ਨਗਰ ਨਿਗਮ ਕਮਿਸ਼ਨਰ ਦਾ ਐਕਸ਼ਨ: ਟੀ.ਆਈ.ਸੀ. ਸੈੱਲ ਤੋਂ ਐੱਸ.ਈ. ਅਤੇ ਐਕਸੀਅਨ ਰਮਨ ਕੌਸ਼ਲ ਦੀ ਛੁੱਟੀ

Tuesday, Aug 11, 2026 - 12:58 PM (IST)

ਨਗਰ ਨਿਗਮ ਕਮਿਸ਼ਨਰ ਦਾ ਐਕਸ਼ਨ: ਟੀ.ਆਈ.ਸੀ. ਸੈੱਲ ਤੋਂ ਐੱਸ.ਈ. ਅਤੇ ਐਕਸੀਅਨ ਰਮਨ ਕੌਸ਼ਲ ਦੀ ਛੁੱਟੀ

ਲੁਧਿਆਣਾ (ਹਿਤੇਸ਼)- ਨਗਰ ਨਿਗਮ ਵਿਚ ਚੱਲ ਰਹੇ ਟੈਂਡਰ ਵਿਵਾਦ ਨੂੰ ਲੈ ਕੇ ਕਮਿਸ਼ਨਰ ਓਜਸਵੀ ਨੇ ਵੱਡਾ ਐਕਸ਼ਨ ਲਿਆ ਹੈ ਜਿਸ ਦੇ ਤਹਿਤ ਟੀ.ਆਈ.ਸੀ. ਸੈੱਲ ਤੋਂ ਐੱਸ.ਈ. ਅਤੇ ਐਕਸੀਅਨ ਰਮਨ ਕੌਸ਼ਲ ਦੀ ਛੁੱਟੀ ਕਰ ਦਿੱਤੀ ਗਈ ਹੈ। ਇਹ ਮਾਮਲਾ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਦੇ ਲਈ ਲਗਾਏ ਟੈਂਡਰਾਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਟੈਂਡਰਾਂ ਨੂੰ ਲਗਾਉਣ ਅਤੇ ਖੋਲ੍ਹਣ ਤੋਂ ਲੈ ਕੇ ਵਰਕ ਆਰਡਰ ਜਾਰੀ ਕਰਨ ਲਈ ਭੇਜਣ ਦੀ ਜਿੰਮਾਵਾਰੀ ਟੀ.ਆਈ.ਸੀ. ਸੈੱਲ ਦੀ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਧ ਤੋਂ ਵੱਧ ਵਿਕਾਸ ਕਾਰਜ ਸ਼ੁਰੂ ਅਤੇ ਪੂਰੇ ਕਰਨ ਦਾ ਜੋ ਟਾਰਗੈਟ ਰੱਖਿਆ ਗਿਆ ਹੈ, ਦੇ ਮੁਕਾਬਲੇ ਟੀ.ਆਈ.ਸੀ. ਸੈੱਲ ਟੈਂਡਰਾਂ ਨੂੰ ਲਗਾਉਣ ਤੋਂ ਬਾਅਦ ਟੈਕਨੀਕਲ ਅਤੇ ਫਾਈਨੈਂਸ਼ੀਅਲ ਬਿਲ ਖੋਲ੍ਹਣ ਤੋਂ ਲੈ ਕੇ ਵਰਕਰ ਆਰਡਰ ਜਾਰੀ ਕਰਨ ਲਈ ਭੇਜਣ ਦਾ ਕੰਮ ਕਾਫੀ ਕਛੁਆ ਚਾਲ ਰਫਤਾਰ ਨਾਲ ਕੀਤਾ ਜਾ ਰਿਹਾ ਹੈ।

ਇਹ ਮੁੱਦਾ ਵਿਧਾਇਕਾਂ ਵੱਲੋਂ ਪਿਛਲੇ ਦਿਨੀਂ ਮੇਅਰ-ਕਮਿਸ਼ਨਰ ਦੇ ਨਾਲ ਆਪਣੇ ਇਲਾਕੇ ਦੇ ਅੱਧ ਵਿਚ ਲਟਕੇ ਵਿਕਾਸ ਕਾਰਜਾਂ ਸਬੰਧੀ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਵੀ ਚੁੱਕਿਆ ਗਿਆ। ਇਸ ਸਬੰਧੀ ਕ੍ਰਾਸ ਚੈਕਿੰਗ ਕਰਨ ’ਤੇ ਇਹ ਗੱਲ ਸਾਫ ਹੋ ਗਈ ਕਿ ਟੈਂਡਰਾਂ ਨੂੰ ਲਗਾਉਣ ਤੇ ਖੋਲ੍ਹਣ ਤੋਂ ਲੈ ਕੇ ਵਰਕਰ ਆਰਡਰ ਜਾਰੀ ਕਰਨ ਲਈ ਭੇਜਣ ਦਾ ਕੰਮ ਟੀ.ਆਈ.ਸੀ. ਸੈੱਲ ਵਿਚ ਪੈਂਡਿੰਗ ਚੱਲ ਰਿਹਾ ਹੈ।

