ਪੰਜਾਬ ''ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ

Thursday, Jul 30, 2026 - 07:54 PM (IST)

ਪੰਜਾਬ ''ਚ ਲੱਗੇਗਾ 8 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ ਬੱਤੀ

ਜਲੰਧਰ (ਵੈੱਬ ਡੈਸਕ): ਪੰਜਾਬ ਦੇ ਕੁਝ ਇਲਾਕਿਆਂ ਵਿਚ ਭਲਕੇ ਯਾਨੀ 31 ਜੁਲਾਈ ਨੂੰ ਲੰਮਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿਚ ਪਾਵਰ ਸਪਲਾਈ 8 ਘੰਟਿਆਂ ਤਕ ਪ੍ਰਭਾਵਿਤ ਰਹੇਗੀ। ਪੰਜਾਬ ਸਟੇਟ ਪਾਵਰਕਾਰਪੋਰੇਸ਼ਨ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਜਾਰੀ ਕਰ ਦਿੱਤੀ ਗਈ ਹੈ, ਤਾਂ ਜੋ ਲੋਕ ਪਹਿਲਾਂ ਤੋਂ ਹੀ ਢੁਕਵੇਂ ਪ੍ਰਬੰਧ ਕਰ ਸਕਣ। 

ਸਵੇਰੇ 10 ਤੋਂ ਸ਼ਾਮ 6 ਵਜੇ ਤਕ ਬੰਦ ਰਹੇਗੀ ਪਾਵਰ ਸਪਲਾਈ

ਮਾਨਸਾ (ਮਨਜੀਤ ਕੌਰ)- 66 ਕੇ ਵੀ ਅਨਾਜ ਮੰਡੀ ਗਰਿੱਡ ਤੋਂ ਚੱਲਦੇ 11 ਕੇ. ਵੀ. ਕੈਨਾਲ ਫੀਡਰ ਅਤੇ 11 ਕੇਵੀ ਜਗਦੰਬੇ ਰੋਡ ਫੀਡਰ ਦੀ ਬਿਜਲੀ ਸਪਲਾਈ 31 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਸ ਨਾਲ ਭਗਤ ਸਿੰਘ ਚੌਂਕ ਤੋਂ ਗੋਦਾਰਾ ਸਟਰੀਟ, ਔਲਖ ਸਟਰੀਟ, ਅਤਰ ਸਿੰਘ ਮਾਰਗ ਵਾਲੇ ਸੂਏ ਦੇ ਪੁਲ ਤੱਕ, ਜੇ ਆਰ ਮਿਲੇਨੀਅਮ ਸਕੂਲ, ਨੰਗਲ ਕਲੋਨੀ, ਸੁਖਮਨੀ ਸਟਰੀਟ, ਡੀ ਏ ਵੀ ਸਕੂਲ ਵਾਲੀ ਗਲੀ, ਡੀ ਏ ਵੀ ਸਕੂਲ, ਮਾਨ ਪਲਾਜਾ, ਲਵ ਗੈਸਟਰੋ ਹਸਪਤਾਲ, ਡਾ. ਕੇ.ਪੀ ਹਸਪਤਾਲ, ਵਾਟਰ ਵਰਕਸ ਅਤੇ ਵਾਟਰ ਵਰਕਸ ਦੀ ਬੈਕਸਾਈਡ ਦਾ ਸਾਰਾ ਏਰੀਆ, ਵਾਟਰ ਵਰਕਸ ਰੋਡ ਸੂਏ ਦੇ ਪੁਲ ਤੋਂ ਲੈ ਕੇ ਮੋਰ ਸਟੋਰ ਤੱਕ ਸਾਰੀਆਂ ਗਲੀਆਂ, ਗਰੀਨ ਵੈਲੀ, ਭਾਈ ਗੁਰਦਾਸ ਕਲੋਨੀ, ਜੈਨ ਕਲੋਨੀ, ਸੰਤ ਸਵੀਟਸ, ਸਿੱਬੇ ਦੇ ਪੰਪ ਵਾਲਾ ਏਰੀਆ, ਜਗਦੰਬੇ ਰੋਡ, ਜਵਾਹਰਕੇ ਚੁੰਗੀ ਤੋਂ ਜਵਾਹਰਕੇ ਪੁਲ ਤੱਕ, ਭਗਤ ਸਿੰਘ ਚੌਂਕ, ਸ਼ੇਰੂ ਦੀ ਚੱਕੀ, ਜਵਾਹਰਕੇ ਰੋਡ, ਵਿਦਿਆ ਭਾਰਤੀ ਸਕੂਲ, ਡਾ. ਅਜੇ ਸਿੰਗਲਾ ਹਸਪਤਾਲ ਦੇ ਆਸ-ਪਾਸ ਸਾਰੇ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਐੱਸ ਡੀ ਓ ਸ਼ਹਿਰੀ ਅਤੇ ਇੰਜ ਕੁਲਵੰਤ ਸਿੰਘ ਜੇ.ਈ ਨੇ ਦਿੱਤੀ। 

