ਚੈੱਕ ਬਾਊਂਸ ਦੇ ਕੇਸ ’ਚ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ

Friday, Dec 19, 2025 - 06:27 PM (IST)

ਚੈੱਕ ਬਾਊਂਸ ਦੇ ਕੇਸ ’ਚ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ

ਮੋਗਾ (ਸੰਦੀਪ ਸ਼ਰਮਾ) : ਮਾਣਯੋਗ ਅਦਾਲਤ ਵਲੋਂ ਚੈੱਕ ਬਾਊਂਸ ਦੇ ਇਕ ਮਾਮਲੇ ਵਿਚ ਦੋਸ਼ੀ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਪੁੱਤਰ ਸ਼ਵਿੰਦਰ ਸਿੰਘ ਮੋਗਾ ਨੇ ਦੱਸਿਆ ਕਿ ਉਸ ਨੇ ਆਪਣੇ ਵਕੀਲ ਸਾਹਿਬਾਨ ਐਡਵੋਕੇਟ ਅਜੀਤ ਵਰਮਾ ਅਤੇ ਐਡਵੋਕੇਟ ਆਸ਼ੀਸ਼ ਗਰੋਵਰ ਰਾਹੀਂ ਜਸਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਲੋਪੋਂ ਜ਼ਿਲ੍ਹਾ ਮੋਗਾ ਖਿਲਾਫ਼ ਮਾਣਯੋਗ ਅਦਾਲਤ ਵਿਚ ਚੈੱਕ ਬਾਊਂਸ ਦਾ ਕੇਸ ਦਾਇਰ ਕੀਤਾ ਸੀ।

ਦੋਸ਼ੀ ਜਸਪਾਲ ਸਿੰਘ ਵਲੋਂ ਮੁਦੱਈ ਧਿਰ ਪਾਸੋਂ ਡੇਢ ਲੱਖ ਰੁਪਏ ਉਧਾਰ ਲਏ ਸਨ ਪਰ ਰਕਮ ਦੀ ਮੰਗ ਕਰਨ 'ਤੇ ਦੋਸ਼ੀ ਵਲੋਂ ਚੈੱਕ ਮੁਦੱਈ ਦੇ ਹੱਕ ਵਿਚ ਜਾਰੀ ਕੀਤਾ ਗਿਆ ਜੋ ਬਾਊਂਸ ਹੋਣ ਉਪਰੰਤ ਸ਼ਿਕਾਇਤ ਕਰਤਾ ਵਲੋਂ ਦੋਸ਼ੀ ਖਿਲਾਫ ਮਾਣਯੋਗ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ। ਦੌਰਾਨੇ ਕੇਸ ਸ਼ਿਕਾਇਤਕਰਤਾ ਦੇ ਵਕੀਲ ਸਾਹਿਬਾਨ ਦੀ ਦਲੀਲਾਂ ਤੋਂ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਵਲੋਂ ਦੋਸ਼ੀ ਨੂੰ ਦੋ ਸਾਲ ਦੀ ਕੈਦ ਦਾ ਹੁਕਮ ਸੁਣਾਇਆ ਗਿਆ।


author

Gurminder Singh

Content Editor

Related News