ਰੱਖੜੀ ਮੌਕੇ ਮਾਂ ਨੂੰ ਮਿਲਿਆ ਅਨੋਖਾ ‘ਤੋਹਫਾ’,14 ਵਰ੍ਹੇ ਪਹਿਲਾਂ ਗੁੰਮ ਹੋਏ ਪੁੱਤਰ ਨੂੰ ਦੇਖ ਅੱਖਾਂ ’ਚੋਂ ਵਹਿ ਗਏ ਹੰਝੂ

Sunday, Aug 22, 2021 - 06:19 PM (IST)

ਮੋਗਾ (ਵਿਪਨ ਓਂਕਾਰਾ,ਗੋਪੀ ਰਾਊਕੇ) : ਰੱਖੜੀ ਦੇ ਤਿਉਹਾਰ ’ਤੇ ਮੋਗਾ ਦੀ ਇਕ ਮਾਂ ਨੂੰ ਅਨੋਖਾ ‘ਤੋਹਫ਼ਾ’ ਆਪਣੇ ‘ਪੁੱਤ’ ਦੇ ਰੂਪ ’ਚ ਮਿਲਿਆ ਹੈ, ਜੋ ਪਿਛਲੇ 14 ਵਰ੍ਹਿਆਂ ਤੋ ਭੇਦ-ਭਰੇ ਹਾਲਾਤ ’ਚ ਅਚਾਨਕ ‘ਗੁੰਮ’ ਹੋ ਗਿਆ ਸੀ ਅਤੇ ਮਾਪਿਆਂ ਨੇ ਆਪਣੇ ਜਿਗਰ ਦੇ ਟੁੱਕੜੇ ਦੀ ਜਦੋਂ ਕਾਫ਼ੀ ਭਾਲ ਕੀਤੀ ਤਾਂ ਲੰਮਾਂ ਸਮਾਂ ਪੁੱਤ ਨਾ ਮਿਲਿਆ ਤਾਂ ਹੁਣ ਮਾਪੇ ਵੀ ਆਖਿਰਕਾਰ ਥੱਕੇ ਹਾਰ ਕੇ ਬੈਠ ਗਏ ਸਨ। ਅੱਜ ਜਿਉਂ ਹੀ ਮੋਗਾ ਦੇ ਵਾਰਡ ਨੰਬਰ 27 ਦੇ ਲਾਡੀ ਨੇ ਘਰ ਅਚਾਨਕ ਪੈਰ ਰੱਖਿਆ ਤਾਂ ਮਾਂ ਮਨਜੀਤ ਕੌਰ ਦੀਆਂ ਅੱਖਾਂ ’ਚੋਂ ਹੰਝੂਆਂ ਦਾ ਦਰਿਆ ਵਹਿ ਤੁਰਿਆ।

ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ : ਪਿਓ ਨੇ ਨੌਜਵਾਨ ਪੁੱਤ ਦਾ ਗੋਲ਼ੀ ਮਾਰ ਕੇ ਕੀਤਾ ਕਤਲ

PunjabKesari

ਮਾਂ ਸਮੇਤ ਸਮੁੱਚੇ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਮਾਂ ਨੇ ਕਿਹਾ ਉਸ ਨੂੰ ਯਕੀਨ ਨਹੀਂ ਆ ਰਿਹਾ ਕਿ ਉਸ ਦਾ ਲਾਡੀ ਮੇਰੇ ਕੋਲ ਮੁੜ ਆਇਆ ਹੈ। 14 ਵਰ੍ਹੇ ਪੁਰਾਣੀਆਂ ਯਾਦਾ ਦੱਸਦੇ ਲਾਡੀ ਨੇ ਕਿਹਾ ਕਿ ਉਹ ਜਦੋਂ 9 ਸਾਲ ਦਾ ਸੀ ਤਾਂ ਮੋਗਾ ਦੇ ਪਿੰਡ ਲੁਹਾਰਾ ਵਿਖੇ ਫੱਕਰ ਬਾਬਾ ਦਾਮੂੰ ਸ਼ਾਹ ਦੀ ਦਰਗਾਹ ’ਤੇ ਮੱਥਾ ਟੇਕਣ ਗਿਆ ਸੀ, ਜਿੱਥੇ ਇਕ ਟਰੱਕ ਡਰਾਇਵਰ ਨੇ ਉਸ ਨੂੰ ਆਪਣੇ ਨਾਲ ਬਿਠਾ ਲਿਆ ਤਾਂ ਉਸ ਨੂੰ ਰਾਜਸਥਾਨ ਦੇ ਇਕ ਹੋਟਲ ਵਿਖੇ ਵੇਚ ਦਿੱਤਾ, ਜਿੱਥੇ 2 ਸਾਲ ਰਹਿਣ ਮਗਰੋਂ ਉਸ ਦਾ ਇਕ ਹੋਰ ਸਾਥੀ ਉਸ ਨੂੰ ਯੂ.ਪੀ. ਲੈ ਗਿਆ ਅਤੇ ਉੱਥੇ ਉਹ ਲੰਮਾਂ ਸਮਾਂ ਬਾਲ ਮਜ਼ਦੂਰੀ ਕਰਦੇ ਅਤੇ ਤਸ਼ੱਦਦ ਵੀ ਸਹਿੰਦੇ ਰਹੇ।

