PU ''ਚ ਵਿਦਿਆਰਥੀ ਅੰਦੋਲਨ ਫਿਰ ਉੱਭਰਿਆ, ਪੰਜਵੇਂ ਦਿਨ ਵੀ ਭੁੱਖ-ਹੜਤਾਲ ਜਾਰੀ

Monday, Apr 20, 2026 - 12:43 PM (IST)

PU ''ਚ ਵਿਦਿਆਰਥੀ ਅੰਦੋਲਨ ਫਿਰ ਉੱਭਰਿਆ, ਪੰਜਵੇਂ ਦਿਨ ਵੀ ਭੁੱਖ-ਹੜਤਾਲ ਜਾਰੀ

ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਆਗੂ ਗੁਰਨੂਰ ਕਾਂਡਾ ਦੀ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ ਪੰਜਵੇਂ ਦਿਨ ਵੀ ਜਾਰੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਵਿਰੋਧ ਪ੍ਰਦਰਸ਼ਨ 'ਤੇ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਹੈ, ਜੋ 15 ਅਪ੍ਰੈਲ ਤੋਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਚੱਲ ਰਿਹਾ ਹੈ। ਵਿਦਿਆਰਥੀ ਗੁਰਨੂਰ ਨੇ ਕਿਹਾ ਕਿ ਉਹ ਯੂਨੀਵਰਸਿਟੀ 'ਚ ਪਿਛਲੇ 5 ਸਾਲ ਤੋਂ ਹਨ ਅਤੇ ਵਿਦਿਆਰਥੀਆਂ ਦੇ ਲਈ ਪਹਿਲਾਂ ਵੀ ਸਮਰਥਨ 'ਚ ਸ਼ਾਮਲ ਰਹੇ ਹਨ। ਉਹ ਮੰਗ ਕਰ ਰਹੇ ਹਨ ਕਿ ਯੂ. ਆਈ. ਐੱਲ. ਐੱਸ. ਦੇ ਵਿਦਿਆਰਥੀਆਂ ਨੂੰ ਤਿੰਨ ਸਾਲਾਂ ਬਾਅਦ ਬੀ. ਏ/ਬੀ.ਕਾਮ ਡਿਗਰੀਆਂ ਪ੍ਰਦਾਨ ਕੀਤੀਆਂ ਜਾਣ, ਨਾਲ ਹੀ ਯੂ. ਆਈ. ਐੱਲ. ਐੱਸ. ਅਤੇ ਫਾਰਮੇਸੀ ਵਿਭਾਗਾਂ ਵਿੱਚ ਸਹੀ ਪਾਰਕਿੰਗ, ਸਾਇੰਸ ਦੇ ਵਿਦਿਆਰਥੀਆਂ ਨੂੰ ਸਟ੍ਰੀਮ ਬਦਲਣ ਦਾ ਮੌਕਾ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵਿਸ਼ੇਸ਼ ਮੌਕੇ ਦਿੱਤੇ ਜਾਣ। ਹੜਤਾਲ ਨੂੰ ਹੌਲੀ-ਹੌਲੀ ਦੂਜੇ ਵਿਦਿਆਰਥੀਆਂ ਦਾ ਸਮਰਥਨ ਮਿਲ ਰਿਹਾ ਹੈ, ਪਰ ਪ੍ਰਸ਼ਾਸਨ ਚੁੱਪ ਹੈ। ਵਿਦਿਆਰਥੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਲੰਬੇ ਸਮੇਂ ਲਈ ਭੁੱਖ-ਹੜਤਾਲ 'ਤੇ ਰਹਿਣਗੇ।
ਪੰਜਾਬ ਯੂਨੀਵਰਸਿਟੀ ਵਿੱਚ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਹੜਤਾਲਾਂ ਹੋਈਆਂ ਹਨ
ਪਿਛਲੇ ਸਾਲ, ਪੀਯੂ ਵਿੱਚ ਵੀ ਇਸੇ ਤਰ੍ਹਾਂ ਦਾ ਵੱਡਾ ਅੰਦੋਲਨ ਹੋਇਆ ਸੀ, ਜਦੋਂ ਇੱਕ ਵਿਦਿਆਰਥੀ ਆਗੂ ਨੇ ਲਗਭਗ ਇੱਕ ਹਫ਼ਤੇ ਲਈ ਭੁੱਖ-ਹੜਤਾਲ ਕੀਤੀ ਸੀ। ਉਸ ਸਮੇਂ, ਮਾਮਲਾ ਵਧਣ 'ਤੇ ਪ੍ਰਸ਼ਾਸਨ ਨੂੰ ਆਪਣਾ ਫ਼ੈਸਲਾ ਉਲਟਾਉਣਾ ਪਿਆ ਸੀ।
ਅੰਦੋਲਨ ਫਿਰ ਵੱਧ ਸਕਦਾ ਹੈ
ਗੁਰਨੂਰ ਨੇ ਇਹ ਵੀ ਕਿਹਾ ਹੈ ਕਿ ਜੇਕਰ ਇੰਝ ਹੀ ਅਣਗਹਿਲੀ ਚਲਦੀ ਰਹੀ ਤਾਂ, ਸਾਡਾ ਭੁੱਖ-ਹੜਤਾਲ ਦਾ ਅੰਦੋਲਨ ਜਾਰੀ ਰਹੇਗਾ। ਗੁਰਨੂਰ ਦੇ ਭੁੱਖ-ਹੜਤਾਲ ਵਿੱਚ ਉਸਨੂੰ 20 ਤੋ 25 ਵਿਦਿਆਰਥੀਆਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਇਹ ਪ੍ਰਦਰਸ਼ਨ ਹੋਰ ਵੱਧਣ ਦੀ ਉਮੀਦ ਹੈ।


author

Babita

Content Editor

Related News