ਨਸ਼ਾ ਮੁਕਤੀ ਕੇਂਦਰ ''ਚ ਨੌਜਵਾਨ ਵਲੋਂ ਖੁਦਕੁਸ਼ੀ

Sunday, Dec 01, 2019 - 01:44 PM (IST)

ਨਸ਼ਾ ਮੁਕਤੀ ਕੇਂਦਰ ''ਚ ਨੌਜਵਾਨ ਵਲੋਂ ਖੁਦਕੁਸ਼ੀ

ਸ੍ਰੀ ਮੁਕਤਸਰ ਸਾਹਿਬ (ਪਵਨ) : ਸਥਾਨਕ ਕੋਟਕਪੂਰਾ ਰੋਡ 'ਤੇ ਮਾਡਲ ਟਾਊਨ ਵਿਚ ਸਥਿਤ ਇਕ ਪਰਿਆਸ ਨਸ਼ਾ ਮੁਕਤੀ ਕੇਂਦਰ 'ਚ ਵੀਰਵਾਰ ਦੀ ਦੇਰ ਸ਼ਾਮ ਨੂੰ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਸ ਨੇ 3 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਜਿਸ ਦੋਂ ਬਾਅਦ ਪਰਿਵਾਰ ਨੇ ਲਾਸ਼ ਦਾ ਪੋਸਟਮਾਰਟ ਕਰਵਾਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਦੀ ਗੁਰੂ ਨਾਨਕ ਬਸਤੀ ਨਿਵਾਸੀ ਗੁਰਵਿੰਦਰ ਉਰਫ਼ ਗੋਗੀ (19) ਜੋ ਕਿ ਨਸ਼ਾ ਕਰਨ ਦਾ ਆਦੀ ਸੀ। ਉਹ ਬੀਤੇਂ ਪੰਜ ਮਹੀਨਿਆਂ ਤੋਂ ਮਾਡਲ ਟਾਊਨ ਸਥਿਤ ਪਰਿਆਸ ਨਸ਼ਾ ਛੁਡਾਓ ਕੇਂਦਰ ਵਿਚ ਨਸ਼ਾ ਛੱਡਣ ਦੇ ਲਈ ਭਰਤੀ ਹੋਇਆ ਸੀ। ਵੀਰਵਾਰ ਦੀ ਦੇਰ ਸ਼ਾਮ ਨੂੰ ਉਸ ਨੇ ਕੇਂਦਰ 'ਚ ਹੀ ਪੱਖੇ ਨਾਲ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ।

ਨੌਜਵਾਨ ਦੀ ਮਾਤਾ ਜਸਵਿੰਦਰ ਕੌਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਬੇਟੇ ਨੂੰ ਭਰਤੀ ਕਰਵਾਇਆ ਸੀ ਤਾਂ 30 ਹਜ਼ਾਰ ਰੁਪਏੇ ਦਿੱਤੇ ਸੀ। ਉਸ ਸਮੇਂ ਕੇਂਦਰ ਦੇ ਮਾਲਕ ਨੇ ਤਿੰਨ ਮਹੀਨੇ ਦਾ ਕੋਰਸ ਦੱਸਿਆ ਸੀ। ਪਰ ਜਦੋਂ ਉਹ ਦੋ ਮਹੀਨੇ ਤਕ ਫਿਰ ਨਹੀਂ ਮਿਲਣ ਦਿੱਤਾ। ਬਾਅਦ 'ਚ ਉਹ ਕਹਿਣ ਲੱਗੇ ਕਿ ਤੁਸੀ ਉਨ੍ਹਾਂ ਫੀਸ 55 ਹਜ਼ਾਰ ਰੁਪਏ ਦੇ ਦਿਓ ਅਤੇ ਬੇਟੇ ਨੂੰ ਲੈ ਜਾਓ। ਨਹੀਂ ਤਾਂ ਉਹ ਉਸ ਨੂੰ ਨਹੀਂ ਦੇਣਗੇ। ਜੇਕਰ ਤੁਹਾਡਾ ਬੱਚਾ ਕੁਝ ਕਰ ਲੈਂਦਾ ਹੈ ਤਾਂ ਉਸ ਦਾ ਕੋਈ ਦੋਸ਼ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਉਨ੍ਹਾਂ ਤੋਂ ਸਭ ਕੁਝ ਲਿਖਵਾ ਲਿਆ ਹੈ। ਉਧਰ ਥਾਣਾ ਸਦਰ ਇੰਚਾਰਜ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਮ੍ਰਿਤਕ ਦੀ ਮਾਤਾ ਦੇ ਬਿਆਨਾਂ 'ਤੇ ਸੈਂਟਰ ਦੇ ਮਾਲਕ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਦੀਪਕ ਦੇ ਖਿਲਾਫ਼ ਆਤਮ-ਹੱਤਿਆ ਦੇ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।


author

Baljeet Kaur

Content Editor

Related News