ਸੱਸ ਦੇ ਤਾਅਨਿਆਂ ਤੋਂ ਤੰਗ ਆਈ ਮਾਂ ਨੇ ਪੰਘੂੜੇ ''ਚ ਛੱਡੀ ਸੀ ਨੰਨੀ ਪਰੀ, ਵਾਪਸ ਲੈਣ ਗਈ ਤਾਂ ਮਿਲਿਆ ਇਹ ਜਵਾਬ

Monday, Jul 24, 2017 - 02:17 PM (IST)

ਅੰਮ੍ਰਿਤਸਰ - ਸੱਸ ਦੇ ਤਾਅਨਿਆਂ ਤੋਂ ਤੰਗ ਆ ਕੇ ਮਾਂ ਨੇ ਪਿਛਲੇ ਸਾਲ ਨਵੰਬਰ 'ਚ ਕੁਝ ਦਿਨਾਂ ਦੀ ਲੜਕੀ ਨੂੰ ਰੈੱਡਕਰਾਸ ਦੇ ਪੰਘੂੜੇ 'ਚ ਤਾਂ ਛੱਡ ਦਿੱਤਾ ਪਰ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਉਸ ਨੂੰ ਵਾਪਸ ਲੈਣ ਚਲੀ ਗਈ। ਜਦੋਂ ਉਹ ਉੱਥੇ ਗਈ ਤਾਂ ਰੈੱਡਕਰਾਸ ਵਾਲਿਆਂ ਨੇ ਬੱਚੀ ਦੇਣ ਤੋਂ ਮਨ੍ਹਾਂ ਕਰਦਿਆ ਕਿਹਾ ਕੀ ਸਬੂਤ ਹੈ ਕਿ ਸਾਡੇ ਕੋਲ ਤੁਹਾਡੀ ਬੱਚੀ ਹੈ। ਆਪਣੀ ਬੱਚੀ ਨੂੰ ਹਾਸਲ ਕਰਨ ਲਈ ਔਰਤ ਨੇ ਡੀ. ਐੱਨ. ਏ. ਟੈਸਟ ਕਰਵਾਇਆ, ਫਿਰ ਜਾ ਕੇ ਉਸ ਨੂੰ ਆਪਣੀ ਬੱਚੀ ਵਾਪਸ ਮਿਲੀ। 
ਅਸਲ 'ਚ ਮਨਜੀਤ ਕੌਰ ਅਤੇ ਉਸ ਦਾ ਪਤੀ ਮਲਕੀਤ ਸਿੰਘ ਦਿੱਲੀ ਦੇ ਤਿਲਕ ਨਗਰ ਦੇ ਰਹਿਣ ਵਾਲੇ ਹਨ। ਮਨਜੀਤ ਦਾ ਪੇਕਾ ਅਮ੍ਰਿਤਸਰ 'ਚ ਹੈ ਇਸ ਲਈ ਉਸ ਨੇ ਬੇਟੀ ਅਮਨ ਨੂੰ ਵੀ ਉੱਥੇ ਹੀ ਜਨਮ ਦਿੱਤਾ। ਮਨਜੀਤ ਦੇ ਪਹਿਲਾਂ ਵੀ ਇਕ ਲੜਕੀ ਹੈ। ਇਸ ਲਈ ਦੂਜੀ ਵਾਰ ਲੜਕੀ ਹੋਣ ਕਾਰਨ ਸੱਸ ਸਹੁਰਾ ਉਸ ਨੂੰ ਤਾਅਨੇ ਦਿੰਦੇ ਸਨ ਜਿਸ ਤੋਂ ਪਰੇਸ਼ਾਨ ਹੋ ਕੇ ਮਨਜੀਤ ਨੇ ਆਪਣੀ ਮਾਸੂਮ ਬੱਚੀ ਨੂੰ ਰੈੱਡਕਰਾਸ ਦੇ ਪੰਘੂੜੇ 'ਚ ਛੱਤ ਦਿੱਤਾ ਬੱਚੀ ਦੇ ਪਿਤਾ ਨੇ ਸਾਰੀ ਗੱਲ ਦੱਸੀ। ਮਨਜੀਤ ਦੀ ਗੱਲ ਸੁਣ ਕੇ ਮਲਕੀਤ ਅਗਲੇ ਹੀ ਦਿਨ ਦਿੱਲੀ ਤੋਂ ਅੰਮ੍ਰਿਤਸਰ ਪਹੁੰਚ ਗਿਆ। ਦੋਨਾਂ 'ਚ ਬਹਿਸ ਹੋਈ ਜਿਸ ਤੋਂ ਬਾਅਦ ਉਸ ਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਦੋਨੋਂ ਉਸ ਨੂੰ ਵਾਪਸ ਲੈਣ ਚਲੇ ਗਏ ਪਰ ਉਨ੍ਹਾਂ ਨੂੰ ਬੱਚੀ ਨਹੀਂ ਦਿੱਤੀ ਗਈ। ਉਸ ਤੋਂ ਬਾਅਦ ਡੀ. ਐੱਨ. ਏ. ਟੈਸਟ ਕਰਵਾਇਆ ਉਨ੍ਹਾਂ ਨੂੰ ਬੱਚੀ ਆਪਣੀ ਹੋਣ ਦਾ ਸਬੂਤ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੱਚੀ ਵਾਪਸ ਮਿਲੀ।    


Related News