ਮਾਂ ਦਾ ਕਤਲ, ਬੱਚਿਆਂ ਨੂੰ ਪਿਤਾ, ਤਾਏ ''ਤੇ ਸ਼ੱਕ! (ਵੀਡੀਓ)

09/13/2018 2:09:45 PM

ਹੁਸ਼ਿਆਰਪੁਰ (ਅਮਰੀਕ ਕੁਮਾਰ)—ਹੁਸ਼ਿਆਰਪੁਰ ਦੇ ਦਸੂਹਾ ਵਿਖੇ ਖੇਰਾ ਕੋਟਲੀ ਨੇੜੇ ਝਾੜੀਆਂ 'ਚੋਂ ਇਕ 37 ਸਾਲਾ ਮਹਿਲਾ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੀ ਪਛਾਣ ਪਿੰਡ ਵੇਰਸ਼ਾਹ ਦੀ ਰਹਿਣ ਵਾਲੀ ਹਰਜਿੰਦਰ ਕੌਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੀ ਧੀ ਨੇ ਆਪਣੇ ਪਿਤਾ, ਤਾਏ ਤੇ ਪਿੰਡ ਦੇ ਸਰਪੰਚ 'ਤੇ ਕਤਲ ਦੇ ਦੋਸ਼ ਲਾਏ ਹਨ।

ਪੁਲਸ ਨੇ ਮ੍ਰਿਤਕਾ ਦੀ ਧੀ ਹਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਦੀ ਧੀ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦਾ ਉਸ ਦੀ ਮਾਤਾ  ਨਾਲ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਪੀੜਤਾ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਦੇ ਕਤਲ ਦਾ ਇਨਸਾਫ ਦਿੱਤਾ ਜਾਵੇ।


Related News