ਲੁਧਿਆਣਾ ਦਾ ਮੁੰਡਾ ਬਣੇਗਾ ਆਸਟ੍ਰੇਲੀਆ ''ਚ MP! ਕਦੇ ਚਲਾਉਂਦਾ ਸੀ ਟੈਕਸੀ

Tuesday, Jan 20, 2026 - 10:21 AM (IST)

ਲੁਧਿਆਣਾ ਦਾ ਮੁੰਡਾ ਬਣੇਗਾ ਆਸਟ੍ਰੇਲੀਆ ''ਚ MP! ਕਦੇ ਚਲਾਉਂਦਾ ਸੀ ਟੈਕਸੀ

ਇੰਟਰਨੈਸ਼ਨਲ ਡੈਸਕ : ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੀ ਮਿਹਨਤ ਸਦਕਾ ਨਵੇਂ ਮੁਕਾਮ ਹਾਸਿਲ ਕਰਦੇ ਹਨ। ਅਜਿਹੀ ਹੀ ਇੱਕ ਮਾਣ ਵਾਲੀ ਖ਼ਬਰ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ, ਜਿੱਥੇ ਲੁਧਿਆਣਾ ਦੇ ਰਹਿਣ ਵਾਲੇ ਬਲਦੇਵ ਸਿੰਘ ਸਨੀ ਨੂੰ ਆਗਾਮੀ ਚੋਣਾਂ ਲਈ ਐਮ.ਪੀ. (MP) ਦੀ ਟਿਕਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਅਮਰੀਕਾ ਨਾਲ ਕੁੜੱਤਣ ਤੇ ਚੀਨ ਨਾਲ ਦੋਸਤੀ ! ਕੈਨੇਡਾ ਦੀ ਵਿਦੇਸ਼ ਨੀਤੀ ਨੇ ਲਿਆਂਦਾ ਵੱਡਾ ਭੂਚਾਲ

ਸੰਘਰਸ਼ ਤੋਂ ਸਫਲਤਾ ਤੱਕ ਦਾ ਸਫਰ 

ਬਲਦੇਵ ਸਿੰਘ ਸਨੀ ਦਾ ਆਸਟ੍ਰੇਲੀਆ ਵਿੱਚ ਸਫਰ ਇੰਨਾ ਸੌਖਾ ਨਹੀਂ ਸੀ। ਉਹ 12ਵੀਂ ਪਾਸ ਕਰਨ ਤੋਂ ਬਾਅਦ ਸਟੱਡੀ ਵੀਜ਼ਾ 'ਤੇ ਆਸਟ੍ਰੇਲੀਆ ਗਿਆ ਸੀ। ਆਪਣੀ ਪੜ੍ਹਾਈ ਅਤੇ ਗੁਜ਼ਾਰੇ ਦੇ ਖਰਚੇ ਚਲਾਉਣ ਲਈ ਉਸ ਨੇ ਉੱਥੇ ਟੈਕਸੀ ਚਲਾਈ, ਟਰੈਕਟਰਾਂ ਦਾ ਕੰਮ ਕੀਤਾ ਅਤੇ ਘੋੜਿਆਂ ਦੇ ਫਾਰਮਾਂ ਵਿੱਚ ਵੀ ਮਿਹਨਤ ਕੀਤੀ। ਇਸ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ਆਪਣੇ ਪਿਤਾ ਜਗਜੀਤ ਸਿੰਘ ਨਾਲ ਟਰੈਕਟਰਾਂ ਦੇ ਪਾਰਟਸ ਬਣਾਉਣ ਵਾਲੀ ਇੱਕ ਛੋਟੀ ਜਿਹੀ ਫੈਕਟਰੀ ਵਿੱਚ ਹੱਥ ਵਟਾਉਂਦਾ ਸੀ। ਆਪਣੀ ਸਖ਼ਤ ਮਿਹਨਤ ਨਾਲ ਉਸ ਨੇ ਪਹਿਲਾਂ ਇੱਕ ਕੰਪਨੀ ਵਿੱਚ ਮੈਨੇਜਰ ਵਜੋਂ ਕੰਮ ਕੀਤਾ ਅਤੇ ਫਿਰ ਆਪਣਾ ਵੱਡਾ ਕਾਰੋਬਾਰੀ ਸਾਮਰਾਜ ਖੜ੍ਹਾ ਕੀਤਾ।

ਇਹ ਵੀ ਪੜ੍ਹੋ: SA; ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਬੁੱਝ ਗਏ 13 ਘਰਾਂ ਦੇ ਚਿਰਾਗ

