ਮੋਦੀ ਰਾਜ ’ਚ ਦੇਸ਼ ਅੰਦਰ ਝੁੱਲੀ ਫਿਰਕਾਪ੍ਰਸਤੀ ਦੀ ਹਨੇਰੀ : ਬਰਾਡ਼

Monday, Apr 08, 2019 - 04:03 AM (IST)

ਮੋਦੀ ਰਾਜ ’ਚ ਦੇਸ਼ ਅੰਦਰ ਝੁੱਲੀ ਫਿਰਕਾਪ੍ਰਸਤੀ ਦੀ ਹਨੇਰੀ : ਬਰਾਡ਼
ਮੋਗਾ (ਚਟਾਨੀ)- ਵੱਖ-ਵੱਖ ਦਲਾਂ ’ਚ ਪਈਆਂ ਤਰੇਡ਼ਾਂ ਤੇ ਇਕ-ਇਕ ਆਗੂ ਵਲੋਂ ਬਣਾਏ ਗਏ ਨਵੇਂ ਰਾਜਨੀਤਕ ਧਡ਼ੇ ਇਸ ਗੱਲ ਦੇ ਸੰਕੇਤ ਹਨ ਕਿ ਕਾਂਗਰਸ ਪਾਰਟੀ ਤੋਂ ਇਲਾਵਾ ਦੇਸ਼ ਦੀ ਸੇਵਾ ਲਈ ਹੋਰ ਕੋਈ ਵੀ ਪਾਰਟੀ ਸਮਰਪਿਤ ਨਹੀਂ ਸਗੋਂ ਕੁਰਸੀ ਦੇ ਲਾਲਚ ’ਚ ਖਿੱਚ-ਧੂਹ ’ਚ ਹੀ ਸੱਭੇ ਪਾਰਟੀਆਂ ਮਸ਼ਰੂਫ ਹਨ। ਇਹ ਗੱਲ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਆਖੀ। ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰਾਂ ਦੀ ਚੋਣ ਨੂੰ ਮੈਰਿਟ ਦੇ ਆਧਾਰ ’ਤੇ ਕੀਤੀ ਗਈ ਚੋਣ ਦੱਸਦਿਆਂ ਵਿਧਾਇਕ ਨੇ ਆਖਿਆ ਕਿ ਉਮੀਦਵਾਰਾਂ ਦੀ ਲੋਕਪ੍ਰਿਯਤਾ, ਪਾਰਟੀ ਅਤੇ ਲੋਕਾਂ ਪ੍ਰਤੀ ਸੇਵਾ ਅਤੇ ਦੇਸ਼ ਦੀ ਜਨਤਾ ਦਾ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣ ਦਾ ਉਤਸ਼ਾਹ ਇਸ ਵਾਰ ਪੰਜਾਬ ਅਤੇ ਸਮੁੱਚੇ ਸੂਬਿਆਂ ’ਚ ਵਿਰੋਧੀ ਦਲਾਂ ਦਾ ਸਫਾਇਆ ਕਰ ਸੁੱਟੇਗਾ। ਬੀਤੇ ਪੰਜ ਵਰ੍ਹਿਆਂ ’ਚ ਦੇਸ਼ ਅੰਦਰ ਫਿਰਕਾਪ੍ਰਸਤੀ ਦੀ ਝੁੱਲੀ ਹਨੇਰੀ ਦੇਸ਼ ਦੀ ਆਰਥਿਕਤਾ ਦੀ ਲੀਹੋਂ ਲੱਥੀ ਗੱਡੀ ਅਤੇ ਧਨਾਢ ਗੁਜਰਾਤੀਆਂ ਵਲੋਂ ਖਰਬਾਂ ਰੁਪਏ ਨੱਪ ਕੇ ਬੈਂਕਾਂ ਨੂੰ ਦਿਖਾਏ ਗਏ ਅੰਗੂਠੇ ਤੋਂ ਸਾਫ ਹੋ ਗਿਆ ਹੈ ਕਿ ਮੋਦੀ ਦੇ ਹੱਥਾਂ ’ਚ ਦੇਸ਼ ਸੁਰੱਖਿਅਤ ਨਹੀਂ। ਕੁੱਝ ਮਹੀਨੇ ਪਹਿਲਾਂ ਤਿੰਨ ਵੱਡੇ ਸੂਬਿਆਂ ’ਚ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ’ਚ ਭਾਜਪਾ ਨੂੰ ਵੋਟਰਾਂ ਨੇ ਜੋ ਸ਼ੀਸ਼ਾ ਦਿਖਾਇਆ ਉਸੇ ਤਰ੍ਹਾਂ ਦੇ ਇਤਿਹਾਸ ਨੂੰ ਦੇਸ਼ ਭਰ ਵਿਚ ਮੁਡ਼ ਦੁਹਰਾਏ ਜਾਣ ਦਾ ਦਾਅਵਾ ਕਰਦਿਆਂ ਵਿਧਾਇਕ ਬਰਾਡ਼ ਨੇ ਕਿਹਾ ਕਿ ਲੋਕ ਮੋਦੀ ਨੂੰ ਦੇਸ਼ ਦੇ ਰਾਜਨੀਤਿਕ ਮੰਚ ਤੋਂ ਲਾਂਭੇ ਕਰਨ ਲਈ ਚੋਣਾਂ ਵਾਲੇ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

Related News