ਪੰਜ ਸਾਲਾਂ ਬਾਅਦ ਵੀ ਮਾਂ ਨੂੰ ਪੁੱਤ ਦਾ ਇੰਤਜ਼ਾਰ (ਵੀਡੀਓ)

Sunday, May 06, 2018 - 12:21 PM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) : ਅੱਜ ਤੋਂ ਪੰਜ ਸਾਲ ਪਹਿਲਾਂ ਸਾਲ 2013 'ਚ ਉਤਰਾਖੰਡ 'ਚ ਤ੍ਰਾਸਦੀ ਨੇ ਪਤਾ ਨਹੀਂ ਕਿੰਨੇ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ ਸੀ। ਅਜਿਹਾ ਹੀ ਇਕ ਘਰ ਹੁਸ਼ਿਆਰਪੁਰ ਦਾ ਹੈ, ਜਿੱਥੇ ਅੱਜ ਵੀ ਇਕ ਮਾਂ ਆਪਣੇ ਪੁੱਤਰ ਦਾ ਇੰਤਜ਼ਾਰ ਕਰ ਰਹੀ ਹੈ ਜੋ ਪੁੱਤਰ ਦੀ ਮੌਤ ਦੀ ਖਬਰ 'ਤੇ ਅਜੇ ਤੱਕ ਯਕੀਨ ਨਹੀਂ ਕਰ ਸਕੀ। 
ਜਾਣਕਾਰੀ ਮੁਤਾਬਕ ਵਿੱਕੀ 9 ਜੂਨ 2013 ਨੂੰ ਆਪਣੇ ਚਾਰ ਦੋਸਤਾਂ ਨਾਲ ਚਾਰ ਧਾਮਾਂ ਦੀ ਯਾਤਰਾਂ 'ਤੇ ਗਿਆ ਸੀ। 16 ਜੂਨ ਨੂੰ ਚਾਰੋਂ ਦੋਸਤ ਕੇਦਾਰਨਾਥ ਰੁਕੇ, ਜਿੱਥੇ ਬੱਦਲ ਫੱਟਣ ਕਾਰਨ ਹਜ਼ਾਰਾਂ ਲੋਕ ਵਹਿ ਗਏ ਸਨ। ਗੱਡੀ ਪਾਰਕ ਕਰਨ ਗਿਆ ਵਿੱਕੀ ਆਪਣੇ ਇਕ ਦੋਸਤ ਸਮੇਤ ਇਸ ਹਾਦਸੇ ਦੀ ਲਪੇਟ 'ਚ ਆ ਗਿਆ। ਇਸ ਖਬਰ ਨੇ ਪੂਰੇ ਦੇਸ਼ ਨੂੰ ਹਿੱਲਾ ਕੇ ਰੱਖ ਦਿੱਤਾ। ਉੱਤਰਾਖੰਡ ਸਰਕਾਰ ਨੇ ਕੁਝ ਸਮੇਂ ਬਾਅਦ ਲਾਪਤਾ ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ ਪਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿੱਕੀ ਦੀ ਮਾਂ ਅੱਜ ਵੀ ਉਸ ਦਾ ਇੰਤਜ਼ਾਰ ਕਰ ਰਹੀ ਹੈ। 


Related News