ਐਤਵਾਰ ਦੀ ਛੁੱਟੀ ਖ਼ਰਾਬ ਕਰੇਗਾ ਲੰਮਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬਿਜਲੀ

Sunday, Apr 20, 2025 - 10:04 AM (IST)

ਐਤਵਾਰ ਦੀ ਛੁੱਟੀ ਖ਼ਰਾਬ ਕਰੇਗਾ ਲੰਮਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬਿਜਲੀ

ਜਲੰਧਰ (ਵੈੱਬ ਡੈਸਕ): ਲੋਕ ਜਿੱਥੇ ਸਾਰਾ ਹਫ਼ਤਾ ਕੰਮ ਕਰ ਕੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਘਰ ਵਿਚ ਆਰਾਮ ਕਰਨ ਦੀ ਤਿਆਰੀ 'ਚ ਹਨ, ਉੱਥੇ ਹੀ ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਲੰਮਾ Power Cut ਲੱਗਣ ਜਾ ਰਿਹਾ ਹੈ। ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-

ਜਲੰਧਰ

ਜਲੰਧਰ (ਜ. ਬ.)– ਅੱਜ 132 ਕੇ. ਵੀ. ਚਿਲਡਰਨ ਪਾਰਕ ਬਿਜਲੀ ਘਰ ਵਿਖੇ ਜ਼ਰੂਰੀ ਮੇਨਟੀਨੈਂਸ ਕੀਤੀ ਜਾਵੇਗੀ। ਇਸ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ 11 ਕੇ. ਵੀ. ਫੀਡਰ ਏ. ਆਈ. ਆਰ. 11 ਕੇ. ਵੀ. ਫੀਡਰ ਸਿਵਲ ਲਾਈਨ, 11 ਕੇ. ਵੀ. ਫੀਡਰ ਨਿਊ ਜਵਾਹਰ ਨਗਰ, 11 ਕੇ. ਵੀ. ਫੀਡਰ ਕੰਪਨੀ ਬਾਗ, 11 ਕੇ. ਵੀ. ਫੀਡਰ ਸਿਵਲ ਹਸਪਤਾਲ, 11 ਕੇ. ਵੀ. ਫੀਡਰ ਕੂਲ ਰੋਡ, 11 ਕੇ. ਵੀ. ਗੁਰੂ ਨਾਨਕ ਮਿਸ਼ਨ ਹਸਪਤਾਲ, 11 ਕੇ. ਵੀ. ਸੈਂਟਰਲ ਟਾਊਨ ਫੀਡਰ ਬੰਦ ਰਹਿਣਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੰਗਲਵਾਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਇਸ ਕਾਰਨ ਸਿਵਲ ਲਾਈਨ, ਸਹਿਦੇਵ ਮਾਰਕੀਟ, ਪੀ. ਐਂਡ. ਟੀ. ਕਾਲੋਨੀ, ਮਾਸਟਰ ਤਾਰਾ ਸਿੰਘ ਨਗਰ, ਪੀ. ਐੱਸ. ਜੈਨ ਕੰਪਲੈਕਸ, ਨਿਊ ਕੋਰਟ, ਜੀ. ਟੀ. ਰੋਡ, ਕਮਲ ਪੈਲੇਸ ਚੌਕ, ਸ਼ਾਸਤਰੀ ਮਾਰਕੀਟ, ਸੰਜੇ ਗਾਂਧੀ ਮਾਰਕੀਟ, ਬੀ. ਐੱਮ. ਸੀ. ਚੌਕ, ਨੇੜੇ ਬੱਸ ਸਟੈਂਡ ਫਲਾਈਓਵਰ, ਦਿਲਕੁਸ਼ਾ ਮਾਰਕੀਟ, ਪੀ. ਐੱਨ. ਬੀ. ਚੌਕ, ਕੰਪਨੀ ਬਾਗ ਚੌਕ, ਪੰਜਾਬ ਕੇਸਰੀ ਪ੍ਰਿੰਟਿੰਗ ਪ੍ਰੈੱਸ, ਜੀ. ਪੀ. ਓ. ਆਫਿਸ, ਪਟੇਲ ਹਸਪਤਾਲ, ਰਾਮਾ ਕ੍ਰਿਸ਼ਨਾ ਮਾਰਕੀਟ, ਧੋਬੀ ਮੁਹੱਲਾ, ਮਖਦੂਮਪੁਰਾ, ਮਾਡਲ ਟਾਊਨ ਰੋਡ, ਫ੍ਰੈਂਡਜ਼ ਸਿਨੇਮਾ, ਐੱਲ. ਆਈ. ਆਫਿਸ, ਸਕਾਈਲਾਰਕ ਚੌਕ, ਬਦਰੀਦਾਸ ਕਾਲੋਨੀ, ਨਿਊ ਜਵਾਹਰ ਨਗਰ, ਰੇਡੀਓ ਕਾਲੋਨੀ, ਮਾਡਰਨ ਕਾਲੋਨੀ, ਗੁਰੂ ਗੋਬਿੰਦ ਸਿੰਘ ਸਟੇਡੀਅਮ, ਮਹਾਵੀਰ ਮਾਰਗ, ਏ. ਪੀ. ਜੇ. ਸਕੂਲ ਐਂਡ ਕਾਲਜ, ਗੁਰੂ ਨਾਨਕ ਮਿਸ਼ਨ ਚੌਕ, ਸੈਂਟਰਲ ਟਾਊਨ, ਸ਼ਿਵਾਜੀ ਪਾਰਕ, ਰਿਆਜ਼ਪੁਰਾ, ਮਿਲਾਪ ਚੌਕ, ਹਿੰਦ ਸਮਾਚਾਰ ਗਰਾਊਂਡ. ਪੱਕਾ ਬਾਗ, ਕੋਟ ਪਕਸ਼ੀਆਂ, ਆਵਾ ਮੁਹੱਲਾ, ਗੁਰੂ ਨਾਨਕ ਮਿਸ਼ਨ ਹਸਪਤਾਲ, ਮਾਡਰਨ ਕਾਲੋਨੀ, ਗ੍ਰੈਂਡ ਮਾਲ, ਰੈਡੀਸਨ ਹੋਟਲ, ਲੀਓਫੋਰਟ, ਕੂਲ ਰੋਡ, ਦੇਸ਼ ਭਗਤ ਯਾਦਗਾਰ ਹਾਲ ਅਤੇ ਨਿਊ ਜਵਾਹਰ ਨਗਰ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।