ਇਨ੍ਹਾਂ ਇਲਾਕਿਆਂ 'ਚ 6 ਘੰਟਿਆਂ ਦਾ ਪਾਵਰ ਕੱਟ

ਮਾਨਸਾ (ਮਨਜੀਤ ਕੌਰ)- ਇੰਜੀ: ਗੁਰਬਖ਼ਸ਼ ਸਿੰਘ ਐਸ.ਡੀ.ਓ. ਸ਼ਹਿਰੀ ਮਾਨਸਾ ਅਤੇ ਇੰਜੀ. ਤਰਵਿੰਦਰ ਸਿੰਘ ਜੇ. ਈ. ਨੇ ਦੱਸਿਆ ਕਿ 11 ਕੇ.ਵੀ ਸਿਟੀ ਦੀ ਜ਼ਰੂਰੀ ਮੁਰਮੰਤ ਕਾਰਨ 31 ਜੁਲਾਈ ਨੂੰ ਦੁਪਿਹਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਕਾਲੀ ਮਾਤਾ ਮੰਦਰ ਤੋਂ ਲੈ ਕੇ ਮੇਨ ਫਾਟਕ ਤੱਕ ਅਤੇ ਵੀਰ ਨਗਰ ਮੁਹੱਲੇ ਦੀ ਬਿਜਲੀ ਸਪਲਾਈ ਵੀ ਬੰਦ ਰਹੇਗੀ।

10 ਤੋਂ 4 ਵਜੇ ਤਕ ਬੰਦ ਰਹੇਗੀ ਬਿਜਲੀ

ਈਸੜੂ (ਬੈਨੀਪਾਲ)- ਪੀਐਸਪੀਸੀਐਲ ਦੇ ਉਪ ਮੰਡਲ ਅਫਸਰ ਜਰਗ ਇੰਜ਼ ਨਵਦੀਪ ਕੁਮਾਰ ਤੇ ਜੇ.ਈ. ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 31 ਜੁਲਾਈ ਦਿਨ ਸ਼ੁੱਕਰਵਾਰ ਜਰੂਰੀ ਮੁਰੰਮਤ ਕਾਰਨ 11 ਕੇ.ਵੀ. ਜਲਾਜਣ ਸ਼ਹਿਰੀ ਤੇ 11 ਕੇ.ਵੀ. ਈਸੜੂ ਸ਼ਹਿਰੀ ਫੀਡਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ। ਜਿਸ ਕਾਰਨ ਦੀਵਾ, ਜਲਾਜਣ, ਫਤਿਹਪੁਰ, ਪੰਜਰੁੱਖਾ, ਨਸਰਾਲੀ ਤੇ ਈਸੜੂ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
 


author

Anmol Tagra

Content Editor

Related News