ਪੀਏਯੂ ਵਿਖੇ LRGMA ਦੀ 3 ਦਿਨਾਂ ‘Autumn-Winter Exhibition 2026’ ਦਾ ਉਦਘਾਟਨ
Monday, Jul 27, 2026 - 02:48 PM (IST)
ਲੁਧਿਆਣਾ, (ਭੂਪੇਸ਼): ਲੁਧਿਆਣਾ ਰੈਡੀਮੇਡ ਗਾਰਮੈਂਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (LRGMA) ਵੱਲੋਂ ਆਯੋਜਿਤ ਭਾਰਤ ਦੀ ਸਭ ਤੋਂ ਵੱਡੀ 3 ਦਿਨਾਂ "ਆਟਮ ਵਿੰਟਰ ਐਗਜ਼ੀਬਿਸ਼ਨ-2026" ਦੇ 8ਵੇਂ ਐਡੀਸ਼ਨ ਦੀ ਸ਼ੁਰੂਆਤ ਫਿਰੋਜ਼ਪੁਰ ਰੋਡ 'ਤੇ PAU ਕਿਸਾਨ ਮੇਲਾ ਗਰਾਊਂਡ ਵਿਖੇ ਇੱਕ ਸ਼ਾਨਦਾਰ ਉਦਘਾਟਨ ਨਾਲ ਹੋਈ। ਤਿੰਨ ਦਿਨਾਂ ਪ੍ਰਦਰਸ਼ਨੀ 'ਚ 200 ਤੋਂ ਵੱਧ ਪ੍ਰਸਿੱਧ ਬ੍ਰਾਂਡ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਅਭਿਜੈ ਚੋਪੜਾ ਮੁੱਖ ਮਹਿਮਾਨ ਸਨ।

ਐਸੋਸੀਏਸ਼ਨ ਦੇ ਚੇਅਰਮੈਨ ਦਰਸ਼ਨ ਲਾਲ ਗਾਬਾ, ਪ੍ਰਧਾਨ ਸੰਦੀਪ ਬਹਿਲ ਅਤੇ ਸਲਾਹਕਾਰ ਏ.ਐਸ. ਦੂਆ, ਸਲਾਹਕਾਰ ਸ਼ੋਬਨ ਕੁਮਾਰ, ਜਨਰਲ ਸਕੱਤਰ ਅਮਨਦੀਪ ਸਿੰਘ, ਵਿੱਤ ਸਕੱਤਰ ਸੌਰਵ ਗੁਪਤਾ, ਅਭਿਨਵ ਕਾਲੜਾ ਬੀ.ਆਰ.ਕੇ.ਅਪੇਅਰਲਜ਼, ਮੁਨੀਸ਼ ਸੂਦ, ਰਾਧੇਸ਼ ਸਚਦੇਵਾ, ਕਰਨ ਕੋਚਰ, ਅਸ਼ੀਸ਼ ਖਰਬੰਦਾ, ਰਾਜੇਸ਼ ਜੈਨ ਬੌਬੀ, ਰਜਿੰਦਰ ਛਾਬੜਾ ਓਟਾਯਾ, ਰਾਜ ਅਰੋੜਾ ਮਿਡਾਸ, ਸੁਸ਼ੀਲ ਜੈਨ ਮੁਨੀਸ਼ ਵਿਰਮਾ ਮੁਨੀਸ਼, ਵਿਪਨ ਗਰੁੱਪ, ਵਿਪਨ ਜੈਨ, ਮੁਨੀਸ਼ ਜੈਨ ਆਦਿ ਹਾਜ਼ਰ ਸਨ। ਗੁਪਤਾ, ਵਰਿੰਦਰ ਸਹਿਗਲ, ਵਿਪਨ ਡੰਗ, ਰਿਸ਼ਭ ਗਾਬਾ, ਗਗਨ ਖੁਰਾਣਾ ਨੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ, ਲੁਧਿਆਣਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ, ਕੌਂਸਲਰ ਨੀਰਜ ਆਹੂਜਾ ਬੂਟਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

"ਆਟਮ ਵਿੰਟਰ ਐਗਜ਼ੀਬਿਸ਼ਨ-2026" ਦਾ ਉਦਘਾਟਨ ਸੀਐੱਮ ਇਨਫਿਨੀਆ ਦੇ ਇੰਦਰ ਮੋਹਨ ਜੈਨ, ਤਰੁਣ ਜੈਨ ਬਾਵਾ, ਹੌਜ਼ਰੀ ਅਤੇ ਗਾਰਮੈਂਟਸ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਜੈਨ ਚਮਨ, ਚੇਅਰਮੈਨ ਕਮਲ ਸੇਠੀਆ, ਉਪ ਪ੍ਰਧਾਨ ਦੀਪਚੰਦ ਜੈਨ ਰਾਜਦੀਪ, ਜਨਰਲ ਸਕੱਤਰ ਬਲਵਿੰਦਰ ਸਿੰਘ, ਸੰਯੁਕਤ ਸਕੱਤਰ ਦਲਜੀਤ ਸਿੰਘ ਸਹਿਗਲ, ਵਿੱਤ ਸਕੱਤਰ ਸੰਨੀ ਮਲਹੋਤਰਾ, ਰਾਜੇਸ਼ ਜੈਨ ਬੌਬੀ, ਰਾਜ ਕੁਮਾਰ ਰਾਜੂ ਜੈਨ, ਅਮਨਦੀਪ ਸਿੰਘ, ਟੋਨੀ ਚੋਪੜਾ, ਸੋਨੂੰ ਚੋਪੜਾ, ਅਮਰੀਕ ਸਿੰਘ ਲਾਂਬਾ, ਦਰਸ਼ਨ ਡਾਵਰ ਨੇ ਰਿਬਨ ਕੱਟ ਕੇ ਅਤੇ ਦੀਵਾ ਜਗਾ ਕੇ ਕੀਤਾ। ਪਹਿਲੇ ਦਿਨ ਦੇਸ਼ ਭਰ ਦੇ 4608 ਥੋਕ ਵਪਾਰੀਆਂ ਨੇ ਲੁਧਿਆਣਾ ਵਿੱਚ ਬਣੇ ਨਵੀਨਤਮ ਰੈਡੀਮੇਡ ਕੱਪੜਿਆਂ ਦੀ ਰੇਂਜ ਦੇਖੀ ਅਤੇ ਵੱਡੀ ਗਿਣਤੀ ਵਿੱਚ ਆਰਡਰ ਬੁੱਕ ਕੀਤੇ। ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਬਹਿਲ ਨੇ ਆਏ ਸਾਰੇ ਖਰੀਦਦਾਰਾਂ ਦਾ ਧੰਨਵਾਦ ਕੀਤਾ।