ਜਗਰਾਓਂ

ਜਗਰਾਓਂ (ਮਾਲਵਾ)- 220 ਕੇ. ਵੀ. ਐੱਸ./ਐੱਸ. ਜਗਰਾਓਂ ਤੋਂ ਚਲਦੇ 11 ਕੇ. ਵੀ. ਫੀਡਰ ਦੇ ਸਿਟੀ ਫੀਡਰ-3 ਦੀ ਬਿਜਲੀ ਸਪਲਾਈ 20 ਅਪ੍ਰੈਲ ਨੂੰ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਬੰਦ ਰਹੇਗੀ।
ਐੱਸ. ਡੀ. ਓ. ਸਿਟੀ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਜਗਰਾਓਂ ਦੇ ਮੁਹੱਲਾ ਹਰਗੋਬਿੰਦਪੁਰਾ, ਵਿਜੇ ਨਗਰ, ਕਮਲ ਚੌਕ, ਕੁੱਕੜ ਚੌਕ ਤੇ ਈਸ਼ਰ ਹਲਵਾਈ ਚੌਕ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਚੰਡੀਗੜ੍ਹ 

ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਸੈਕਟਰ 20 ਅਤੇ 30 ਦੇ ਕਈ ਹਿੱਸਿਆਂ ਦੇ ਨਾਲ-ਨਾਲ ਜੀ.ਐੱਮ.ਸੀ.ਐੱਚ. 32, ਸੀ.ਆਰ.ਪੀ.ਐੱਫ. ਕਲੋਨੀ, ਹੱਲੋਮਾਜਰਾ ਦੇ ਕਈ ਹਿੱਸੇ, ਆਈ.ਟੀ.ਬੀ.ਪੀ. ਕੈਂਪਸ, ਏਅਰ ਫੋਰਸ ਕੈਂਪਸ, ਰਾਏਪੁਰ ਖੁਰਦ ਦੇ ਕੁਝ ਹਿੱਸੇ, ਇੰਡਸਟਰੀਅਲ ਏਰੀਆ ਫੇਜ਼ ਵਨ ਪਲਾਟ ਨੰਬਰ 256 ਤੋਂ 315, 186, 187ਏ, 187ਬੀ, 188ਏ ਅਤੇ ਬੀ, 114 ਤੋਂ 120, 125 ਤੋਂ 129, 144 ਤੋਂ 176, ਐੱਮ.ਡਬਲਯੂ. ਦੇ ਕੁਝ ਹਿੱਸੇ ਦੇ ਨਾਲ-ਨਾਲ ਪਲਾਟ ਨੰਬਰ 21 ਤੋਂ 40, 184, 141, 142 ਵਿਚ ਮੈਨਟੇਨਸ ਕਾਰਨ ਬਿਜਲੀ ਨਹੀਂ ਆਵੇਗੀ।

