ਮਾਘੀ ਮੇਲੇ ਦਾ ਸ਼ਿਗਾਰ ਹੈ ਇਹ ਸਪੈਸ਼ਲ ''ਪਾਥੀ ਮਿਠਾਈ'' (ਵੀਡੀਓ)

01/30/2020 1:48:03 PM

ਸ੍ਰੀ ਮੁਕਤਸਰ ਸਾਹਿਬ : ਇਤਿਹਾਸਕ ਮੇਲਾ ਮਾਘੀ ਭਾਵੇ ਰਸਮੀ ਤੌਰ 'ਤੇ 13, 14 ਅਤੇ 15 ਜਨਵਰੀ ਨੂੰ ਮਨਾਇਆ ਜਾਂਦਾ ਹੈ ਪਰ ਮੇਲੇ ਮੌਕੇ ਲੱਗਣ ਵਾਲੀਆਂ ਰੌਣਕਾਂ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹਨ। ਇਸ ਮੇਲੇ ਦਾ ਸ਼ਿਗਾਰ ਪਾਥੀ ਮਿਠਾਈ ਹੈ, ਜੋ ਖਜਲਾ ਨਾਮ ਨਾਲ ਵੀ ਕਾਫੀ ਮਸ਼ਹੂਰ ਹੈ। ਇਹ ਜਗਰਾਓ 'ਚ ਮਾਘੀ ਦੇ ਮੇਲਿਆਂ 'ਚ ਹੀ ਮਿਲਦੀ ਹੈ। ਇਸ ਦੀ 40 ਤੋਂ 60 ਰੁਪਏ ਹੈ। ਇਹ ਮਿੱਠੀ, ਫਿੱਕੀ ਅਤੇ ਨਮਕੀਨ ਤਿੰਨੇ ਤਰ੍ਹਾਂ ਦੀ ਹੁੰਦੀ ਹੈ। ਇਸ ਨੂੰ ਤਿਆਰ ਕਰਨ ਲਈ ਮੇਰਠ ਤੇ ਬੁਲੰਦ ਸ਼ਹਿਰ ਤੋਂ ਸਪੈਸ਼ਲ ਕਾਰੀਗਰ ਇਥੇ ਪਹੁੰਚਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਠਾਈ ਬਣਾਉਣ ਵਾਲੇ ਕਾਰੀਗਰ ਨੇ ਦੱਸਿਆ ਕਿ ਪੰਜਾਬ 'ਚ ਮੇਲਿਆਂ ਦੇ ਦਿਨਾਂ 'ਚ ਹੀ ਉਹ ਇਥੇ ਆਉਂਦੇ ਹਨ ਤੇ ਮਿਠਾਈ ਤਿਆਰੀ ਕਰਦੇ ਹਨ। ਇਸ ਨੂੰ ਮੈਦੇ, ਖੋਏ, ਸੂਜੀ ਅਤੇ ਵੇਸਣ ਨਾਲ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਠਾਈ ਦਾ ਨਾਮ ਖਜਲਾ ਹੈ ਪਰ ਪੰਜਾਬ 'ਚ ਲੋਕ ਇਸ ਨੂੰ ਪਾਥੀ ਕਹਿੰਦੇ ਹਨ। ਇਹ ਚਾਰ ਤਰ੍ਹਾਂ ਦੀ ਹੁੰਦੀ ਹੈ, ਜਿਸ 'ਚ ਮਿੱਠੀ, ਫਿੱਕੀ, ਨਮਕੀਨ ਅਤੇ ਖੋਏ ਵਾਲੀ ਆਦਿ। ਇਸ ਦੀ ਕੀਮਤ 40 ਤੋਂ 60 ਰੁਪਏ ਤੱਕ ਹੈ, ਜੋ ਖੋਏ ਵਾਲੀ ਮਿਠਾਈ ਹੈ ਉਹ 60 ਰੁਪਏ ਦੀ ਵੇਚੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਲੋਕ ਘੱਟ ਮਿੱਠੇ ਵਾਲੀ ਹੀ ਖਾਣੀ ਪਸੰਦ ਕਰਦੇ ਹਨ।
 


Baljeet Kaur

Content Editor

Related News