ਮੋਗਾ ਵਿਚ ਪੁਲਸ ਦੀ ਵੱਡੀ ਰੇਡ, ਡਰੋਨ ਰਾਹੀਂ ਖੰਘਾਲੇ ਤਸਕਰਾਂ ਦੇ ਘਰ

Thursday, Apr 17, 2025 - 05:23 PM (IST)

ਮੋਗਾ ਵਿਚ ਪੁਲਸ ਦੀ ਵੱਡੀ ਰੇਡ, ਡਰੋਨ ਰਾਹੀਂ ਖੰਘਾਲੇ ਤਸਕਰਾਂ ਦੇ ਘਰ

ਮੋਗਾ (ਕਸ਼ਿਸ਼) : ਪੰਜਾਬ ਸਰਕਾਰ ਵੱਲੋ ਨਸ਼ਾ ਤਸਕਰਾਂ ਖ਼ਿਲਾਫ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅਜੇ ਗਾਂਧੀ ਐੱਸ.ਐੱਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਡੀਐੱਸਪੀ ਸਿਟੀ ਰਵਿੰਦਰ ਸਿੰਘ ਦੀ ਅਗਵਾਈ ਵਿਚ ਅੱਜ ਮੋਗਾ ਦੀ ਸਾਧਾਂ ਵਾਲੀ ਬਸਤੀ ਵਿਚ ਨਸ਼ਾ ਤਸਕਰਾਂ ਦੇ ਘਰਾਂ ਦੇ ਡਰੋਨ ਰਾਹੀਂ ਚੈਕਿੰਗ ਕੀਤੀ ਗਈ ਅਤੇ ਕਈ ਸ਼ੱਕੀ ਵਹੀਕਲਾਂ ਨੂੰ ਆਪਣੇ ਕਬਜ਼ੇ ਵਿਚ ਲਿਆ ਗਿਆ। ਇਸ ਚੈਕਿੰਗ ਮੁਹਿੰਮ ਵਿਚ ਡੀਐੱਸਪੀ ਸਿਟੀ ਰਵਿੰਦਰ ਸਿੰਘ ਅਤੇ ਪੀਸੀਆਰ ਦੇ ਇੰਚਾਰਜ ਖੇਮ ਚੰਦ ਪਰਾਸਰ ਅਤੇ ਥਾਣਾ ਸਿਟੀ ਸਾਊਥ ਦੇ ਐੱਸ. ਐੱਚ. ਓ ਵਰੁਣ ਮੱਟੂ ਨਾਲ ਕਾਫੀ ਪੁਲਸ ਮੁਲਾਜ਼ਮ ਤੈਨਾਤ ਕੀਤੇ ਗਏ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਡੀਐੱਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਮੋਗਾ ਦੀ ਸਾਧਾਂ ਵਾਲੀ ਬਸਤੀ ਜੋ ਕਿ ਕਾਫੀ ਜ਼ਿਆਦਾ ਡਰੱਗ ਵਿਚ ਬਦਨਾਮ ਹੈ। ਘਰਾਂ ਦੀ ਚੈਕਿੰਗ ਕੀਤੀ ਗਈ। ਜ਼ਿਆਦਾਤਰ ਕੀ ਹੁੰਦਾ ਹੈ ਕਿ ਕਈ ਵਾਰ ਤਸਕਰ ਦੇ ਘਰਾਂ ਨੂੰ ਤਾਲੇ ਲੱਗੇ ਹੁੰਦੇ ਅਤੇ ਉਹ ਪਿੱਛੇ ਆਪਣੇ ਘਰ 'ਚ ਰਹਿੰਦੇ ਹਨ ਅੱਜ ਡਰੋਨ ਦੀ ਮਦਦ ਨਾਲ ਇਨ੍ਹਾਂ ਦੇ ਘਰਾਂ ਨੂੰ ਚੈੱਕ ਕੀਤਾ ਅਤੇ ਕਈ ਵਹੀਕਲ ਵੀ ਸ਼ੱਕੀ ਮਿਲੇ ਹੈ ਜੋ ਪੜਤਾਲ ਲਈ ਕਬਜ਼ੇ ਵਿਚ ਲੈ ਲਏ ਗਏ ਹਨ। 

ਉਨ੍ਹਾਂ ਕਿਹਾ ਕਿ ਕਈ ਘਰਾਂ ਵਿਚ ਨੋਟਿਸ ਵੀ ਲੱਗੇ ਜਿਹੜੇ ਬੰਦੇ ਭਗੌੜੇ ਹਨ। ਕਈ ਘਰਾਂ ਵਿਚ ਨੋਟਿਸ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਵੱਲੋਂ ਤਸਕਰਾਂ ਦੇ ਘਰਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜੋ ਕੋਈ ਸ਼ੱਕੀ ਵਿਅਕਤੀ ਬਾਹਰੋਂ ਕੋਈ ਵਹੀਕਲ ਲੈ ਕੇ ਮੁਹੱਲੇ ਵਿਚ ਆਉਂਦਾ ਹੈ ਤਾਂ ਉਸਦੀ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਡੀਐੱਸਪੀ ਨੇ ਲੋਕਾਂ ਤੋਂ ਸਹਿਯੋਗ ਮੰਗਿਆ ਅਤੇ ਅਪੀਲ ਕੀਤੀ ਕਿ ਜੇਕਰ ਕੋਈ ਤੁਹਾਡੇ ਮੁਹੱਲੇ ਵਿਚ ਨਸ਼ਾ ਵੇਚਦਾ ਹੈ ਤਾਂ ਉਸਦੀ ਜਾਣਕਾਰੀ ਪੁਲਸ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ।


author

Gurminder Singh

Content Editor

Related News