ਇਹ ਖ਼ਬਰ ਵੀ ਪੜ੍ਹੋ -  ਪੰਜਾਬ ਪੁਲਸ 'ਚ ਹੋ ਗਏ ਤਬਾਦਲੇ! ਪੜ੍ਹੋ ਪੂਰੀ List

ਹੱਲੋਮਾਜਰਾ ਦੇ ਕੁੱਝ ਹਿੱਸੇ, ਬਹਿਲਾਣਾ, ਦਰਿਆ, ਮੱਖਣਮਾਜਰਾ ਸਰਕਾਰੀ ਟੀ-ਡਬਲਯੂ. ਆਰ.ਐੱਨ.-3, ਆਰ.ਐੱਨ.-22, ਐੱਫ.ਜੇ.ਏਕ, ਦਰਿਆ ਸਰਕਾਰੀ ਟਿਊਬਵੈੱਲ ਟੀ-ਵਨ, ਟੀ-ਟੂ, ਆਰ.ਐੱਨ.12, ਆਰ.ਐੱਨ.66, ਮੌਲੀਜਾਗਰਾਂ ਭਾਗ 2, ਸਰਕਾਰੀ ਟਿਊਬਵੈੱਲ ਆਰ.ਐੱਨ. 28, ਸਰਕਾਰੀ ਬੂਸਟਰ, ਐੱਸ.ਟੀ.ਪੀ. ਮੌਲੀ ਭਾਗ ਦੋ, ਸਰਕਾਰੀ ਟਿਊਬਵੈੱਲ 59, ਆਰ.ਐੱਨ.26, ਆਰ.ਐੱਨ.27, ਸਰਕਾਰੀ ਸਕੂਲ ਮੱਖਣ ਮਾਜਰਾ, ਆਰ.ਐੱਨ.4, ਆਰ.ਐੱਨ. 61, ਸਟੀਲ ਅਥਾਰਟੀ, ਪਲਾਟ ਨੰਬਰ 130 ਤੋਂ 150, 182-1, 182-10, 182-69, 182-74, 182-78, 182-83, ਪਲਾਟ ਨੰਬਰ 46-47, 61 ਤੋਂ 67, 73 ਤੋਂ 79, 86 ਤੋਂ 99, 122 ਤੋਂ 124, ਪੁਲਸ ਸਟੇਸ਼ਨ, ਬੇ ਸ਼ਾਪ ਐੱਮ.ਡਬਲਯੂ ਮਾਰਕੀਟ 4 ਤੋਂ 20 ਵਿਚ 12:30 ਤੋਂ 4:30 ਤੱਕ ਬਿਜਲੀ ਕੱਟ ਰਹੇਗਾ। 

ਮੋਗਾ 

ਨਿਹਾਲ ਸਿੰਘ ਵਾਲਾ (ਗੁਪਤਾ)- ਸਬ ਡਵੀਜਨ ਪੱਤੋ ਹੀਰਾ ਸਿੰਘ ਦੇ ਜੇ. ਈ. ਰਜੇਸ਼ ਕੁਮਾਰ ਨੇ ਦੱਸਿਆ ਕਿ ਸਬ ਡਵੀਜ਼ਨ ਪੱਤੋ ਹੀਰਾ ਸਿੰਘ 66 ਕੇ. ਵੀ. ਗਰਿੱਡ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਇਸ ਤੋਂ ਚੱਲਦੇ ਸਾਰੇ ਫੀਡਰ 20 ਅਪ੍ਰੈਲ 2025 ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇਂ ਤੱਕ ਬੰਦ ਰਹਿਣਗੇ। ਇਸ ਕਾਰਨ ਇਸ ਤੋਂ ਚੱਲਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਫਾਜ਼ਿਲਕਾ 

ਫਾਜ਼ਿਲਕਾ (ਨਾਗਪਾਲ)– ਸਹਾਇਕ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਉਪ-ਮੰਡਲ ਫਾਜ਼ਲਿਕਾ ਨੇ ਦੱਸਿਆ ਹੈ ਕਿ ਅੱਜ 20 ਅਪ੍ਰੈਲ ਨੂੰ ਸਵੇਰੇ 7:30 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ 220 ਕੇ. ਵੀ. ਸਬ ਸਟੇਸ਼ਨ ਘੁਬਾਇਆ ਅਧੀਨ ਆਉਂਦੇ 66 ਕੇ. ਵੀ. ਸਬ ਸਟੇਸ਼ਨ ਲਾਧੂਕਾ, 66 ਕੇ. ਵੀ. ਸਬ ਸਟੇਸ਼ਨ ਫਾਜ਼ਿਲਕਾ, 66 ਕੇ. ਵੀ. ਸਬ ਸਟੇਸ਼ਨ ਰਾਣਾ ਗਰਿੱਡ, 66 ਕੇ. ਵੀ. ਸਬ ਸਟੇਸ਼ਨ ਥੇਹ ਕਲੰਦਰ, 66 ਕੇ. ਵੀ. ਬਣਵਾਲਾ ਹਨੂੰਵੰਤਾ ਗਰਿੱਡ, 66 ਕੇ. ਵੀ. ਕਰਨੀ ਖੇੜਾ, 66 ਕੇ. ਵੀ. ਸੈਣੀਆਂ ਰੋਡ, 66 ਕੇ. ਵੀ. ਮਹਾਤਮ ਨਗਰ ਗਰਿੱਡਾ ਅਤੇ 66 ਕੇ. ਵੀ. ਚੱਕ ਬੁੱਧੋਕੇ ਦੀ ਜ਼ਰੂਰੀ ਪੋਸਟ ਮੈਂਟੀਨੈਸ ਸਬੰਧੀ ਬਿਜਲੀ ਸਪਲਾਈ ਬੰਦ ਰਹੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News