150 ਕਿੱਲੇ ''ਚ ਮੱਚ ਗਏ ਅੱਗ ਦੇ ਭਾਂਬੜ, ਟਰੈਕਟਰ-ਟਰਾਲੇ ਸਣੇ ਮੋਟਰਸਾਈਕਲ ਵੀ ਆਏ ਲਪੇਟ ''ਚ
Sunday, Apr 20, 2025 - 06:09 PM (IST)

ਨੱਥੂਵਾਲਾ ਗਰਬੀ (ਰਾਜਵੀਰ)- ਅੱਜ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਨੱਥੂਵਾਲਾ ਤੇ ਡੇਮਰੂ ਸੜਕ 'ਤੇ 150 ਕਿੱਲੇ ਕਣਕ ਦਾ ਨਾੜ ਅਤੇ 40 ਕਿੱਲੇ ਦੇ ਕਰੀਬ ਖੜ੍ਹੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਤਾਰ ਸਿੰਘ, ਅਮਰ ਸਿੰਘ, ਬਲਦੇਵ ਸਿੰਘ ਨੱਥੂਵਾਲਾ ਨੇ ਦੱਸਿਆ ਕਿ ਇੱਕ ਕੰਬਾਈਨ ਕਣਕ ਵੱਢ ਰਹੀ ਸੀ ਉਸ ਦੇ ਸ਼ਾਰਟ ਸਰਕਟ ਹੋਣ ਨਾਲ ਇਹ ਅੱਗ ਲੱਗੀ ਹੈ। ਇਸ ਅੱਗ ਲੱਗਣ ਨਾਲ ਇੱਕ ਫੋਰਡ ਟਰੈਕਟਰ, ਟਰਾਲਾ ਤੇ ਇੱਕ ਮੋਟਰਸਾਈਕਲ ਵੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਏ ।
ਇਹ ਵੀ ਪੜ੍ਹੋ-ਪੰਜਾਬ 'ਚ ਸ਼ਰੇਆਮ ਗੁੰਡਾਗਰਦੀ, ਦੁਕਾਨ 'ਤੇ ਆਏ ਹਮਲਾਵਰਾਂ ਨੇ ਕੀਤੀ ਖੂਨੀ ਜੰਗ, ਘਟਨਾ CCTV 'ਚ ਕੈਦ
ਕਿਸਾਨਾਂ ਨੇ ਦੱਸਿਆ ਕਿ ਇਲਾਕੇ ਦੇ ਪਿੰਡਾਂ ਤੋਂ 25-30 ਦੇ ਕਰੀਬ ਟਰੈਕਟਰ ਅੱਗ ਬੁਝਾਉਣ ਲਈ ਪਹੁੰਚੇ, ਪਰ ਪ੍ਰਸ਼ਾਸਨਿਕ ਅਧਿਕਾਰੀ ਡੇਢ ਦੋ ਘੰਟੇ ਬਾਅਦ ਵੀ ਨਹੀਂ ਪਹੁੰਚ ਸਕੇ। ਇਸ ਦੌਰਾਨ ਖੇਤਾਂ ਵਿੱਚ ਬਣੇ ਹੋਏ ਇਕਬਾਲ ਸਿੰਘ ਦੇ ਘਰ ਪਈਆਂ ਹੋਈਆ ਲੱਕੜਾਂ ਅਤੇ ਤੂੜੀ ਵੀ ਮੱਚ ਗਈ। ਪੀੜਤ ਕਿਸਾਨ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਕਰੀਬਨ 65 ਤੋਂ 70 ਕਿਲ੍ਹੇ ਜ਼ਮੀਨ ਠੇਕੇ 'ਤੇ ਲੈ ਕੇ ਵਾਹੀ ਕਰਦੇ ਸਨ ਤਾਂ ਅੱਜ ਖੜੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਆਵੇਗਾ ਹਨ੍ਹੇਰੀ ਝੱਖੜ, ਮੌਸਮ ਵਿਭਾਗ ਨੇ ਕੀਤਾ Alert
ਇੱਥੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੀੜਤ ਕਿਸਾਨ ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜ਼ਾ ਦੇਣਾ ਚਾਹੀਦਾ ਹੈ, ਤਾਂ ਕਿ ਪੀੜਤ ਪਰਿਵਾਰਾਂ ਦੀ ਮਦਦ ਹੋ ਸਕੇ। ਇਸ ਸਮੇਂ ਕਿਸਾਨ ਯੂਨੀਅਨ ਲੱਖੋਵਾਲ ਤੋਂ ਮੇਜਰ ਸਿੰਘ ਬਾਘਾ ਪੁਰਾਣਾ, ਰਜਿੰਦਰ ਸਿੰਘ ਬਾਘਾ ਪੁਰਾਣਾ ਬੀ. ਕੇ. ਯੂ. ਲੱਖੋਵਾਲ, ਜਗਤਾਰ ਸਿੰਘ, ਅਮਰ ਸਿੰਘ,ਬਲਦੇਵ ਸਿੰਘ ,ਜਗਵਿੰਦਰ ਸਿੰਘ ਨੱਥੂਵਾਲਾ ਤੋਂ, ਸੁਖਪਾਲ ਸਿੰਘ ਬਾਘਾ ਪੁਰਾਣਾ,ਸੁਰਜੀਤ ਸਿੰਘ ਬਾਘਾ ਪੁਰਾਣਾ, ਸੁਖਜਿੰਦਰ ਸਿੰਘ ਲੰਗੇਆਣਾ ਪੁਰਾਣਾ, ਜਗਜੀਤ ਸਿੰਘ ਪੰਚ ਨੱਥੂਵਾਲਾ ਗਰਬੀ ਅਤੇ ਵੱਖ ਵੱਖ ਪਿੰਡਾਂ ਤੋਂ ਹੋਰ ਕਿਸਾਨ ਵੀਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਹ ਵੀ ਪੜ੍ਹੋ- Baisakhi Bumper 2025: ਕੀ ਤੁਸੀਂ ਤਾਂ ਨਹੀਂ 6 ਕਰੋੜ ਦੇ ਮਾਲਕ, ਦੇਖ ਲਓ ਲੱਕੀ ਨੰਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8