ਕਿਰਨ ਖੇਰ ਦੇ ਐਡਵਾਈਜ਼ਰ ਦੀ ਪਾਰਟੀ 'ਚ ਚੱਲੀ ਗੋਲੀ, 3 ਜ਼ਖਮੀਂ

Tuesday, Nov 20, 2018 - 01:14 PM (IST)

ਚੰਡੀਗੜ੍ਹ : ਸੰਸਦ ਮੈਂਬਰ ਕਿਰਨ ਖੇਰ ਦੇ ਸਿਆਸੀ ਸਲਾਹਕਾਰ ਸਹਦੇਵ ਸਲਾਰੀਆ ਦੀ ਜਨਮਦਿਨ ਪਾਰਟੀ 'ਚ ਗੋਲੀ ਚੱਲ ਗਈ, ਜਿਸ ਦੌਰਾਨ 3 ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕਿਰਨ ਖੇਰ ਦੇ ਸਿਆਸੀ ਸਲਾਹਕਾਰ ਸਹਦੇਵ ਸਲਾਰੀਆ ਦਾ ਸੋਮਵਾਰ, 19 ਨਵੰਬਰ ਨੂੰ ਜਨਮਦਿਨ ਸੀ। ਇਸ ਦੌਰਾਨ ਉਨ੍ਹਾਂ ਨੇ ਸੈਕਟਰ-26 ਸਥਿਤ 'ਐੱਫਬਾਰ' 'ਚ ਪਾਰਟੀ ਦਾ ਆਯੋਜਨ ਕੀਤਾ ਸੀ। ਦੇਰ ਰਾਤ ਪਾਰਟੀ ਦੌਰਾਨ ਕਿਸੇ ਸਿਆਸੀ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਵਿਵਾਦ ਹੋ ਗਿਆ ਅਤੇ ਇਕ ਧਿਰ ਵਲੋਂ ਗੋਲੀ ਚਲਾ ਦਿੱਤੀ ਗਈ। ਇਸ ਵਾਰਦਾਤ ਦੌਰਾਨ ਪਾਰਟੀ 'ਚ ਮੌਜੂਦ 3 ਲੋਕ ਜ਼ਖਮੀਂ ਹੋ ਗਏ। ਜ਼ਖਮੀਆਂ 'ਚੋਂ 2 ਨੂੰ ਸੈਕਟਰ-32, ਜਦੋਂ ਕਿ ਇਕ ਨੂੰ ਪ੍ਰਾਈਵੇਟ ਹਸਪਤਾਲ ਭਰਤੀ ਕਰਾਇਆ ਗਿਆ। ਇਸ ਪਾਰਟੀ 'ਚ ਚੰਡੀਗੜ੍ਹ ਦੇ ਮੇਅਰ ਦੇਵੇਸ਼ ਮੋਦਗਿਲ, ਕਈ ਭਾਜਪਾ ਕੌਂਸਲਰ ਅਤੇ ਸਿਆਸੀ ਲੋਕ ਸ਼ਾਮਲ ਸਨ, ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀ ਚੱਲਣ ਦੇ ਸਮੇਂ ਮੇਅਰ ਮੌਜੂਦ ਸਨ ਜਾਂ ਉੱਥੋਂ ਨਿਕਲ ਚੁੱਕੇ ਸਨ। ਫਿਲਹਾਲ ਪੁਲਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ।
ਸੀ. ਸੀ. ਟੀ. ਵੀ. 'ਚ ਕੈਦ ਹੋਈ ਵਾਰਦਾਤ
ਸੂਤਰਾਂ ਮੂਤਾਬਕ 'ਐੱਫਬਾਰ' 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਵਾਰਦਾਤ ਦੀ ਪੂਰੀ ਕਹਾਣੀ ਕੈਦ ਹੋ ਚੁੱਕੀ ਹੈ ਅਤੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਸਲ ਸੱਚਾਈ ਪਤਾ ਲੱਗ ਸਕੇਗੀ। ਫਿਲਹਾਲ ਪੁਲਸ ਟੀਮਾਂ ਸਿਆਸੀ ਰਸੂਖ ਦੇ ਚੱਲਦਿਆਂ ਫੁਟੇਜ ਦੀ ਛੇੜਛਾੜ ਕਰਨ 'ਚ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਜਦੋਂ ਪੁਲਸ ਅਧਿਕਾਰੀਆਂ ਕੋਲੋਂ ਇਸ ਮਾਮਲੇ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਹ ਕੈਮਰਿਆਂ ਅੱਗੇ ਬੋਲਣ ਤੋਂ ਬਚਦੇ ਹੋਏ ਨਜ਼ਰ ਆਏ।


Babita

Content Editor

Related News