ਮੋਗਾ ''ਚ ਵਪਾਰੀ ਨੇ ਖੁਦ ਨੂੰ ਗੋਲੀ ਮਾਰ ਕੀਤੀ ਜੀਵਨ ਲੀਲਾ ਸਮਾਪਤ
Saturday, Apr 26, 2025 - 09:12 PM (IST)

ਮੋਗਾ (ਕਸ਼ਿਸ਼ ਸਿੰਗਲਾ) - ਮੋਗਾ ਦੇ ਗ੍ਰੀਨ ਫੀਲਡ ਕਲੋਨੀ ਦੇ ਰਹਿਣ ਵਾਲੇ ਇੱਕ ਕੇਬਲ ਕਾਰੋਬਾਰੀ ਨੇ ਆਪਣੇ ਆਪ ਨੂੰ ਲਾਇਸੈਂਸੀ ਦੁਨਾਲੀ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਪਿਛਲੇ 25 ਸਾਲਾਂ ਤੋਂ ਕੇਬਲ ਦਾ ਕੰਮ ਕਰ ਰਿਹਾ ਸੀ। ਉਸ ਨੇ 26 ਅਪ੍ਰੈਲ ਨੂੰ ਆਪਣੀ ਪਤਨੀ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਭੇਜਿਆ ਅਤੇ ਉਸ ਤੋਂ ਬਾਅਦ ਘਰ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ। ਜਦੋਂ ਉਹ ਦੋ ਘੰਟਿਆਂ ਤੱਕ ਕੰਮ 'ਤੇ ਨਾ ਆਇਆ ਤਾਂ ਉਸ ਦੇ ਮੁੰਡਿਆਂ ਨੇ ਘਰ ਆ ਕੇ ਦੇਖਿਆ ਤਾਂ ਉਸ ਨੂੰ ਗੋਲੀ ਵੱਜੀ ਹੋਈ ਸੀ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਵੱਲੋਂ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਉਸਦੇ ਦੋ ਬੇਟੇ ਹਨ ਜਿਹੜੇ ਕਿ ਵਿਦੇਸ਼ ਵਿੱਚ ਸੈਟਲ ਹਨ।