ਮੋਗਾ : ਟਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ

Tuesday, Jul 30, 2019 - 09:51 AM (IST)

ਮੋਗਾ : ਟਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ

ਮੋਗਾ (ਗੋਪੀ) : ਮੋਗਾ ਦੇ ਰੇਲਵੇ ਸਟੇਸ਼ਨ ਨੇੜੇ ਇਕ ਨੌਜਵਾਨ ਦੇ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਪਛਾਣ ਮਨਿੰਦਰ ਸਿੰਘ ਵਾਸੀ ਫਿਰੋਜ਼ਪੁਰ ਦੇ ਰੂਪ ਵਿਚ ਹੋਈ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਮਨਿੰਦਰ ਸਿੰਘ ਫਿਰੋਜ਼ਪੁਰ ਤੋਂ ਟਰੇਨ ਰਾਹੀਂ ਮੋਗਾ ਆ ਰਿਹਾ ਸੀ ਅਤੇ ਜਿਵੇਂ ਹੀ ਗੱਡੀ ਸਟੇਸ਼ਨ 'ਤੇ ਰੁਕੀ ਤਾਂ ਮਨਿੰਦਰ ਟਰੇਨ ਤੋਂ ਉਤਰ ਕੇ ਪਟੜੀ ਪਾਰ ਕਰ ਰਿਹਾ ਸੀ ਕਿ ਅਚਾਨਕ ਹੀ ਟਰੇਨ ਚੱਲ ਪਈ। ਮਿਲੀ ਜਾਣਕਾਰੀ ਮੁਤਾਬਕ ਮਨਿੰਦਰ ਨੇ ਕੰਨਾਂ ਨੂੰ ਹੈੱਡਫੋਨ ਲਗਾਏ ਹੋਏ ਸਨ ਜਿਸ ਕਾਰਨ ਉਸ ਨੂੰ ਟਰੇਨ ਦਾ ਹਾਰਨ ਸੁਣਾਈ ਨਹੀਂ ਦਿੱਤਾ ਅਤੇ ਉਹ ਟਰੇਨ ਦੀ ਲਪੇਟ ਵਿਚ ਆ ਗਿਆ। ਰੇਲਵੇ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News