ਜੇਠ ਤੋਂ ਤੰਗ ਆਈ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
Monday, Sep 09, 2024 - 10:20 AM (IST)
ਜ਼ੀਰਕਪੁਰ (ਅਸ਼ਵਨੀ) : ਜ਼ੀਰਕਪੁਰ ਸਥਿਤ ਲੋਹਗੜ੍ਹ ਦੀ ਬਾਦਲ ਕਾਲੋਨੀ ਵਿਖੇ ਪਤੀ ਨਾਲ ਸਬਜ਼ੀ ਦੀ ਦੁਕਾਨ ਕਰਨ ਵਾਲੀ ਔਰਤ ਨੇ ਜੇਠ ਵੱਲੋਂ ਵਾਰ-ਵਾਰ ਰੋਕ-ਟੋਕ ਕਰਨ ਤੋਂ ਤੰਗ ਆ ਕੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੂਜੇ ਪਾਸੇ ਪੁਲਸ ਨੇ ਮਾਮਲੇ ਦੀ ਸ਼ਿਕਾਇਤ ਮਿਲਣ ’ਤੇ ਮ੍ਰਿਤਕਾ ਦੇ ਭਰਾ ਅਜੈ ਕੁਮਾਰ ਦੇ ਬਿਆਨਾਂ ’ਤੇ ਅਨਿਲ ਕੁਮਾਰ ਵਾਸੀ ਬਾਦਲ ਕਾਲੋਨੀ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਪਰਚਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਦਲ ਨੇ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਲਈ ਵਾਪਸ (ਵੀਡੀਓ)
ਮ੍ਰਿਤਕਾ ਦੀ ਪਛਾਣ ਕੇਤਕੀ ਪਤਨੀ ਸੰਦੀਪ ਕੁਮਾਰ ਵਾਸੀ ਬਾਦਲ ਕਲੋਨੀ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ’ਚ ਯੂ. ਪੀ. ਦੇ ਲਖ਼ਨਊ ਦੀ ਰਹਿਣ ਵਾਲੀ ਹੈ, ਜਿਸ ਦਾ ਪੋਸਟਮਾਰਟਮ ਕਰਵਾ ਕੇ ਪੁਲਸ ਵੱਲੋਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕਾ ਕੇਤਕੀ ਦੇ ਭਰਾ ਅਜੈ ਕੁਮਾਰ ਵਾਸੀ ਲਖਨਊ ਯੂ. ਪੀ. ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸੰਦੀਪ ਕੁਮਾਰ ਨਾਲ ਹੋਇਆ ਸੀ, ਜੋ ਪਹਿਲਾਂ ਯੂ. ਪੀ. ’ਚ ਰਹਿੰਦਾ ਸੀ ਪਰ ਇੱਕ ਸਾਲ ਪਹਿਲਾਂ ਉਹ ਜ਼ੀਰਕਪੁਰ ਆ ਕੇ ਰਹਿਣ ਲੱਗ ਪਿਆ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ’ਚ ਇਕ ਬੱਚਾ ਉਨ੍ਹਾਂ ਕੋਲ ਹੈ, ਜਦੋਂ ਕਿ ਪੇਸ਼ੇ ਤੋਂ ਕੇਤਕੀ ਦਾ ਪਤੀ ਸਬਜ਼ੀ ਦੀ ਦੁਕਾਨ ਲਾਉਣ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਮੰਤਰੀ ਦਾ PSPCL ਮੁਲਾਜ਼ਮਾਂ ਨੂੰ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
ਉਸ ਦੀ ਭੈਣ ਦਾ ਜੇਠ ਅਨਿਲ ਅਕਸਰ ਹੀ ਉਸ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ। ਜੇਠ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਕੇਤਕੀ ਨੇ ਕਈ ਵਾਰ ਉਸ ਨਾਲ ਵੀ ਗੱਲ ਸਾਂਝੀ ਕੀਤੀ ਸੀ। ਬੀਤੀ 6 ਸਤੰਬਰ ਨੂੰ ਕੇਤਕੀ ਘਰ ’ਚ ਮੌਜੂਦ ਸੀ, ਹਰ ਰੋਜ਼ ਵਾਂਗ ਜੇਠ ਅਨਿਲ ਨੇ ਕੇਤਕੀ ਦੇ ਘਰ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ, ਪਰੇਸ਼ਾਨ ਹੋ ਕੇ ਕੇਤਕੀ ਨੇ ਚੁੰਨੀ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਦੇਖ ਕੇ ਅਨਿਲ ਮੌਕੇ ਤੋਂ ਭੱਜ ਗਿਆ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜੀ. ਐੱਮ. ਸੀ. ਐੱਚ.-32 ’ਚ ਦਾਖ਼ਲ ਕਰਵਾਇਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਕੇਤਕੀ ਨੂੰ ਮ੍ਰਿਤਕ ਐਲਾਨ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8