ਕੁੱਤੇ ਕਾਰਨ ਵਾਪਰਿਆ ਹਾਦਸਾ, ਵਿਦਿਆਰਥੀ ਜ਼ਖਮੀ

Wednesday, Nov 22, 2017 - 11:20 AM (IST)

ਕੁੱਤੇ ਕਾਰਨ ਵਾਪਰਿਆ ਹਾਦਸਾ, ਵਿਦਿਆਰਥੀ ਜ਼ਖਮੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) — 12ਵੀਂ ਜਮਾਤ ਦਾ ਇਕ ਵਿਦਿਆਰਥੀ ਮੋਟਰਸਾਈਕਲ ਅੱਗੇ ਕੁੱਤਾ ਆ ਜਾਣ ਕਾਰਨ ਡਿੱਗ ਕੇ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਜ਼ਖਮੀ ਪ੍ਰਭਜੋਤ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਨਾਰਾਇਣ ਸਿੰਘ ਹਾਤਾ ਬਰਨਾਲਾ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਮੋਟਰਸਾਈਕਲ 'ਤੇ ਆਪਣੇ ਛੋਟੇ ਭਰਾ ਨਾਲ ਸਕੂਲ ਤੋਂ ਕਚਹਿਰੀ ਚੌਕ ਵੱਲ ਜਾ ਰਿਹਾ ਸੀ ਤਾਂ ਅਚਾਨਕ ਅੱਗੇ ਕੁੱਤਾ ਆ ਜਾਣ ਕਾਰਨ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ 'ਤੇ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੇ ਕਿਹਾ ਕਿ ਧਨੌਲਾ ਰੋਡ ਅਤੇ ਕਚਹਿਰੀ ਰੋਡ ਦੀ ਹਾਲਤ ਖਸਤਾ ਹੋਣ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਅਣਸੁਖਾਵੀਂ ਘਟਨਾ ਵਾਪਰਣ ਤੋਂ ਪਹਿਲਾਂ ਇਸ ਦਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ।


Related News