ਸਿਆਸੀ ਸਫਰ ਅਤੇ ਲੋਕਾਂ ਵਿੱਚ ਪਛਾਣ 

ਸਨੀ ਦੀ ਲੋਕਾਂ ਵਿੱਚ ਵਧੀਆ ਸਾਖ ਨੂੰ ਦੇਖਦੇ ਹੋਏ ਲਿਬਰਲ ਪਾਰਟੀ (Liberal Party) ਨੇ ਉਸ ਨੂੰ ਐਮ.ਪੀ. ਦੀ ਚੋਣ ਲਈ ਮੈਦਾਨ ਵਿੱਚ ਉਤਾਰਿਆ ਹੈ। ਦੱਸ ਦੇਈਏ ਕਿ ਸਨੀ ਪੋਰਟ ਅਗਸਟਾ (Port Augusta) ਵਿੱਚ 2018 ਤੋਂ 2024 ਤੱਕ ਲਗਾਤਾਰ 2 ਵਾਰ ਕੌਂਸਲਰ ਰਹਿ ਚੁੱਕਾ ਹੈ। ਆਪਣੇ ਇਲਾਕੇ ਵਿੱਚ ਕਰਵਾਏ ਵਿਕਾਸ ਕਾਰਜਾਂ ਸਦਕਾ ਲੋਕਾਂ ਵਿੱਚ ਉਸ ਦਾ ਕਾਫੀ ਪਿਆਰ ਅਤੇ ਸਤਿਕਾਰ ਹੈ। ਹੁਣ ਉਹ ਮਾਰਚ 2026 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਕਿਸਮਤ ਅਜ਼ਮਾਉਣਗੇ।

ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲੇ ਚਾਹਵਾਨਾਂ ਲਈ ਖੁਸ਼ਖਬਰੀ ! ਹੁਣ ਫਾਈਲ ਲਾਉਂਦੇ ਹੀ ਮਿਲੇਗਾ ਵੀਜ਼ਾ, ਇਨ੍ਹਾਂ ਲੋਕਾਂ ਲਈ ਖੁੱਲ੍ਹੇ ਬੂਹੇ

PunjabKesari

ਨਸਲਵਾਦ ਦਾ ਸਾਹਮਣਾ ਕਰਕੇ ਬਣਾਇਆ ਮੁਕਾਮ 

ਆਸਟ੍ਰੇਲੀਆ ਵਿੱਚ ਸਨੀ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਇੱਕ ਸਮੇਂ ਉਸ 'ਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ ਸਨ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਪਰ ਇਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਉਹ ਅੱਜ ਆਸਟ੍ਰੇਲੀਆ ਦੇ ਪੋਰਟ ਅਗਸਟਾ ਦਾ ਇੱਕ ਮੰਨਿਆ-ਪ੍ਰਮੰਨਿਆ ਚਿਹਰਾ ਬਣ ਚੁੱਕਾ ਹੈ।

ਇਹ ਵੀ ਪੜ੍ਹੋ: Pak; ਘਰੇਲੂ ਕਲੇਸ਼ 'ਚ ਬੰਦੇ ਨੇ ਪੂਰੇ ਟੱਬਰ 'ਤੇ ਵਰ੍ਹਾ 'ਤਾ ਗੋਲੀਆਂ ਦਾ ਮੀਂਹ, ਨਹੀਂ ਛੱਡਿਆ ਕੋਈ ਵੀ

ਪਰਿਵਾਰ ਵਿੱਚ ਖੁਸ਼ੀ ਦੀ ਲਹਿਰ 

ਸਨੀ ਦੀ ਇਸ ਪ੍ਰਾਪਤੀ 'ਤੇ ਉਸ ਦੇ ਪਿਤਾ ਜਗਜੀਤ ਸਿੰਘ ਨੇ ਬੇਹਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਬਹੁਤ ਹੋਣਹਾਰ ਹੈ ਅਤੇ ਉਸ ਨੇ ਵਿਦੇਸ਼ੀ ਧਰਤੀ 'ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜੇਕਰ ਸਨੀ ਇਹ ਚੋਣ ਜਿੱਤ ਜਾਂਦਾ ਹੈ, ਤਾਂ ਇਹ ਸਮੁੱਚੇ ਪੰਜਾਬੀਆਂ ਲਈ ਇੱਕ ਵੱਡਾ ਮਾਣ ਹੋਵੇਗਾ।

ਇਹ ਵੀ ਪੜ੍ਹੋ: ਭਾਰਤ-ਚੀਨ ਜੰਗ ਦੌਰਾਨ ਬਿਹਾਰ ਦੀ ਇਸ ਔਰਤ ਨੇ ਦਾਨ ਕੀਤਾ ਸੀ 600 ਕਿਲੋ ਸੋਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News