ਰੰਜਿਸ਼ ਦੇ ਚੱਲਦਿਆਂ ਕਹੀ ਮਾਰ ਕੇ ਬਜ਼ੁਰਗ ਡਾਕਟਰ ਦਾ ਕੀਤਾ ਕਤਲ

Wednesday, Jul 01, 2020 - 06:06 PM (IST)

ਰੰਜਿਸ਼ ਦੇ ਚੱਲਦਿਆਂ ਕਹੀ ਮਾਰ ਕੇ ਬਜ਼ੁਰਗ ਡਾਕਟਰ ਦਾ ਕੀਤਾ ਕਤਲ

ਸਰਦੂਲਗੜ੍ਹ (ਚੋਪੜਾ): ਨਜ਼ਦੀਕੀ ਪਿੰਡ ਮਾਨਖੇੜਾ ਵਿਖੇ ਆਰ.ਐੱਮ.ਪੀ. ਡਾਕਟਰ ਅਮਰਜੀਤ ਸਿੰਘ (80) ਦਾ ਪਿੰਡ ਦੇ ਹੀ ਵਿਅਕਤੀ ਵਲੋਂ ਕਹੀ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਪਿੰਡ ਮਾਨਖੇੜਾ ਵਿਖੇ ਆਰ.ਐਮ.ਪੀ. ਡਾਕਟਰ ਦੇ ਤੌਰ 'ਤੇ ਪ੍ਰੈਕਟਿਸ ਕਰਦਾ ਸੀ। ਅੱਜ ਜਦੋਂ ਉਹ ਆਪਣੇ ਗੁਆਂਢੀ ਦੇ ਘਰ ਦੇ ਬਾਹਰ ਅਖਬਾਰ ਪੜ੍ਹ•ਰਿਹਾ ਸੀ ਤਾਂ ਪਿੰਡ ਦੇ ਹੀ ਵਸਨੀਕ ਬੂਟਾ ਸਿੰਘ ਨੇ ਉਸਦੀ ਧੌਣ ਤੇ ਕਹੀ ਮਾਰ ਕੇ  ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਸਕੂਲ ਫ਼ੀਸ ਮਾਮਲਾ: ਹਾਈਕੋਰਟ ਦੇ ਫ਼ੈਸਲੇ 'ਤੇ ਖਹਿਰਾ ਨੇ ਕੈਪਟਨ ਨੂੰ ਲਿਆ ਲੰਮੇ ਹੱਥੀਂ

ਕਤਲ ਦੀ ਵਜ੍ਹਾ ਰੰਜਿਸ਼ ਦੱਸਦਿਆ ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਬੂਟਾ ਸਿੰਘ ਦੀਆਂ ਮੱਝਾਂ ਕਿਸੇ ਕਾਰਨ ਮਰ ਗਈਆਂ ਸਨ, ਜਿਸਦਾ ਉਹ ਅਮਰਜੀਤ ਸਿੰਘ ਤੇ ਸ਼ੱਕ ਕਰਦਾ ਸੀ। ਪੁਲਸ ਨੇ ਮ੍ਰਿਤਕ ਦੇ ਬੇਟੇ ਡਿੰਪਲ ਕੁਮਾਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੂਰੁ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੁਲਸ ਵਲੋਂ ਕੇ.ਐੱਲ.ਐੱਫ.ਦੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ


author

Shyna

Content Editor

Related News