ਭਾਰਤੀ ਜਾਗ੍ਰਿਤੀ ਮੰਚ ਸਮਾਜ ਸੇਵਾ ਦੇ ਖੇਤਰ ’ਚ ਨਿਭਾਅ ਰਿਹੈ ਅਹਿਮ ਭੂਮਿਕਾ : ਸੈਣੀ
Tuesday, Apr 16, 2019 - 04:03 AM (IST)

ਮੋਗਾ (ਗੋਪੀ ਰਾਊਕੇ)-ਪ੍ਰਮੁੱਖ ਸਮਾਜ ਸੇਵੀ ਸੰਸਥਾ ਭਾਰਤੀ ਜਾਗ੍ਰਿਤੀ ਮੰਚ ਵੱਲੋਂ ਸਥਾਨਕ ਕੋਟਕਪੂਰਾ ਰੋਡ ’ਤੇ ਬਣ ਰਹੇ ਜਾਗ੍ਰਿਤੀ ਭਵਨ ਦੀ ਦੂਸਰੀ ਮੰਜ਼ਿਲ ਦਾ ਉਦਘਾਟਨ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਮੰਚ ਦੇ ਸਰਪ੍ਰਸਤ ਮੈਡਮ ਇੰਦੂਪੁਰੀ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਸਿਲਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਹਾਜ਼ਰ ਮੈਂਬਰਾਂ ਦੇ ਤਿਲਕ ਲਾਉਣ ਉਪਰੰਤ ਵਿਸ਼ੇਸ਼ ਮੰਤਰਾਂ ਦਾ ਉਚਾਰਨ ਕਰ ਕੇ ਆਹੂਤੀਆਂ ਪਾਈਆਂ। ਸੰਜੀਵ ਸੈਣੀ ਨੇ ਕਿਹਾ ਕਿ ਮੰਚ ਸੰਸਥਾਪਕ ਡਾ. ਦੀਪਕ ਕੋਛਡ਼ ਅਤੇ ਸਮੂਹ ਟੀਮ ਸਮਾਜ ਸੇਵਾ ਦੇ ਖੇਤਰ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਮੈਡਮ ਇੰਦੂਪੂਰੀ ਨੇ ਕਿਹਾ ਕਿ ਮੰਚ ਵੱਲੋਂ ਜੋ ਜਾਤ-ਪਾਤ ਤੋਂ ਉੱਪਰ ਉੱਠ ਕੇ ਨਿਰਸਵਾਰਥ ਭਾਵਨਾ ਨਾਲ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ। ਇਸ ਮੌਕੇ ਡਾ. ਦੀਪਕ ਕੋਛਡ਼ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਅੰਤ ਵਿਚ ਹਾਲ ਦੇ ਕਾਰਜ ਨੂੰ ਨੇਪਰੇ ਚਾਡ਼੍ਹਨ ਵਾਲੇ ਸਹਿਯੋਗੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਸਮੇਂ ਨਵੀਨ ਸਿੰਗਲਾ, ਰਾਜ ਕਮਲ ਕਪੂਰ, ਸੁਸ਼ੀਲ ਮਿੱਡਾ, ਪ੍ਰਿੰਸ ਅਰੋਡ਼ਾ, ਮੁਕੇਸ਼ ਸਿੰਗਲਾ, ਨਰੇਸ਼ ਸ਼ਰਮਾ, ਸੁਖਦੇਵ ਸਿੰਘ, ਵੇਦ ਵਿਆਸ ਕਾਂਸਲ, ਵਿਨੋਦ ਮਿੱਤਲ, ਰਜਿੰਦਰ ਛਾਬਡ਼ਾ, ਸੰਜੀਵ ਕਾਕਾ, ਕੈਸ਼ਵ ਬਾਂਸਲ, ਧੀਰਮ ਮਨੋਚਾ, ਮਸਟਰ ਪ੍ਰੇਮ ਕੁਮਾਰ, ਸੰਤ ਰਾਮ ਗੁਪਤਾ, ਸੁਰਿੰਦਰ ਗੋਇਲ, ਮੰਗਤ ਰਾਮ ਗੋਇਲ, ਨਵੀਨ ਸੇਠੀ, ਸੰਦੀਪ ਬਾਂਸਲ, ਪ੍ਰਦੀਪ ਮੰਗਲਾ, ਗੌਰਵ ਜੈਨ, ਪ੍ਰਵੀਨ ਗਰਗ ਬੌਬੀ ਆਦਿ ਹਾਜ਼ਰ ਸਨ।