ਇਸ ਤਰ੍ਹਾਂ ਜ਼ਿਆਦਾਤਰ ਵਿਕਾਸ ਕਾਰਜ ਵਿਧਾਨ ਸਭਾ ਚੋਣਾਂ ਤੱਕ ਸ਼ੁਰੂ ਜਾਂ ਪੂਰੇ ਨਹੀਂ ਹੋ ਸਕਣਗੇ ਜਿਸ ਦੇ ਮੱਦੇਨਜ਼ਰ ਕਮਿਸ਼ਨਰ ਵੱਲੋਂ ਐੱਸ.ਈ. ਪ੍ਰਵੀਨ ਸਿੰਗਲਾ ਅਤੇ ਐਕਸੀਅਨ ਰਮਨ ਕੌਸ਼ਲ ਤੋਂ ਟੀ.ਆਈ.ਸੀ. ਸੈੱਲ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ। ਇਹ ਜਿੰਮੇਵਾਰੀ ਹੁਣ ਐੱਸ.ਈ. ਰਣਜੀਤ ਸਿੰਘ ਅਤੇ ਐਕਸੀਅਨ ਸੰਜੀਵ ਕੁਮਾਰ ਨੂੰ ਦਿੱਤੀ ਗਈ ਹੈ।

ਐੱਸ.ਈ. ਸ਼ਾਮ ਲਾਲ ਗੁਪਤਾ ਦੇ ਓਵਰਚਾਰਜ ਵਿਚ ਵੀ ਹੋਈ ਕਟੌਤੀ

ਕਮਿਸ਼ਨਰ ਵੱਲੋਂ ਐਕਸੀਅਨ ਰਮਨ ਕੌਸ਼ਲ ਦੇ ਓਵਰਚਾਰਜ ਵਿਚ ਵੀ ਕਟੌਤੀ ਕਰ ਦਿੱਤੀ ਗਈ ਹੈ ਜਿਸ ਨਾਲ ਹਲਕਾ ਆਤਮ ਨਗਰ ਦੀ ਬੀ ਐਂਡ ਆਰ ਸ਼ਾਖਾ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ, ਇਹੀ ਕਾਰਵਾਈ ਐੱਸ.ਈ. ਸ਼ਾਮ ਲਾਲ ਗੁਪਤਾ ’ਤੇ ਵੀ ਹੋਈ ਹੈ। ਹਲਕਾ ਆਤਮ ਨਗਰ ਦੀ ਬੀ ਐਂਡ ਆਰ ਸ਼ਾਖਾ ਦਾ ਚਾਰਜ ਐੱਸ.ਈ. ਹਰਕਿਰਣ ਅਤੇ ਐਕਸੀਅਨ ਨੂੰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਰਮਨ ਕੌਸ਼ਲ ਦੇ ਕੋਲ ਮੋਗਾ ਦੇ ਨਾਲ ਹਲਕਾ ਉੱਤਰੀ ਦੀ ਬੀ ਐਂਡ ਆਰ ਸਾਖਾ, ਲਾਈਟ ਬ੍ਰਾਂਚ ਸਮਾਰਟ ਸਿਟੀ ਮਿਸ਼ਨ ਦਾ ਚਾਰਜੀ ਵੀ ਹੈ। ਜਦੋਂਕਿ ਐੱਸ.ਈ. ਸ਼ਾਮ ਲਾਲ ਗੁਪਤਾ ਦੇ ਕੋਲ ਹੁਣ ਹਲਕਾ ਵੈਸਟ ਅਤੇ ਦੱਖਣੀ ਦੀ ਬੀ ਐਂਡ ਆਰ, ਲਾਈਟ ਬ੍ਰਾਂਚ, ਸਮਾਰਟ ਸਿਟੀ ਮਿਸ਼ਨ, ਸਾਲਿਡ ਵੇਸਟ ਮੈਨੇਜਮੈਂਟ, ਵਰਕਸ਼ਾਪ ਦਾ ਚਾਰਜ ਹੈ।
 


author

Anmol Tagra

Content Editor

Related News