ਹੁਣ ਰੈਜ਼ੀਡੈਂਸ਼ੀਅਲ ਵਾਟਰ ਕੁਨੈਕਸ਼ਨਾਂ ’ਤੇ ਸਖਤੀ ਕਰੇਗਾ ਨਗਰ ਨਿਗਮ
Monday, Apr 05, 2021 - 01:22 AM (IST)
ਜਲੰਧਰ (ਖੁਰਾਣਾ)- ਨਗਰ ਨਿਗਮ ਦੇ ਵਾਟਰ ਟੈਕਸ ਵਿਭਾਗ ਨੇ ਪਿਛਲੇ ਵਿੱਤੀ ਸਾਲ ਦੌਰਾਨ ਡਿਫਾਲਟਰਾਂ ਤੋਂ ਵਾਟਰ ਟੈਕਸ ਵਸੂਲੀ ਲਈ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਫਲਾਈਂਗ ਸਕਵਾਇਡ ਟੀਮ ਦਾ ਗਠਨ ਕੀਤਾ ਸੀ, ਜਿਸ ਦੇ ਚਲਦੇ ਕਰੀਬ 2 ਮਹੀਨਿਆਂ ’ਚ ਹੀ 10 ਕਰੋੜ ਦੀ ਆਮਦਨ ਨਿਗਮ ਨੂੰ ਪ੍ਰਾਪਤ ਹੋਈ। ਇਸ ਮੁਹਿੰਮ ਤੋਂ ਉਤਸ਼ਾਹਿਤ ਹੋ ਕੇ ਹੁਣ ਨਿਗਮ ਪ੍ਰਸ਼ਾਸਨ ਨੇ ਸ਼ਹਿਰ ’ਚ ਸਥਿਤ ਉਨ੍ਹਾਂ ਰੈਜ਼ੀਡੈਂਸ਼ੀਅਲ ਵਾਟਰ ਕੁਨੈਕਸ਼ਨਾਂ ’ਤੇ ਸਖਤੀ ਕਰਨ ਦਾ ਫੈਸਲਾ ਲਿਆ ਹੈ ਜੋ ਜਾਂ ਤਾਂ ਨਾਜਾਇਜ਼ ਰੂਪ ਨਾਲ ਚਲਦੇ ਰਹੇ ਹਨ ਜਾਂ ਜਿਨ੍ਹਾਂ ਲੋਕਾਂ ਨੇ ਲੰਬੇ ਸਮੇਂ ਤੋਂ ਪਾਣੀ ਦਾ ਬਿੱਲ ਜਮ੍ਹਾ ਨਹੀਂ ਕਰਵਾਏ ਹਨ। ਵਾਟਰ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ 15 ਅਪ੍ਰੈਲ ਤੋਂ ਵਿਸ਼ੇਸ਼ ਅਭਿਆਨ ਚਲਾਉਣ ਦੀ ਪਲਾਨਿੰਗ ਬਣਾਈ ਹੈ।
ਇਹ ਵੀ ਪੜੋ -...ਜਦੋਂ ਲੋਕਾਂ ਨੂੰ ਇਕ-ਦੂਜੇ ਨੂੰ ਛੂਹਣ ’ਤੇ ਲੱਗਿਆ ਕਰੰਟ
ਸੁਪਰਡੈਂਟ ਮਨੀਸ਼ ਦੁੱਗਲ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕਰੀਬ 30,000 ਡਿਫਾਲਟਰ ਅਜਿਹੇ ਹਨ, ਜਿਨ੍ਹਾਂ ਨੂੰ ਪਾਣੀ ਦੇ ਬਿੱਲ ਤਾਂ ਰੈਗੂਲਰ ਜਾ ਰਹੇ ਹਨ ਪਰ ਉਹ ਨਿਗਮ ਨੂੰ ਬਿੱਲ ਨਹੀਂ ਦੇ ਰਹੇ। ਅਜਿਹੇ ’ਚ ਉਨ੍ਹਾਂ ਦੇ ਕੁਨੈਕਸ਼ਨ ਕੱਟਣ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਹਜ਼ਾਰਾਂ ਦੀ ਗਿਣਤੀ ’ਚ ਨਾਜਾਇਜ਼ ਵਾਟਰ ਕੁਨੈਕਸ਼ਨ ਵੀ ਚਲ ਰਹੇ ਹਨ, ਜਿਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੀ ਕੱਟਿਆ ਜਾਵੇਗਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਬਚਣ ਲਈ ਆਪਣਾ ਪਾਣੀ ਦਾ ਬਿੱਲ ਜਮ੍ਹਾ ਕਰਵਾਉਣ। ਜੇਕਰ ਉਹ ਮੁਆਫੀ ਦੇ ਦਾਇਰੇ ’ਚ ਆਉਂਦੇ ਹਨ ਤਾਂ ਨਿਗਮ ਕੋਲ ਦਸਤਾਵੇਜ਼ ਜ਼ਰੂਰ ਜਮ੍ਹਾ ਕਰਵਾਉਣ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਆਪਣੀ ਕੀਮਤੀ ਰਾਏ ਸਾਨੂੰ ਕੁਮੈਂਟ ਕਰ ਕੇ ਜ਼ਰੂਰ ਦੱਸੋ।