ਪਤਨੀ ਨੂੰ ਬੱਸੇ ਚੜ੍ਹਾਉਣ ਆਏ ਪਤੀ ਨੂੰ ਬੱਸ ਨੇ ਬੁਰੀ ਤਰ੍ਹਾਂ ਦਰੜਿਆ, ਹੋਈ ਦਰਦਨਾਕ ਮੌਤ, CCTV ਦੇਖ ਉੱਡ ਜਾਣਗੇ ਹੋਸ਼

Tuesday, Oct 31, 2023 - 06:07 AM (IST)

ਪਤਨੀ ਨੂੰ ਬੱਸੇ ਚੜ੍ਹਾਉਣ ਆਏ ਪਤੀ ਨੂੰ ਬੱਸ ਨੇ ਬੁਰੀ ਤਰ੍ਹਾਂ ਦਰੜਿਆ, ਹੋਈ ਦਰਦਨਾਕ ਮੌਤ, CCTV ਦੇਖ ਉੱਡ ਜਾਣਗੇ ਹੋਸ਼

ਪਟਿਆਲਾ (ਬਲਜਿੰਦਰ) : ਨਵੇਂ ਬੱਸ ਸਟੈਂਡ ਦੇ ਓਵਰਬ੍ਰਿਜ ’ਤੇ ਗਲਤੀ ਨਾਲ ਚੜ੍ਹਿਆ ਮੋਟਰਸਾਈਕਲ ਸਵਾਰ ਜਦੋਂ ਆਪਣੀ ਪਤਨੀ ਨੂੰ ਛੱਡ ਕੇ ਵਾਪਸ ਮੁੜਿਆ ਤਾਂ ਉਸ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਥੇੜੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਚਾਵਾਂ ਨਾਲ ਵਿਦੇਸ਼ ਭੇਜਿਆ ਪੁੱਤ ਛੱਡ ਗਿਆ ਸਦਾ ਲਈ ਦੁਨੀਆ

ਜਾਣਕਾਰੀ ਦਿੰਦਿਆਂ ਥਾਣਾ ਅਰਬਨ ਅਸਟੇਟ ਦੇ ਏ. ਐੱਸ. ਆਈ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਣਜੀਤ ਸਿੰਘ ਆਪਣੀ ਪਤਨੀ ਨੂੰ ਬੱਸ ਸਟੈਂਡ ਛੱਡਣ ਲਈ ਮੋਟਰਸਾਈਕਲ ’ਤੇ ਆਇਆ ਸੀ ਪਰ ਉਹ ਗਲਤੀ ਨਾਲ ਬੱਸ ਸਟੈਂਡ ਦੇ ਅੰਦਰ ਸਿਰਫ਼ ਬੱਸਾਂ ਦੀ ਐਂਟਰੀ ਲਈ ਬਣਾਏ ਓਵਰਬ੍ਰਿਜ ’ਤੇ ਚੜ੍ਹ ਗਿਆ। ਅੱਗੇ ਸਕਿਓਰਿਟੀ ਗਾਰਡ ਨੇ ਉਸ ਨੂੰ ਰੋਕ ਲਿਆ, ਜਿੱਥੇ ਉਹ ਜਦੋਂ ਆਪਣੀ ਪਤਨੀ ਨੂੰ ਛੱਡ ਕੇ ਵਾਪਸ ਮੁੜਿਆ ਤਾਂ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ। ਹਾਦਸੇ ’ਚ ਰਣਜੀਤ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮਹਾਰਾਸ਼ਟਰ : ਹੋਰ ਤੇਜ਼ ਹੋਈ ਮਰਾਠਾ ਅੰਦੋਲਨ ਦੀ ਅੱਗ, ਅੰਦੋਲਨਕਾਰੀਆਂ ਨੇ ਫੂਕ ਦਿੱਤੇ ਵਿਧਾਇਕਾਂ ਦੇ ਘਰ

ਇਸ ਮਾਮਲੇ ’ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਬੱਸ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਣਜੀਤ ਸਿੰਘ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News