Gold ਦੀ ਗੱਲ ਪਿੱਛੇ ਜਹਾਨੋਂ ਤੁਰ ਗਿਆ ਮਾਪਿਆਂ ਦਾ ਸੋਨੇ ਵਰਗਾ ਪੁੱਤ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Monday, Nov 10, 2025 - 05:16 PM (IST)
ਫ਼ਤਹਿਗੜ੍ਹ ਸਾਹਿਬ (ਜਗਦੇਵ/ਬਿਪਨ): ਸੋਨੇ ਦੇ ਇਲਜ਼ਾਮਾਂ ਕਾਰਨ ਹੋਈ ਬੇਇਜ਼ਤੀ ਕਾਰਨ ਮਾਪਿਆਂ ਦਾ ਸੋਨੇ ਵਰਗਾ ਪੁੱਤ ਚੜ੍ਹਦੀ ਜਵਾਨੀ ਦੁਨੀਆ ਨੂੰ ਅਲਵਿਦਾ ਆਖ਼ ਗਿਆ। ਥਾਣਾ ਸਰਹਿੰਦ ਦੀ ਪੁਲਸ ਵੱਲੋਂ ਦੋ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੇ ਇਕ 19 ਵਰ੍ਹੇ ਦੇ ਨੌਜਵਾਨ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ਬਤ ਹੋਣਗੀਆਂ ਇਹ ਗੱਡੀਆਂ! ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋ ਗਏ ਸਖ਼ਤ ਹੁਕਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਤਹਿਗੜ੍ਹ ਸਾਹਿਬ ਦੇ ਡੀ.ਐੱਸ.ਪੀ. ਕੁਲਬੀਰ ਸਿੰਘ ਨੇ ਦੱਸਿਆ ਕੀ ਨੌਜਵਾਨ ਅਨਰੀਤ ਸਿੰਘ ਸਿੰਘ ਬਾਰ੍ਹਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਦੇ ਸਕੂਲ ਵਿਚ ਪੜ੍ਹਦੀ ਇਕ ਕੁੜੀ ਦੇ ਦਾਦਾ ਅਤੇ ਮਾਤਾ ਵੱਲੋਂ ਅਨਰੀਤ ਸਿੰਘ ਦੇ ਘਰ ਜਾ ਇਹ ਇਲਜ਼ਾਮ ਲਗਾਏ ਕਿ ਉਨ੍ਹਾਂ ਦੀ ਕੁੜੀ ਵੱਲੋਂ ਘਰ ਤੋਂ ਸੋਨਾ ਚੋਰੀ ਕਰ ਕੇ ਅਨਰੀਤ ਨੂੰ ਦਿੱਤਾ ਹੈ। ਇਸ ਗੱਲ 'ਤੇ ਅਨਰੀਤ ਸਿੰਘ ਨੇ ਬਹੁਤ ਬੇਇਜ਼ਤੀ ਮਹਿਸੂਸ ਕੀਤੀ। ਇਸ ਦੁੱਖੋਂ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਅਤੇ ਉਸ ਦੀ ਲੁਧਿਆਣਾ ਵਿੱਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਪੁਲਸ ਵੱਲੋਂ ਲੜਕੀ ਦੀ ਮਾਂ ਅਤੇ ਦਾਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਨੇ ਲੜਕੀ ਦੀ ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ, ਜਦਕਿ ਦਾਦਾ ਘਰੋਂ ਫ਼ਰਾਰ ਹੋ ਗਿਆ ਹੈ।
