ਮਾਂ ’ਤੇ ਢਾਹੇ ਪਿਓ ਤੇ ਦਾਦੇ ਦੇ ਤਸ਼ੱਦਦ ਨੂੰ 15 ਸਾਲਾ ਪੁੱਤ ਕੀਤਾ ਬਿਆਨ, ਦੱਸਿਆ ਕਿਵੇਂ ਕਤਲ ਕੀਤੀ ਮਾਂ

Friday, Jun 25, 2021 - 09:50 PM (IST)

ਮਾਂ ’ਤੇ ਢਾਹੇ ਪਿਓ ਤੇ ਦਾਦੇ ਦੇ ਤਸ਼ੱਦਦ ਨੂੰ 15 ਸਾਲਾ ਪੁੱਤ ਕੀਤਾ ਬਿਆਨ, ਦੱਸਿਆ ਕਿਵੇਂ ਕਤਲ ਕੀਤੀ ਮਾਂ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) : ਇੱਥੋਂ ਦੇ ਨੇੜਲੇ ਪਿੰਡ ਕਰਮਜੀਤਪੁਰ ਵਿਖੇ ਇਕ ਵਿਆਹੁਤਾ ਕੁਲਵਿੰਦਰ ਕੌਰ ਪਤਨੀ ਜਸਵਿੰਦਰ ਕੌਰ ਦਾ ਉਸਦੇ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕਰਕੇ ਅਤੇ ਜ਼ਖਮੀ ਹੋਈ ਨੂੰ ਕਮਰੇ ਵਿਚ ਬੰਦ ਕਰਕੇ ਮਾਨਸਿਕ ਤਸੀਹੇ ਦੇ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਮ੍ਰਿਤਕਾ ਦੇ 15 ਸਾਲਾ ਪੁੱਤ ਮਨਰਾਜ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕਰਮਜੀਤਪੁਰ ਦੇ ਬਿਆਨਾਂ ’ਤੇ ਮ੍ਰਿਤਕ ਦੇ ਪਤੀ ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕਰਮਜੀਤਪੁਰ ਤੇ ਸਹੁਰਾ ਬਲਦੇਵ ਸਿੰਘ ਵਾਸੀ ਕਰਮਜੀਤਪੁਰ ਥਾਣਾ ਸੁਲਤਾਨਪੁਰ ਲੋਧੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਮਿਲੀ ਹੈ ।

ਇਹ ਵੀ ਪੜ੍ਹੋ : 6 ਸਾਲਾ ਭਤੀਜੀ ਨਾਲ ਚਾਚੇ ਨੇ ਟੱਪੀਆਂ ਹੱਦਾਂ, ਅਖੀਰ ਵੱਡਾ ਜਿਗਰਾ ਕਰਕੇ ਮਾਂ ਨੇ ਪੁਲਸ ਸਾਹਮਣੇ ਖੋਲ੍ਹੀ ਕਰਤੂਤ

ਸੁਲਤਾਨਪੁਰ ਲੋਧੀ ਦੇ ਡੀ.ਐੱਸ.ਪੀ. ਸਰਵਣ ਸਿੰਘ ਬੱਲ ਤੇ ਐੱਸ.ਐੱਚ.ਓ. ਹਰਜੀਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਕਰਮਜੀਪੁਰ ਦੇ ਕਤਲ ਦੀ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਮ੍ਰਿਤਕ ਬੀਬੀ ਦਾ ਉਸਦੇ ਸਹੁਰੇ ਪਰਿਵਾਰ ਨੇ ਕਤਲ ਕਰ ਦਿੱਤਾ ਹੈ। ਜਿਸ ’ਤੇ ਪੁਲਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਉਸਦਾ ਪੋਸਟਮਾਰਟਮ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਕਰਵਾਇਆ ਤੇ ਮੁਲਜ਼ਮਾਂ ਖ਼ਿਲਾਫ਼ ਮ੍ਰਿਤਕਾ ਦੇ 15 ਸਾਲਾ ਪੁੱਤਰ ਮਨਰਾਜ ਸਿੰਘ ਦੇ ਬਿਆਨ ’ਤੇ ਦਰਜ ਮੁਕੱਦਮਾ ਦਰਜ ਕੀਤਾ ਗਿਆ ਹੈ ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਖੂਨ ਬਣਿਆ ਪਾਣੀ, ਪੋਤੇ ਨੇ ਕਹੀ ਮਾਰ ਕੇ ਕਤਲ ਕੀਤਾ ਦਾਦਾ

