ਹੁਣ ਵਰਦੀ ’ਚ ਡਿਊਟੀ ਕਰਨਗੇ ਵਕੀਲਾਂ ਦੇ ਕਲਰਕ
Friday, Feb 22, 2019 - 03:58 AM (IST)

ਮੋਗਾ (ਸੰਦੀਪ)-ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ ਹੁਣ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਦੇ ਕਲਰਕ ਅਤੇ ਮੁਣਸ਼ੀ ਮਾਨਯੋਗ ਅਦਾਲਤ ਵੱਲੋਂ ਨਿਸ਼ਚਤ ਕੀਤੀ ਗਈ ਵਰਦੀ ਪਾ ਕੇ ਹੀ ਡਿਊਟੀ ਕਰਨਗੇ। ਇਹ ਜਾਣਕਾਰੀ ਪਿਛਲੇ ਦਿਨੀਂ ਸਰਬਸੰਮਤੀ ਨਾਲ ਜ਼ਿਲਾ ਬਾਰ ਕਲਰਕ ਐਸੋਸੀਏਸ਼ਨ ਦੇ ਪ੍ਰਧਾਨ ਹਰਮੰਦਰ ਸਿੰਘ ਚੀਮਾ, ਉਪ ਪ੍ਰਧਾਨ ਜਗਤਾਰ ਸਿੰਘ ਮੋਠਾਂਵਾਲੀ, ਜਨਰਲ ਸਕੱਤਰ ਕਰਮਜੀਤ ਸਿੰਘ ਨੀਟਾ ਤਾਰੇਵਾਲਾ, ਫਾਇਨਾਂਸ ਸਕੱਤਰ ਮਨਪ੍ਰੀਤ ਸਿੰਘ ਸਿੰਘਾਂਵਾਲਾ ਤੇ ਜੁਆਇੰਟ ਸਕੱਤਰ ਰਮਨ ਬਾਵਾ ਕੋਟ ਈਸੇ ਖਾਂ ਨੇ ਦਿੱਤੀ। ਅਹੁਦੇਦਾਰਾਂ ਨੇ ਮਾਣਯੋਗ ਅਦਾਲਤ ਦੇ ਇਸ ਹੁਕਮ ਦਾ ਸਵਾਗਤ ਕਰਦੇ ਹੋਏ ਗੰਭੀਰਤਾ ਨਾਲ ਇਸ ਦੀ ਪਾਲਣਾ ਕਰਨ ਦੀ ਗੱਲ ਕਹੀ। ਇਸ ਮੌਕੇ ਕਲਰਕ ਐਸੋਸੀਏਸ਼ਨ ਦੇ ਮੈਂਬਰ ਦਿਲਬਾਗ ਸਿੰਘ, ਸੁਨੀਲ ਖੰਨਾ, ਪ੍ਰਭ ਪਲਤਾ ਤੇ ਰਸ਼ਪਾਲ ਸਿੰਘ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।