ਮਾਮੂਲੀ ਵਿਵਾਦ ਕਾਰਨ ਹੋਏ ਝਗੜੇ ’ਚ ਇਕ ਜ਼ਖਮੀ, ਤਿੰਨ ਨਾਮਜ਼ਦ
Saturday, Dec 20, 2025 - 06:27 PM (IST)
ਮੋਗਾ (ਆਜ਼ਾਦ) : ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਕੁੱਸਾ ਵਿਖੇ ਬੀਤੀ 27 ਨਵੰਬਰ ਨੂੰ ਮਾਮੂਲੀ ਵਿਵਾਦ ਕਾਰਨ ਹੋਈ ਲੜਾਈ ਝਗੜੇ ’ਚ ਗੁਰਬਖਸ਼ ਸਿੰਘ ਨਿਵਾਸੀ ਪਿੰਡ ਕੁੱਸਾ ਨੂੰ ਕੁੱਟਮਾਰ ਕਰ ਕੇ ਜ਼ਖਮੀ ਕੀਤਾ ਗਿਆ ਸੀ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਸੀ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਹੌਲਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਦੀ ਐਕਸਰੇ ਰਿਪੋਰਟ ਆਉਣ ਦੇ ਬਾਅਦ ਕਥਿਤ ਮੁਲਜ਼ਮਾਂ ਸੁੱਖਾ ਸਿੰਘ, ਜੱਗਾ ਸਿੰਘ ਅਤੇ ਗੁਰਜੀਤ ਸਿੰਘ ਉਰਫ ਗੁਰਜੀਤਾ ਸਾਰੇ ਨਿਵਾਸੀ ਪਿੰਡ ਕੁੱਸਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਬਖਸ਼ ਸਿੰਘ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਨਾਲ ਕੁਝ ਸਮਾਂ ਪਹਿਲਾਂ ਮਾਮੂਲੀ ਬਹਿਸਬਾਜ਼ੀ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ਨੇ ਮੈਨੂੰ ਕੁੱਟ-ਮਾਰ ਕਰਕੇ ਜ਼ਖਮੀ ਕੀਤਾ। ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ।
