ਇਸ਼ਕ 'ਚ ਅੰਨ੍ਹੀ ਮਾਂ ਬਣੀ ਧੀ ਦੀ ਮੌਤ ਦੀ ਵਜ੍ਹਾ! 2 ਸਾਲਾ ਮਾਸੂਮ ਨੇ ਭੇਤਭਰੀ ਹਾਲਤ 'ਚ ਤੋੜਿਆ ਦਮ

Wednesday, Dec 06, 2023 - 05:44 AM (IST)

ਇਸ਼ਕ 'ਚ ਅੰਨ੍ਹੀ ਮਾਂ ਬਣੀ ਧੀ ਦੀ ਮੌਤ ਦੀ ਵਜ੍ਹਾ! 2 ਸਾਲਾ ਮਾਸੂਮ ਨੇ ਭੇਤਭਰੀ ਹਾਲਤ 'ਚ ਤੋੜਿਆ ਦਮ

ਲੋਪੋਕੇ (ਸਤਨਾਮ)- ਪੁਲਸ ਥਾਣਾ ਲੋਪੋਕੇ ਵਿਖੇ ਇਕ ਪਤੀ ਨੇ ਆਪਣੀ ਪਤਨੀ ’ਤੇ ਆਪਣੀ ਦੋ ਸਾਲਾ ਬੱਚੀ ਨੂੰ ਮਾਰਨ ਦੇ ਦੋਸ਼ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ। ਇਸ ਸਬੰਧੀ ਮ੍ਰਿਤਕ ਬੱਚੀ ਨਿਮਰਤ ਦੇ ਪਿਤਾ ਹੀਰਾ ਸਿੰਘ ਵਾਸੀ ਪਿੰਡ ਕੱਕੜ ਨੇ ਆਪਣੀ ਪਤਨੀ ਲਛਮੀ ਕੌਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੇ ਵਿਆਹ ਨੂੰ ਕਰੀਬ ਤਿੰਨ ਸਾਲ ਹੋ ਗਏ ਹਨ। ਮੇਰੀ ਬੇਟੀ ਨਿਮਰਤ, ਜਿਸ ਦੀ ਉਮਰ ਤਕਰੀਬਨ 2 ਸਾਲ ਹੈ ਤੇ ਮੇਰੀ ਪਤਨੀ ਲਛਮੀ ਦੇ ਸਾਡੇ ਗੁਆਂਢ ਰਹਿੰਦੇ ਲੜਕੇ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਅਸੀਂ ਉਸ ਨੂੰ ਕਈ ਵਾਰ ਰੋਕਿਆ ਪਰ ਉਹ ਨਹੀਂ ਟਲੀ।

ਇਹ ਖ਼ਬਰ ਵੀ ਪੜ੍ਹੋ - ਬਾਬੇ ਦੀ ਕੁੱਟਮਾਰ ਦਾ ਬਦਲਾ ਲੈਣ ਲਈ ਨੌਜਵਾਨ ਦਾ ਕਤਲ, ਪਰਿਵਾਰ ਨੇ 3 ਘੰਟੇ ਲਾਇਆ ਜਾਮ

ਬੀਤੀ 2 ਦਸੰਬਰ ਨੂੰ ਸਵੇਰੇ ਤੜਕੇ ਮੇਰੀ ਪਤਨੀ ਲਛਮੀ ਸਾਡੇ ਪੂਰੇ ਪਰਿਵਾਰ ਸਮੇਤ ਛੋਟੀ ਬੱਚੀ ਨਿਮਰਤ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਆਪਣੇ ਆਸ਼ਿਕ ਨਾਲ ਫਰਾਰ ਹੋ ਗਈ। ਨੀਂਦ ਦੀਆਂ ਗੋਲੀਆਂ ਕਾਰਨ ਛੋਟੀ ਬੱਚੀ ਦੀ ਦਿਨੋਂ ਦਿਨ ਹਾਲਤ ਖਰਾਬ ਹੁੰਦੀ ਗਈ, ਜਿਸ ਦਾ ਇਲਾਜ ਵੀ ਕਰਾਇਆ ਗਿਆ ਪਰ ਉਸ ਦੀ ਮੌਤ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗਿਰੋਹ ਨੇ ਲਈ ਕਰਣੀ ਸੈਨਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ

ਉੱਥੇ ਹੀ ਮ੍ਰਿਤਕ ਬੱਚੀ ਨਿਮਰਤ ਦੀ ਮਾਂ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਇਸ ਸਬੰਧੀ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News