ਇਹ ਵੀ ਪੜ੍ਹੋ : ਮਨੀਸ਼ ਤਿਵਾੜੀ ਨੇ ਕੈਪਟਨ ਦੀ ਕੀਤੀ ਤਾਰੀਫ਼, ਕਿਹਾ ਪੰਜਾਬ ਨੂੰ ਬਹੁਤ ਹੀ ਸੂਝ-ਬੂਝ ਨਾਲ ਚਲਾਇਆ

PunjabKesari

ਲਾਡੀ ਨੇ ਭੁੱਬਾਂ ਮਾਰ ਰੋਂਦੇ ਦੱਸਿਆ ਕਿ ਅੱਖਰ ਗਿਆਨ ਤੋਂ ਕੋਰਾ ਹੋਣ ਕਰਕੇ ਉਸ ਕੋਲ ਪਰਿਵਾਰ ਦਾ ਕੋਈ ਮੋਬਾਇਲ ਨੰਬਰ ਵੀ ਨਹੀਂ ਸੀ। ਲਾਡੀ ਨੇ ਕਿਹਾ ਕਿ ਹੁਣ ਗੁਆਂਢੀਆਂ ਨੇ ਦੱਸਿਆ ਕਿ ਤੇਰੀ ਕਿਡਨੀ ਕੱਢਣਾ ਚਾਹੁੰਦੇ ਹਨ ਇਸ ਲਈ ਤੂੰ ਪੰਜਾਬ ਚਲਾ ਜਾ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਦੀ ਮਦਦ ਨਾਲ ਹੀ ਮੈਂ ਆਪਣੀ ਮਾਂ ਨੂੰ ਮਿਲ ਸਕਿਆ ਹਾਂ। ਲਾਡੀ ਨੇ ਘਰ ਪਹੁੰਚਦੇ ਜਦੋਂ ਪੁੱਛਿਆ ਕਿ ਮੇਰੇ ਪਾਪਾ ਕਿੱਥੇ ਤਾਂ ਮਾਂ ਨੇ ਕਿਹਾ ਕਿ ਪਾਪਾ ਤੈਨੂੰ ਉਡੀਕਦੇ ਜਹਾਨੋ ਕੂਚ ਕਰ ਗਏ। ਇਹ ਸੁਣ ਲਾਡੀ ਦੀਆਂ ਅੱਖਾਂ ਵਿਚ ਹੋਰ ਵੀ ਅੱਥਰੂ ਵਹਿ ਤੁਰੇ। ਵਾਰਡ ਕੌਂਸਲਰ ਕੁਲਵਿੰਦਰ ਕੌਰ ਨੇ ਥਾਣਾ ਸਿਟੀ 2 ਦੇ ਮੁਖੀ ਬਲਰਾਜ ਮੋਹਨ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਮੰਗੀ ਹੈ। ਭੈਣ ਕਾਜਲ ਨੇ 14 ਵਰ੍ਹਿਆਂ ਮਗਰੋਂ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਸਜਾਈ ਹੈ। ਭੈਣ ਦਾ ਕਹਿਣਾ ਹੈ ਕਿ ਉਸ ਦੀ ਖੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਹਰ ਰੱਖੜੀ ਦੇ ਤਿਉਹਾਰ ਤੇ ਉਹ ਕਾਮਨਾ ਕਰਦੀ ਸੀ ਕਿ ਲਾਡੀ ਜ਼ਰੂਰ ਆਵੇਗਾ।

ਇਹ ਵੀ ਪੜ੍ਹੋ : ਰਾਜਾ ਵੜਿੰਗ ਦੀ ਸ਼ਬਦਾਵਲੀ ਸੁਣ ਭੜਕੇ ਕਿਸਾਨ, ਲਾਈਵ ਹੋ ਕੇ ਵਿਧਾਇਕ ਨੂੰ ਦਿੱਤੀ ਇਹ ਚਿਤਾਵਨੀ

PunjabKesari


author

Shyna

Content Editor

Related News