2019 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਜ਼ਿਲੇ ਦੇ ਚਾਰੇ ਹਲਕਿਆਂ ਤੋਂ ਕਰੇਗੀ ਵੱਡੀ ਲੀਡ : ਕ੍ਰਿਸ਼ਨ ਤਿਵਾਡ਼ੀ

Friday, Jan 18, 2019 - 09:23 AM (IST)

2019 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਜ਼ਿਲੇ ਦੇ ਚਾਰੇ ਹਲਕਿਆਂ ਤੋਂ ਕਰੇਗੀ ਵੱਡੀ ਲੀਡ : ਕ੍ਰਿਸ਼ਨ ਤਿਵਾਡ਼ੀ
ਮੋਗਾ (ਗੋਪੀ ਰਾਊਕੇ)-ਕਾਂਗਰਸ ਹਾਈ ਕਮਾਂਡ ਵਲੋਂ ਹਾਲ ਹੀ ’ਚ ਸੂਬੇ ਭਰ ਦੇ ਜ਼ਿਲਾ ਪ੍ਰਧਾਨਾਂ ਦੀਆਂ ਕੀਤੀਆਂ ਨਿਯੁਕਤੀਆਂ ਵਿਚ ਮੋਗਾ ਜ਼ਿਲਾ ਕਾਂਗਰਸ ਦੀ ਕਮਾਂਡ ਦੀ ਸਾਬਕਾ ਵਿਧਾਇਕ ਅਤੇ ਉੱਘੇ ਰਾਜਸੀ ਘਰਾਣੇ ਨਾਲ ਸਬੰਧਤ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਸੌਂਪੇ ਜਾਣ ਨਾਲ ਪਾਰਟੀ ਦੇ ਆਗੂਆਂ ਤੇ ਵਰਕਰਾਂ ’ਚ ਜੋਸ਼ ਭਰ ਗਿਆ ਹੈ, ਕਿਉਂਕਿ ਸ੍ਰੀ ਮਹੇਸ਼ਇੰਦਰ ਜ਼ਮੀਨੀ ਪੱਧਰ ’ਤੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਜੁਡ਼ੇ ਹੋਏ ਹੋਏ ਹਨ, ਇਹ ਪ੍ਰਗਟਾਵਾ ਅੱਜ ਗੱਲਬਾਤ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਕ੍ਰਿਸ਼ਨ ਤਿਵਾਡ਼ੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਕੋਲ ਸੰਗਠਨ ਨੂੰ ਚਲਾਉਣ ਦਾ ਵੱਡਾ ਤਜ਼ਰਬਾ ਹੈ ਕਿਉਂਕਿ ਉਹ ਪਹਿਲਾ ਵੀ ਦੋ ਦਫਾ ਜ਼ਿਲਾ ਕਾਂਗਰਸ ਦੀ ਕਮਾਂਡ ਸੰਭਾਲ ਚੁੱਕੇ ਹਨ। ਸ੍ਰੀ ਤਿਵਾਡ਼ੀ ਨੇ ਨਵ-ਨਿਯੁਕਤ ਜ਼ਿਲਾ ਪ੍ਰਧਾਨ ਮਹੇਸ਼ਇੰਦਰ ਨੂੰ ਵਧਾਈ ਦਿੰਦਿਆ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ, ਜਿਸ ਨੇ ਪਾਰਟੀ ਦੇ ਮਿਹਨਤੀ ਆਗੂ ਦੀ ਇਸ ਵੱਕਾਰੀ ਅਹੁਦੇ ਲਈ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਧਾਨ ਮਹੇਸ਼ਇੰਦਰ ਦੀ ਅਗਵਾਈ ਹੇਠ ਜ਼ਿਲਾ ਮੋਗਾ ਅਧੀਨ ਪੈਂਦੇ ਚਾਰੇ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਵੱਡੀ ਲੀਡ ਹਾਸਲ ਕਰੇਗਾ। ਇਸ ਮੌਕੇ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।

Related News