ਕੇਜਰੀਵਾਲ ਨੇ ਅਦਾਲਤ ਨੂੰ ਕਿਹਾ- ED ਨੇ ਆਬਕਾਰੀ ਨੀਤੀ ਮਾਮਲੇ ''ਚ ਬੇਹੱਦ ਮਨਮਾਨੇ ਤਰੀਕੇ ਨਾਲ ਕੀਤਾ ਕੰਮ

04/27/2024 5:22:40 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਬੇਹੱਦ ਮਨਮਾਨੇ ਤਰੀਕੇ ਨਾਲ ਕੰਮ ਕੀਤਾ। ਮਾਮਲੇ 'ਚ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਸੰਬੰਧ 'ਚ ਈ.ਡੀ. ਦੇ ਹਲਫ਼ਨਾਮੇ 'ਤੇ ਜਵਾਬ 'ਚ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਜਾਂਚ 'ਚ ਸਹਿਯੋਗ ਕੀਤਾ ਹੈ। ਆਮ ਆਦਮੀ ਪਾਰਟੀ (ਆਪ) ਦੇ ਨੇਤਾ ਨੇ ਕਿਹਾ ਕਿ ਈ.ਡੀ. ਨੇ ਸੁਪਰੀਮ ਕੋਰਟ 'ਚ ਦਾਖ਼ਲ ਆਪਣੇ ਜਵਾਬੀ ਹਲਫਨਾਮੇ 'ਚ ਕਿਹਾ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਇਕ ਕਾਰਨ ਇਹ ਸੀ ਕਿ ਉਹ 9 ਵਾਰ ਤਲਬ ਕੀਤੇ ਜਾਣ ਦੇ ਬਾਵਜੂਦ ਜਾਂਚ ਅਧਿਕਾਰੀ ਦੇ ਸਾਹਮਣੇ ਹਾਜ਼ਰ ਨਹੀਂ ਹੋਏ ਸਨ। ਕੇਜਰੀਵਾਲ ਨੇ ਕਿਹਾ ਕਿ ਈ.ਡੀ. ਨੇ ਆਪਣੇ ਜਵਾਬ 'ਚ ਕਿਹਾ ਹੈ ਕਿ ਅਜਿਹੇ ਮਾਮਲੇ 'ਚ ਜਾਂਚ ਅਧਿਕਾਰੀ ਦਾ ਇਹ ਰਾਏ ਬਣਾਉਣਾ ਉੱਚਿਤ ਸੀ ਕਿ ਹਿਰਾਸਤ 'ਚ ਪੁੱਛ-ਗਿੱਛ ਨਾਲ ਦੋਸ਼ੀ ਤੋਂ ਠੋਸ ਪੁੱਛ-ਗਿੱਛ ਹੋ ਸਕੇਗੀ। ਉਨ੍ਹਾਂ ਕਿਹਾ,''ਜਵਾਬ ਦੇ ਪਾਠ ਅਤੇ ਸਮੱਗਰੀ ਨਾਲ ਕੋਈ ਸ਼ੱਕ ਨਹੀਂ ਰਹਿ ਜਾਂਦਾ ਹੈ ਕਿ ਈ.ਡੀ. ਨੇ ਕਾਨੂੰਨ ਦੀ ਉੱਚਿਤ ਪ੍ਰਕਿਰਿਆ ਦਾ ਅਪਮਾਨ ਕਰਦੇ ਹੋਏ ਬਹੁਤ ਹੀ ਮਨਮਾਨੇ ਤਰੀਕੇ ਨਾਲ ਕੰਮ ਕੀਤਾ ਹੈ।'' ਕੇਜਰੀਵਾਲ ਨੇ ਦਾਅਵਾ ਕੀਤਾ ਕਿ ਈ.ਡੀ. ਦੇ ਜਵਾਬ 'ਚ ਉਸ ਦੇ ਰੁਖ ਨੂੰ ਸਮੁੱਚੇ ਤੌਰ 'ਤੇ ਦੇਖਣ ਨਾਲ ਉਸ ਦੀ ਕਾਰਵਾਈ 'ਚ 'ਸਾਫ਼ ਝੂਠ' ਉਜਾਗਰ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਰਿਕਾਰਡ ਤੋਂ ਪਤਾ ਲੱਗੇਗਾ ਕਿ ਮਹੱਤਵਪੂਰਨ ਵੇਰਵੇ ਅਤੇ ਜਾਣਕਾਰੀ ਮੰਗਣ ਦੌਰਾਨ ਉਨ੍ਹਾਂ ਨੂੰ ਜਾਰੀ ਕੀਤੇ ਗਏ ਹਰੇਕ ਸੰਮਨ ਦਾ ਢੁਕਵਾਂ ਜਵਾਬ ਦਿੱਤਾ ਗਿਆ ਸੀ, ਜਿਸ ਨੂੰ ਕਿਸੇ ਵੀ ਸਥਿਤੀ 'ਚ ਈ.