ਟੀ.ਟੀ.ਪੀ. ਨੇ ਲਈ ਸਿੱਖ ਹਕੀਮ ਦੇ ਬਾਡੀਗਾਰਡ ਦੀ ਹੱਤਿਆ ਦੀ ਜ਼ਿੰਮੇਵਾਰੀ
Thursday, Apr 25, 2024 - 02:32 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਸ਼ਹਿਰ ਪਿਸ਼ਾਵਰ ਵਿਚ ਸਿੱਖ ਹਕੀਮ ਸਰਜੀਤ ਸਿੰਘ ਦੇ ਬਾਡੀਗਾਰਡ ਸਿਪਾਹੀ ਫ਼ਰਹਾਦ ਦੀ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਜ਼ਿੰਮੇਵਾਰੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਟੀ.ਟੀ.ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਨੇ ਲਈ ਹੈ। ਟੀ.ਟੀ.ਪੀ. ਪੱਖੀ ਚੈਨਲ ਅਲ-ਫ਼ਜ਼ਰ ਮੀਡੀਆ ਨੇ ਅੱਤਵਾਦੀ ਸਮੂਹ ਦੇ ਹਵਾਲੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿੱਖ ਹਕੀਮ ਸਰਜੀਤ ਸਿੰਘ ਨੂੰ ਨਿਸ਼ਾਨਾ ਬਣਾਉਣ ਪਹੁੰਚੇ ਦੋ ਮੋਟਰਸਾਈਕਲ ਸਵਾਰ ਲੜਾਕੇ ਉਸ ਦੇ ਅੰਗ ਰੱਖਿਅਕ ਫ਼ਰਹਾਦ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਉਪਰੰਤ ਉਸ ਦੀ ਅਸਾਲਟ ਬੰਦੂਕ ਵੀ ਨਾਲ ਲੈ ਗਏ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਬਾਹਰੀ ਪੁਲਾੜ ਸੰਧੀ 'ਤੇ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਨੂੰ ਵੀਟੋ ਕਰਨ ਲਈ ਰੂਸ ਦੀ ਕੀਤੀ ਆਲੋਚਨਾ
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਿਸ਼ਾਵਰ ਦੇ ਸਿੱਖ ਆਗੂ ਅਤੇ ਐੱਮ.ਪੀ.ਏ. ਗੁਰਪਾਲ ਸਿੰਘ ਨੇ ਦੱਸਿਆ ਕਿ ਸਿਪਾਹੀ ਫ਼ਰਹਾਦ ਨੂੰ ਇਕ ਹਫ਼ਤਾ ਪਹਿਲਾਂ ਹੀ ਉਨ੍ਹਾਂ ਦੇ ਵੱਡੇ ਭਰਾ ਸਰਜੀਤ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ, ਜਦਕਿ ਉਸ ਤੋਂ ਪਹਿਲਾਂ ਉਨ੍ਹਾਂ ਨਾਲ ਕੋਈ ਹੋਰ ਅੰਗ ਰੱਖਿਅਕ ਸੀ। ਉਨ੍ਹਾਂ ਦੱਸਿਆ ਕਿ ਸਰਜੀਤ ਸਿੰਘ ਪਿਸ਼ਾਵਰ ਦੇ ਪੁਲਸ ਥਾਣਾ ਇਨਕਲਾਬ ਦੇ ਅਧੀਨ ਆਉਂਦੇ ਬਾਗਬਾਨ ਖੇਤਰ ਵਿਚ ਹਕੀਮੀ ਦੀ ਦੁਕਾਨ ਕਰਦਾ ਹੈ। ਦੱਸਣਯੋਗ ਹੈ ਕਿ ਪਿਸ਼ਾਵਰ ਸ਼ਹਿਰ ਵਿਚ ਇਸ ਤੋਂ ਪਹਿਲਾਂ ਹਾਲ ਹੀ ਵਿਚ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਖੁਰਾਸਾਨ ਸੂਬੇ (ਆਈ.ਐਸ.ਕੇ.ਪੀ.) ਵੱਲੋਂ ਸਿੱਖ ਦੁਕਾਨਦਾਰਾਂ ਮਨਮੋਹਨ ਸਿੰਘ, ਦਿਆਲ ਸਿੰਘ, ਹਕੀਮ ਸਤਨਾਮ ਸਿੰਘ ਆਦਿ ਦੀ ਹੱਤਿਆ ਕੀਤੀ ਗਈ। ਪਿਸ਼ਾਵਰ ਦੇ ਇਕ ਹੋਰ ਸਿੱਖ ਆਗੂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਅੱਤਵਾਦੀ ਸਮੂਹ ਆਈ.ਐੱਸ.ਕੇ.ਪੀ. ਵੱਲੋ ਪਿਸ਼ਾਵਰ ਸ਼ਹਿਰ ਵਿਚ ਸਿੱਖਾਂ 'ਤੇ ਹੋਏ ਹਮਲਿਆਂ ਅਤੇ ਹੱਤਿਆਵਾਂ ਦੀ ਜ਼ਿੰਮੇਵਾਰ ਲੈਣ ਨਾਲ ਸਿੱਖ ਭਾਈਚਾਰੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਪਾਕਿਸਤਾਨ ਸਰਕਾਰ ਜਾਂ ਫੌਜ ਲਈ ਅੱਤਵਾਦੀ ਸਮੂਹਾਂ ਦੇ ਲੜਾਕਿਆਂ ਤੋਂ ਸਿੱਖਾਂ ਦੀ ਰੱਖਿਆ ਕਰਨਾ ਸੰਭਵ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।