ਨਿੱਹਥੇ 28 ਸੈਲਾਨੀਆਂ ਦੇ ਕਤਲ ਕੀਤੇ ਜਾਣ ਦੇ ਰੋਸ ਵਜੋਂ ਸ਼ਹਿਰ ''ਚ ਕੱਢਿਆ ਕੈਂਡਲ ਮਾਰਚ
Thursday, Apr 24, 2025 - 11:08 PM (IST)

ਬਾਘਾਪੁਰਾਣਾ (ਅਜੇ ਅਗਰਵਾਲ) : ਲਾਈਫ ਲਾਈਨ ਵੈੱਲਫੇਅਰ ਕਲੱਬ ਅਤੇ ਸਮਾਜ ਸੇਵੀ ਸੰਸਥਾਵਾਂ, ਰਾਜਨਿਤਿਕਾ ਵੱਲੋਂ ਬੀਤੇ ਦਿਨੀਂ ਪਹਿਲਗਾਮ ਵਿਚ ਨਿੱਹਥੇ 28 ਸੈਲਾਨੀਆਂ ਦੇ ਕਤਲ ਕੀਤੇ ਜਾਣ ਦੇ ਰੋਸ ਵਜੋਂ ਸ਼ਹਿਰ ਵਿਚ ਕੈਂਡਲ ਮਾਰਚ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਆਗੂਆਂ ਨੇ ਕਿਹਾ ਕਿ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਨੇ ਸਾਬਤ ਕਰ ਦਿੱਤਾ ਹੈ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਮਨੁੱਖਤਾ ਦੇ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਗਰਮੀ ਦੇ ਮੌਸਮ ਵਿਚ ਭਾਰਤ ਅਤੇ ਬਾਹਰਲੇ ਦੇਸ਼ਾਂ ਤੋਂ ਸੈਲਾਨੀ ਕਸ਼ਮੀਰ ਦੀ ਵਾਦੀ ਦਾ ਆਨੰਦ ਲੈਣ ਲਈ ਆਉਂਦੇ ਹਨ ਪਰ ਭਾਰਤ ਦੇ ਪ੍ਰੇਮ ਪਿਆਰ ਨੂੰ ਤੋੜਨ ਲਈ ਕਈ ਤਾਕਤਾਂ ਅੱਤਵਾਦੀਆਂ ਦੇ ਰੂਪ ਵਿੱਚ ਆ ਕੇ ਅਜਿਹੇ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਦੇਸ਼ ਵਿਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖੀ ਜਾ ਸਕੇ ਅਤੇ ਹਿੰਦੂਆ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਮਿੱਤਲ, ਪਵਨ ਗੁਪਤਾ,ਦਵਿੰਦਰ ਬੱਲੂ, ਅਮਨ ਅਰੋੜਾ, ਲੱਕੀ ਕੁਕਰੇਜਾ, ਅੰਕੁਸ਼ ਗੋਇਲ, ਸੰਦੀਪ ਗੋਇਲ, ਰੋਸ਼ਨ ਲਾਲ ਰੋਸ਼ੀ, ਜਗਸੀਰ ਸਿੰਘ ਕਾਲੇਕੇ, ਭੋਲਾ ਸਿੰਘ ਬਰਾੜ, ਗੁਰਜੰਟ ਸਿੰਘ ਧਾਲੀਵਾਲ, ਜਗਸੀਰ ਗਰਗ, ਮਨਦੀਪ ਕੱਕੜ, ਰਜਿੰਦਰ ਗੋਇਲ, ਭੂਸ਼ਨ ਜੈਨ, ਵਿਜੇ ਬਾਂਸਲ, ਅਸ਼ਵਨੀ ਸ਼ਰਮਾ, ਦੀਪਕ ਬੋਬੀ, ਚਤੁਰਭੁਜ ਜਿੰਦਲ, ਤੀਰਥ ਬਾਂਸਲ, ਗੁਰਪ੍ਰੀਤ ਸਿੰਘ ਮਨਚੰਦਾ, ਤਰੁਣ ਮਿੱਤਲ, ਬਲਵਿੰਦਰ ਗਰਗ, ਕ੍ਰਿਸ਼ਨ ਗਰਗ, ਮਨੋਜ ਕੁਮਾਰ, ਅਮਨ ਤਨੇਜਾ, ਜਗਸੀਰ ਸਿਰੂ, ਸੰਦੀਪ ਸੀਪਾ, ਭੂਸ਼ਨ ਮਿੱਤਲ, ਨਰੇਸ਼ ਜੈਦਕਾ, ਪਵਨ ਗੋਇਲ, ਰਾਕੇਸ਼ ਤੋਤਾ, ਵਿਜੇ ਗੁਪਤਾ,ਸੰਜੀਵ ਗਰਗ, ਸੁਖਜੀਵਨ ਭਗਤੂ, ਸੀਪਾ ਰਾਜੇਆਣਾ,ਗਗਨ ਸਰਪੰਚ,ਕਾਕਾ ਆਲਮਵਾਲਾ, ਸੁੱਖਾ ਲੰਗੇਆਣਾ,ਦੀਪਾ ਅਰੋੜਾ,ਸੰਜੀਵ ਮਿੱਤਲ, ਰਕੇਸ਼ ਬਾਂਸਲ, ਵਿੱਕੀ ਗਰਗ, ਰਜਿੰਦਰ ਗੋਇਲ, ਬਿੱਦੂ ਜੈਦਕਾ,ਦੀਪਕ ਤਲਵਾੜ, ਵਿਜੇ ਮਿੱਤਲ, ਨਵਦੀਪ ਤਲਵਾੜ,ਗਗਨ ਲੂੰਬਾ, ਸੁਨੀਲ ਸੋਮੀ, ਦਵਿੰਦਰ ਚੀਕਾ, ਆਸ਼ੂਤੋਸ਼ ਭੰਡਾਰੀ ਅਤੇ ਹੋਰਨਾਂ ਨੇ ਸੈਲਾਨੀਆਂ ਦੇ ਕਤਲ ਕੀਤੇ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8