ਲੁਧਿਆਣਾ ਨਗਰ ਨਿਗਮ ''ਤੇ ਵੀ ''ਆਪ'' ਦਾ ਕਬਜ਼ਾ, 7ਵੀਂ ਮੇਅਰ ਬਣੀ ਪ੍ਰਿੰਸੀਪਲ ਇੰਦਰਜੀਤ ਕੌਰ

Monday, Jan 20, 2025 - 01:57 PM (IST)

ਲੁਧਿਆਣਾ ਨਗਰ ਨਿਗਮ ''ਤੇ ਵੀ ''ਆਪ'' ਦਾ ਕਬਜ਼ਾ, 7ਵੀਂ ਮੇਅਰ ਬਣੀ ਪ੍ਰਿੰਸੀਪਲ ਇੰਦਰਜੀਤ ਕੌਰ

ਲੁਧਿਆਣਾ (ਹਿਤੇਸ਼): ਪਟਿਆਲਾ ਤੇ ਜਲੰਧੜ ਮਗਰੋਂ ਲੁਧਿਆਣਾ ਨਗਰ ਨਿਗਮ 'ਤੇ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਇਸ ਤਹਿਤ ਮੇਅਰ ਦਾ ਤਾਜ ਇੰਦਰਜੀਤ ਕੌਰ ਦੇ ਸਿਰ 'ਤੇ ਸੱਜਿਆ ਹੈ ਤੇ 'ਆਪ' ਦੇ ਹੀ ਕੌਂਸਲਰ ਰਾਕੇਸ਼ ਪਰਾਸ਼ਰ ਸੀਨੀਅਰ ਡਿਪਟੀ ਮੇਅਰ ਤੇ ਪ੍ਰਿੰਸ ਜੌਹਰ ਡਿਪਟੀ ਮੇਅਰ ਬਣਾਏ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਬਾਰੇ CM ਮਾਨ ਦਾ ਪਹਿਲਾ ਬਿਆਨ

ਇਹ ਨਿਯੁਕਤੀ ਸੋਮਵਾਰ ਨੂੰ ਗੁਰੂ ਨਾਨਕ ਭਵਨ ਵਿਚ ਆਯੋਜਿਤ ਸਮਾਗਮ ਦੌਰਾਨ ਡਵੀਜ਼ਨਲ ਕਮਿਸ਼ਨਰ ਡੀ. ਐੱਸ. ਮਾਂਗਟ ਵੱਲੋਂ ਨਵੇਂ ਚੁਣੇ ਗਏ 95 ਕੌਂਸਲਰਾਂ ਨੂੰ ਸਹੁੰ ਚੁਕਾਉਣ ਮਗਰੋਂ ਕੀਤੀ ਗਈ। ਹਾਲਾਂਕਿ ਇਸ ਸਬੰਧੀ CM ਮਾਨ ਵੱਲੋਂ ਪ੍ਰੋਗਰਾਮ ਤੋਂ ਕੁਝ ਦੇਰ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਐਲਾਨ ਕਰ ਦਿੱਤਾ ਗਿਆ ਸੀ। ਨਵੇਂ ਚੁਣੇ ਗਏ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੀ ਤਾਜਪੋਸ਼ੀ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ, ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ, ਹਰਦੀਪ ਮੁੰਡੀਆਂ, ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਕੁਲਵੰਤ ਸਿੱਧੂ, ਭੋਲਾ ਅੱਗਰਵਾਲ, ਰਜਿੰਦਰ ਪਾਲ ਕੌਰ ਛੀਨਾ ਮੌਜੂਦ ਰਹੇ। 

ਪਹਿਲੀ ਵਾਰ ਮਹਿਲਾ ਨੂੰ ਮਿਲੀ ਜ਼ਿੰਮੇਵਾਰੀ

ਇੰਦਰਜੀਤ ਕੌਰ ਲੁਧਿਆਣਾ ਦੀ 7ਵੀਂ ਮੇਅਰ ਹੋਵੇਗੀ। ਇਹ ਪਹਿਲਾ ਮੌਕਾ ਹਾ ਜਦੋਂ ਕਿਸੇ ਮਹਿਲਾ ਨੂੰ ਮੇਅਰ ਦੀ ਜ਼ਿੰਮੇਵਾਰੀ ਮਿਲੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਬਾਕਾਇਦਾ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਲੁਧਿਆਣਾ ਦੇ ਮੇਅਰ ਦਾ ਅਹੁਦਾ ਮਹਿਲਾ ਲਈ ਰਾਖਵਾਂ ਕਰ ਦਿੱਤਾ ਗਿਆ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News