ਡੀ. ਵਲੋਂ ਗੁਪਤ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਈ.ਡੀ. ਨੇ ਕਦੇ ਵੀ ਉਨ੍ਹਾਂ ਵਲੋਂ ਜਾਂਚ 'ਚ ਅਸਹਿਯੋਗ ਦਾ ਖੁਲਾਸਾ ਨਹੀਂ ਕੀਤਾ। ਉਨ੍ਹਾਂ ਕਿਹਾ,''ਪਟੀਸ਼ਨਕਰਤਾ (ਕੇਜਰੀਵਾਲ) ਨੂੰ ਕਿਸੇ ਅਧਿਕਾਰਤ ਪ੍ਰਤੀਨਿਧੀ ਦੇ ਮਾਧਿਅਮ ਨਾ ਨਾਲ ਬੁਲਾਉਣ ਜਾਂ ਉਨ੍ਹਾਂ ਤੋਂ ਲਿਖਤੀ ਜਾਂ ਡਿਜੀਟਲ ਮਾਧਿਅਮ ਨਾਲ ਦਸਤਾਵੇਜ਼ ਨਾ ਮੰਗਣ ਅਤੇ ਨਿੱਜੀ ਤੌਰ 'ਤੇ ਉਨ੍ਹਾਂ ਦੀ ਮੌਜੂਦਗੀ 'ਤੇ ਜ਼ੋਰ ਦੇਣ ਦੀ ਕੀ ਲੋੜ ਸੀ, ਇਹ ਪਤਾ ਨਹੀਂ ਲੱਗ ਪਾ ਰਿਹਾ ਹੈ।'' 'ਆਪ' ਨੇਤਾ ਨੇ ਕਿਹਾ ਕਿ ਉਨ੍ਹਾਂ ਦੀ ਪਟੀਸ਼ਨ ਸਵੀਕਾਰ ਕੀਤੇ ਜਾਣ ਯੋਗ ਹੈ ਅਤੇ ਉਹ ਤੁਰੰਤ ਰਿਹਾਅ ਕੀਤੇ ਜਾਣ ਦੇ ਹੱਕਦਾਰ ਹਨ। ਇਸ ਹਫ਼ਤੇ ਦੀ ਸ਼ੁਰੂਆਤ 'ਚ ਸੁਪਰੀਮ ਕੋਰਟ 'ਚ ਦਾਖ਼ਲ ਆਪਣੇ ਜਵਾਬੀ ਹਲਫ਼ਨਾਮੇ 'ਚ ਈ.ਡੀ. ਨੇ ਦਾਅਵਾ ਕੀਤਾ ਕਿ ਕੇਜਰੀਵਾਲ ਆਬਕਾਰੀ ਨੀਤੀ ਘਪਲੇ ਦੇ 'ਸਰਗਨਾ ਅਤੇ ਮੁੱਖ ਸਾਜਿਸ਼ਕਰਤਾ' ਹਨ ਅਤੇ ਸਬੂਤ ਦੇ ਆਧਾਰ 'ਤੇ ਅਪਰਾਧ ਲਈ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਆਜ਼ਾਦ ਅਤੇ ਨਿਰਪੱਖ ਚੋਣਾਂ ਦੀ ਉਲੰਘਣਾ ਨਹੀਂ ਕਰਦਾ। ਈ.ਡੀ. ਨੇ ਇਹ ਵੀ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਆਪਣੇ ਮੰਤਰੀਆਂ ਅਤੇ 'ਆਪ' ਨੇਤਾਵਾਂ ਨਾਲ ਮਿਲ ਕੇ ਕੰਮ ਕੀਤਾ ਅਤੇ ਨੀਤੀ ਦੇ ਅਧੀਨ ਪਹੁੰਚੇ ਗਏ ਲਾਭ ਦੇ ਬਦਲੇ 'ਚ ਸ਼ਰਾਬ ਕਾਰੋਬਾਰੀਆਂ ਤੋਂ ਰਿਸ਼ਤ ਮੰਗਣ 'ਚ ਵੀ ਸ਼ਾਮਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News