ਡੀ.ਐੱਸ.ਪੀ. ਨੇ ਦੱਸਿਆ ਕਿ ਬੇਟੇ ਮਨਰਾਜ ਸਿੰਘ ਨੇ ਬਿਆਨ ਲਿਖਵਾਇਆ ਕਿ ਉਸਦਾ ਪਿਤਾ ਜਸਵਿੰਦਰ ਸਿੰਘ ਉਸਦੇ ਹੋਸ਼ ਸੰਭਾਲਣ ਤੋਂ ਹੀ ਉਸਦੀ ਮਾਤਾ ਕੁਲਵਿੰਦਰ ਕੌਰ ਨੂੰ ਤੰਗ ਪ੍ਰੇਸ਼ਾਨ ਤੇ ਕੁੱਟਮਾਰ ਕਰਦਾ ਰਹਿੰਦਾ ਸੀ ,ਜਿਸ ਵਿਚ ਉਸਦਾ ਦਾਦਾ ਬਲਦੇਵ ਸਿੰਘ ਵੀ ਸਾਥ ਦਿੰਦਾ ਸੀ। ਜਿਸ ਸਬੰਧੀ ਉਸਦਾ ਨਾਨਕਾ ਪਰਿਵਾਰ ਉਸਦੇ ਪਿਤਾ ਨੂੰ ਬਹੁਤ ਵਾਰ ਸਮਝਾ ਚੁੱਕਾ ਸੀ । ਉਕਤ ਨੇ ਦੱਸਿਆ ਕਿ ਇਸ ਝਗੜੇ ਸਬੰਧੀ ਪਹਿਲਾਂ ਵੀ ਕਈ ਵਾਰ ਪੰਚਾਇਤਾਂ  ਹੋ ਚੁੱਕੀਆ ਸ, ਪਰ ਉਸਦਾ ਪਿਤਾ ਫਿਰ ਵੀ ਬਾਜ਼ ਨਹੀਂ ਆਇਆ ਅਤੇ ਕਰੀਬ 1 ਮਹੀਨਾ ਪਹਿਲਾਂ ਉਸਦੇ ਪਿਤਾ ਜਸਵਿੰਦਰ ਸਿੰਘ ਨੇ ਦਾਦੇ ਬਲਦੇਵ ਸਿੰਘ ਦੀ ਸ਼ਹਿ ’ਤੇ ਉਸਦੀ ਮਾਂ ਨੂੰ ਪੌੜੀਆਂ ਤੋਂ ਧੱਕਾ ਦੇ ਦਿੱਤਾ ਸੀ ।ਜਿਸ ਨਾਲ ਉਸਦੀ ਮਾਤਾ ਦਾ ਚੂਲਾ ਟੁੱਟ ਗਿਆ ਸੀ, ਜੋ ਚੱਲਣ ਫਿਰਨ ਤੋਂ ਅਸਮਰੱਥ ਹੋ ਗਈ ਸੀ। ਜਿਸਦਾ ਉਨ੍ਹਾਂ ਇਲਾਜ ਨਹੀਂ ਕਰਵਾਇਆ।

ਇਹ ਵੀ ਪੜ੍ਹੋ : ਕੈਪਟਨ ਦੀ ਕੋਠੀ ਕੋਲੋਂ ਮਿਲੀ ਲਾਸ਼ ਦਾ ਕਈ ਦਿਨ ਬਾਅਦ ਵੀ ਨਹੀਂ ਮਿਲਿਆ ਸਿਰ, ਅੰਤ ਪੁਲਸ ਨੇ ਚੁੱਕਿਆ ਇਹ ਕਦਮ

ਉਕਤ ਮੁਤਾਬਕ ਮਿਤੀ 23 ਜੂਨ 2021 ਨੂੰ ਉਸਦੀ ਮਾਤਾ ਕੁਲਵਿੰਦਰ ਕੌਰ ਉਲਟੀਆਂ ਕਰਨ ਲੱਗ ਪਈ ਤੇ ਉਸਦੇ ਦਾਦੇ ਨੇ ਉਸਦੇ ਪਿਤਾ ਨੂੰ ਕਿਹਾ ਕਿ ਇਸਦਾ ਇਲਾਜ ਨਹੀਂ ਕਰਵਾਉਣਾ ਅਤੇ ਨਾ ਹੀ ਇਸਨੂੰ ਜਾਣ ਦੇਣਾ ਹੈ। ਲੜਕੇ ਨੇ ਬਿਆਨ ਵਿਚ ਦੱਸਿਆ ਕਿ ਉਸਦੀ ਮਾਤਾ ਕੁਲਵਿੰਦਰ ਕੌਰ ਨੂੰ ਮੇਰੇ ਪਿਤਾ ਤੇ ਦਾਦੇ ਨੇ ਕਮਰੇ ਵਿਚ ਬੰਦ ਕਰ ਦਿੱਤਾ ਸੀ ਅਤੇ ਜਦ ਮਿਤੀ 24 ਜੂਨ 2021 ਨੂੰ ਕਰੀਬ 1 ਵਜੇ ਦਿਨ ਦੇ ਉਹ ਬਾਹਰੋਂ ਘਰ ਆਇਆ ਤਾਂ ਉਸਦੇ ਪਿਤਾ ਜਸਵਿੰਦਰ ਸਿੰਘ ਨੇ ਕਿਹਾ ਤੇਰੀ ਮੰਮੀ ਮਰ ਗਈ ਹੈ ਜਿਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲੈ ਗਏ। ਜਿੱਥੇ ਡਾਕਟਰ ਸਾਹਿਬ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਬੇਟੇ ਨੇ ਦੋਸ਼ ਲਾਇਆ ਕਿ ਮੇਰੀ ਮਾਤਾ ਕੁਲਵਿੰਦਰ ਕੌਰ ਨੂੰ ਮੇਰੇ ਪਿਤਾ ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਦਾਦਾ ਬਲਦੇਵ ਸਿੰਘ ਵਾਸੀਆਨ ਕਮਰਜੀਤਪੁਰ ਨੇ ਕੁੱਟਮਾਰ ਕਰਕੇ ਇਲਾਜ ਨਾ ਕਰਵਾ ਕੇ ਮਾਰ ਦਿੱਤਾ ਹੈ ।

ਇਹ ਵੀ ਪੜ੍ਹੋ : ਟਾਂਡਾ ਦੇ ਪਿੰਡ ਬੈਂਸ ਅਵਾਣ ਦੇ ਇਟਲੀ ਵਸੇ ਪਰਿਵਾਰ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News