ਮਾਨਸਿਕ ਤੌਰ ’ਤੇ ਪਰੇਸ਼ਾਨ ਨੌਜਵਾਨ ਨੂੰ ਰਿਸ਼ਤੇਦਾਰਾਂ ਨੇ ਕੀਤਾ ਅਗਵਾ, ਪਾਈਆਂ ਭਾਜੜਾਂ

Tuesday, Feb 04, 2020 - 01:46 PM (IST)

ਮਾਨਸਿਕ ਤੌਰ ’ਤੇ ਪਰੇਸ਼ਾਨ ਨੌਜਵਾਨ ਨੂੰ ਰਿਸ਼ਤੇਦਾਰਾਂ ਨੇ ਕੀਤਾ ਅਗਵਾ, ਪਾਈਆਂ ਭਾਜੜਾਂ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ਼ਹਿਰ ਦੇ ਕੋਟਕਪੂਰਾ ਰੋਡ ’ਤੇ ਇਕ ਨੌਜਵਾਨ ਨੂੰ ਕਾਰ ਸਵਾਰਾਂ ਵਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਉਂਦੇ ਪੁਲਸ ਦੇ ਹੱਥ-ਪੈਰ ਫੁੱਲ ਗਏ। ਜਾਣਕਾਰੀ ਅਨੁਸਾਰ ਅਗਵਾਕਾਰ ਨੌਜਵਾਨ ਨਸ਼ੇ ਦਾ ਆਦੀ ਸੀ, ਜਿਸ ਨੂੰ ਉਸ ਦੇ ਰਿਸ਼ਤੇਦਾਰ ਕਾਰ ’ਚ ਬਿਠਾ ਕੇ ਲੈ ਗਏ ਸਨ, ਜਿਸ ਨੂੰ ਪੁਲਸ ਨੇ ਸਿਰਫ਼ 4 ਘੰਟਿਆਂ ’ਚ ਟਰੇਸ ਕਰ ਲਿਆ। ਇਸ ਮਾਮਲੇ ਨੂੰ ਹੱਲ ਕਰਨ ਲਈ ਥਾਣਾ ਸਿਟੀ ਅਤੇ ਸਦਰ ਦੋਵੇਂ ਥਾਣਿਆਂ ਦੀ ਪੁਲਸ ਲੱਗੀ ਰਹੀ। ਅਖੀਰ ਪੁਲਸ ਨੇ ਇਸ ਮਾਮਲੇ ਦਾ ਹੱਲ ਕੱਢ ਲਿਆ। 

ਦੱਸ ਦੇਈਏ ਕਿ ਪਿੰਡ ਮਿੱਡਾ ਮਾਨ ਨਿਵਾਸੀ ਨੌਜਵਾਨ ਹਰਜਿੰਦਰ ਸਿੰਘ, ਜੋ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਉਸ ਦੀ ਨਸ਼ਾ ਛੁਡਾਉਣ ਲਈ ਦਵਾਈ ਚੱਲ ਰਹੀ ਹੈ। ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਆਇਆ ਹੋਇਆ ਸੀ, ਜਿਸ ਨੂੰ ਉਸ ਦੇ ਰਿਸ਼ਤੇਦਾਰ ਬੱਸ ’ਤੇ ਚੜ੍ਹਾਉਣ ਲੱਗੇ ਤਾਂ ਉਹ ਬੱਸ ਤੋਂ ਉਤਰ ਕੇ ਭੱਜ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਨੂੰ ਸਥਾਨਕ ਕੋਟਕਪੂਰਾ ਰੋਡ ਮੰਦਰ ਨੇੜੇ ਫੜ੍ਹ ਕੇ ਕਾਰ ’ਚ ਸੁੱਟ ਲਿਆ। ਦੇਖਣ ਵਾਲਿਆਂ ਨੂੰ ਲੱਗਾ ਕਿ ਕੋਈ ਉਸ ਵਿਅਕਤੀ ਨੂੰ ਅਗਵਾ ਕਰ ਕੇ ਲਿਜਾ ਰਿਹਾ ਹੈ, ਜਿਸ ਕਾਰਨ ਇਹ ਗੱਲ ਸ਼ਹਿਰ ’ਚ ਅੱਗ ਵਾਂਗ ਫੈਲ ਗਈ। ਕਰੀਬ 4 ਘੰਟਿਆਂ ਦੀ ਮਿਹਨਤ ਮਗਰੋਂ ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿਸ ਤੋਂ ਬਾਅਦ ਪਤਾ ਲੱਗਾ ਕਿ ਨੌਜਵਾਨ ਨੂੰ ਉਸ ਦੇ ਰਿਸ਼ਤੇਦਾਰ ਕਾਰ ’ਚ ਲੈ ਕੇ ਗਏ ਸਨ।


author

rajwinder kaur

Content Editor

Related News