ਮੇਅਰ ਤੇ ਕੌਂਸਲਰਾਂ ਤੋਂ ਬਿਨਾਂ ਲੰਘ ਗਏ 6 ਮਹੀਨੇ, ਅਜੇ ਇੰਨਾ ਸਮਾਂ ਹੋਰ ਚੋਣਾਂ ਹੋਣ ਦੇ ਚਾਂਸ ਨਹੀਂ
Thursday, Aug 03, 2023 - 11:22 AM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੇ ਕੌਂਸਲਰ ਹਾਊਸ ਦੀ ਮਿਆਦ 24 ਜਨਵਰੀ 2023 ਨੂੰ ਖ਼ਤਮ ਹੋ ਗਈ ਸੀ, ਜਿਸ ਤੋਂ ਬਾਅਦ ਸ਼ਹਿਰ ਵਿਚ ਨਾ ਕੋਈ ਮੇਅਰ ਰਿਹਾ ਅਤੇ ਨਾ ਹੀ ਕੋਈ ਕੌਂਸਲਰ। ਮੇਅਰ ਅਤੇ ਕੌਂਸਲਰਾਂ ਤੋਂ ਬਿਨਾਂ ਸ਼ਹਿਰ ਲਗਭਗ 6 ਮਹੀਨੇ ਝੱਲ ਚੁੱਕਾ ਹੈ ਪਰ ਅੱਜ ਜਿਸ ਤਰ੍ਹਾਂ ਦੇ ਸਿਆਸੀ ਹਾਲਾਤ ਬਣੇ ਹੋਏ ਹਨ, ਮੰਨਿਆ ਇਹੀ ਜਾ ਰਿਹਾ ਹੈ ਕਿ ਹਾਲੇ ਅਗਲੇ 6 ਮਹੀਨੇ ਵੀ ਜਲੰਧਰ ਸ਼ਹਿਰ ਮੇਅਰ ਅਤੇ ਕੌਂਸਲਰਾਂ ਦੇ ਬਿਨਾਂ ਹੀ ਰਹੇਗਾ। ਭਾਵ ਹਾਲੇ ਨਗਰ ਨਿਗਮ ਚੋਣਾਂ ਜਲਦ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।
ਜ਼ਿਕਰਯੋਗ ਹੈ ਕਿ ਜਲੰਧਰ ਨਗਰ ਨਿਗਮ ਦੀਆਂ ਇਹ ਚੋਣਾਂ ਨਵੀਂ ਵਾਰਡਬੰਦੀ ਦੇ ਹਿਸਾਬ ਨਾਲ ਹੋਣੀਆਂ ਹਨ ਪਰ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਨਵੀਂ ਵਾਰਡਬੰਦੀ ਨੂੰ ਕਦੇ ਗੰਭੀਰਤਾ ਨਾਲ ਲਿਆ ਹੀ ਨਹੀਂ। ਜਦੋਂ ਵਾਰਡਬੰਦੀ ਲਈ ਆਬਾਦੀ ਸਰਵੇ ਦਾ ਕੰਮ ਚੱਲ ਰਿਹਾ ਸੀ, ਉਦੋਂ ਸਰਵੇ ਟੀਮਾਂ ਨੂੰ ਤਨਖਾਹ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਨੇ ਪੁਰਾਣਾ ਡਾਟਾ ਹੀ ਚੁੱਕ ਕੇ ਅਧਿਕਾਰੀਆਂ ਨੂੰ ਦੇ ਦਿੱਤਾ ਹੈ। ਜਲੰਧਰ ਨਿਗਮ ਦੀ ਨਵੀਂ ਵਾਰਡਬੰਦੀ ਨੂੰ ਵੀ ਬਹੁਤ ਹੀ ਅਜੀਬ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇਹੀ ਕਾਰਨ ਰਿਹਾ ਕਿ ਨਵੀਂ ਵਾਰਡਬੰਦੀ ਤੋਂ ਨਾ ਆਮ ਆਦਮੀ ਪਾਰਟੀ ਦੇ ਨੇਤਾ ਖੁਸ਼ ਹੋਏ ਅਤੇ ਨਾ ਹੀ ਵਿਰੋਧੀ ਧਿਰ ਵਿਚ ਬੈਠੀ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਇਹ ਵਾਰਡਬੰਦੀ ਪਸੰਦ ਆਈ। ਪ੍ਰਸਤਾਵਿਤ ਵਾਰਡਬੰਦੀ ’ਤੇ ਇਤਰਾਜ਼ ਪ੍ਰਾਪਤ ਕਰਨ ਦੀ ਪ੍ਰਕਿਰਿਆ ਵੀ ਅਜੀਬ ਢੰਗ ਨਾਲ ਸਿਰੇ ਚੜ੍ਹੀ ਅਤੇ ਵਾਰਡਬੰਦੀ ’ਤੇ ਪ੍ਰਾਪਤ 100 ਤੋਂ ਜ਼ਿਆਦਾ ਇਤਰਾਜ਼ ਅੱਜ ਤਕ ਭੇਜੇ ਹੀ ਨਹੀਂ ਗਏ।
ਇਹ ਵੀ ਪੜ੍ਹੋ- ਹਾਈਟੈੱਕ ਹੋਈ ਟ੍ਰੈਫਿਕ ਪੁਲਸ, ਨਾਕੇ ’ਤੇ ਹੀ ਪਤਾ ਲੱਗੇਗੀ ਵਾਹਨਾਂ ਦੀ ਹਿਸਟਰੀ, ਕੱਟੇ ਜਾਣਗੇ ਸਪਾਟ ਚਲਾਨ
ਇਸ ਦੌਰਾਨ ਵਿਰੋਧੀ ਪਾਰਟੀ ਕਾਂਗਰਸ ਨੇ ਵਾਰਡਬੰਦੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦੇ ਕੇ ਸੱਤਾਧਾਰੀ ਧਿਰ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਪਰ ਨਿਗਮ ਚੋਣਾਂ ਨਾਲ ਜੁੜੇ ਅਧਿਕਾਰੀਆਂ ’ਤੇ ਇਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਵਾਰਡਬੰਦੀ ਨੂੰ ਤਿਆਰ ਕਰਨ ਅਤੇ ਨੋਟੀਫਾਈ ਕਰਨ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ ਅਤੇ ਨਾ ਹੀ ਸਿਆਸੀ ਲੀਡਰਸ਼ਿਪ ਇਸ ਮਾਮਲੇ ਵਿਚ ਨਿਗਮ ਅਧਿਕਾਰੀਆਂ ਨੂੰ ਕੋਈ ਨਿਰਦੇਸ਼ ਦੇ ਪਾ ਰਿਹਾ ਹੈ। ਅਜਿਹੇ ’ਚ ਲੱਗਦਾ ਹੈ ਕਿ ਅਗਲੇ 6 ਮਹੀਨਿਆਂ ’ਚ ਨਿਗਮ ਚੋਣਾਂ ਸੰਪੰਨ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ- ਫਗਵਾੜਾ 'ਚ ਰੂਹ ਕੰਬਾਊ ਘਟਨਾ, ਪਿਤਾ ਨੇ ਪਰਿਵਾਰ ਦੇ 5 ਮੈਂਬਰਾਂ ਨੂੰ ਦਿੱਤਾ ਜ਼ਹਿਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