ਮੋਗਾ : ਖੇਤਾਂ ''ਚ ਲੱਗੀ ਭਿਆਨਕ ਅੱਗ, ਬੁਝਾਉਂਦਿਆ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਵੀ ਝੁਲਸਿਆ

Wednesday, Apr 23, 2025 - 05:34 PM (IST)

ਮੋਗਾ : ਖੇਤਾਂ ''ਚ ਲੱਗੀ ਭਿਆਨਕ ਅੱਗ, ਬੁਝਾਉਂਦਿਆ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਵੀ ਝੁਲਸਿਆ

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਮਹਿਮੇ ਵਾਲਾ ਰੋਡ 'ਤੇ ਕਣਕ ਦੀ ਨਾੜ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ ਮਿਲੀ। ਸਥਾਨਕ ਲੋਕਾਂ ਨੇ ਕਿਹਾ ਕਿ ਖੇਤਾਂ ਵਿਚ ਕਣਕ ਦੀ ਨਾੜ ਨੂੰ ਭਿਆਨਕ ਅੱਗ ਲੱਗੀ ਸੀ ਅਤੇ ਅੱਗ ਵੱਧਦੀ ਹੋਈ ਨਾਲ ਦੇ ਖੇਤਾਂ ਵਿਚ ਪਹੁੰਚ ਗਈ ਜਿਸ ਕਰਕੇ ਨਾਲ ਦੇ ਖੇਤਾਂ ਵਿਚ ਖੜੀ ਕਣਕ ਡੇਢ ਤੋਂ ਦੋ ਕਿੱਲੇ ਅੱਗ ਦੀ ਭੇਟ ਚੜ ਗਈ। ਅੱਗ ਬੁਝਾਉਂਦੇ ਸਮੇਂ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਵੀ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਵੱਲੋਂ ਖੇਤ ਵਿਚੋਂ ਬਾਹਰ ਕੱਢ ਕੇ ਮੋਗਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। 

ਜਾਣਕਾਰੀ ਦਿੰਦਿਆਂ ਫਾਇਰਮੈਨ ਬੇਅੰਤ ਸਿੰਘ ਨੇ ਕਿਹਾ ਕਿ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਮਹਿਮੇ ਵਾਲਾ ਰੋਡ 'ਤੇ ਕਣਕ ਦੀ ਨਾੜ ਨੂੰ ਅੱਗ ਲੱਗੀ ਹੋਈ ਹੈ। ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਅੱਗ ਕਾਫੀ ਜ਼ਿਆਦਾ ਵੱਧਦੀ ਹੋਈ ਨਾਲ ਦੇ ਖੇਤਾਂ ਵਿਚ ਪਹੁੰਚ ਗਈ ਸੀ ਅਤੇ ਅੱਗ ਬੁਝਾਉਂਦੇ ਸਮੇਂ ਸਾਡਾ ਇਕ ਫਾਇਰਮੈਨ ਅੱਗ ਦੀ ਲਪੇਟ ਵਿਚ ਆ ਗਿਆ ਜੋ ਕਿ ਕਾਫੀ ਝੁਲਸ ਗਿਆ ਜਿਸ ਨੂੰ ਬੜੀ ਮਸ਼ੱਕਤ ਨਾਲ ਬਾਹਰ ਕੱਢ ਕੇ ਮੋਗਾ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 


author

Gurminder Singh

Content Editor

Related News