ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਸੂਬੇ ਭਰ ''ਚ ਚੱਲਿਆ ਸਪੈਸ਼ਲ ਸਰਚ ਆਪ੍ਰੇਸ਼ਨ

Saturday, Apr 12, 2025 - 01:19 AM (IST)

ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਸੂਬੇ ਭਰ ''ਚ ਚੱਲਿਆ ਸਪੈਸ਼ਲ ਸਰਚ ਆਪ੍ਰੇਸ਼ਨ

ਜਲੰਧਰ : ਬੀਤੇ ਦਿਨੀ ਭਾਜਪਾ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਉੱਤੇ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਪੁਲਸ ਐਕਸ਼ਨ ਮੋਡ ਵਿਚ ਆ ਗਈ ਹੈ। ਇਸੇ ਤਹਿਤ ਪੂਰੇ ਪੰਜਾਬ ਵਿੱਚ ਆਪ੍ਰੇਸ਼ਨ ਸਤਰਕ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪੰਜਾਬ ਪੁਲਸ ਵੱਲੋਂ ਰਾਤ 9 ਵਜੇ ਤੋਂ ਸਵੇਰੇ 4 ਵਜੇ ਤੱਕ ਸਾਰੇ ਸ਼ਹਿਰਾਂ 'ਚ ਚੈੱਕ ਪੋਸਟਾਂ ਸਥਾਪਤ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ। 

ਸਾਰੇ ਜ਼ਿਲ੍ਹਿਆਂ ਲਈ ਲਾਏ ਸੀਨੀਅਰ ਅਫਸਰ
ਇਸ ਲੜੀ 'ਚ ਜਲੰਧਰ ਤੋਂ ਪੰਜਾਬ ਪੁਲਸ ਨੇ ਇਸ ਲੜੀ ਦੀ ਸ਼ੁਰੂਆਤ ਕੀਤੀ। ਜਲੰਧਰ ਭਰ ਵਿਚ ਥਾਂ-ਥਾਂ ਉੱਤੇ ਸਪੈਸ਼ਲ ਨਾਕੇ ਲਗਾਏ ਗਏ। ਪੁਲਸ ਵੱਲੋਂ ਹਰ ਗੱਡੀ, ਇਥੋਂ ਤੱਕ ਕਿ ਦੋ ਪਹੀਆ ਵਾਹਨਾਂ ਦੀ ਵੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਰੇ ਜ਼ਿਲ੍ਹਿਆ ਵਿਚ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਵਿਸਾਖੀ ਦਾ ਤਿਉਹਾਰ ਵੀ ਹੈ। ਉਨ੍ਹਾਂ ਕਿਹਾ ਕਿ ਇਸ ਖਾਸ ਆਪ੍ਰੇਸ਼ਨ ਲਈ ਸਾਰੇ ਜ਼ਿਲ੍ਹਿਆ ਲਈ ਸੀਨੀਅਰ ਅਫਸਰ ਲਾਏ ਗਏ ਹਨ। ਸਾਡਾ ਸੂਬਾ ਸਰਹੱਦੀ ਹੈ। ਪਾਕਿਸਤਾਨ ਇਸ ਵੇਲੇ ਬਹੁਤ ਸਰਗਰਮ ਹੈ। ਇਸ ਲਈ ਪਾਕਿਸਤਾਨ ਦੀ ਡਿਸਟਰਬੈਂਸ ਨੂੰ ਰੋਕਣ ਲਈ ਵੀ ਇਹ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਮੋਗਾ 'ਚ ਡੀਆਈਜੀ ਅਸ਼ਵਨੀ ਕਪੂਰ ਨੇ ਕੀਤੀ ਅਗਵਾਈ
ਇਸ ਦੇ ਨਾਲ ਹੀ ਦੱਸ ਦੀਏ ਕਿ ਮੋਗਾ ਜ਼ਿਲ੍ਹੇ 'ਚ ਵੀ ਭਾਰੀ ਫੋਰਸ ਤਾਇਨਾਤ ਕਰ ਕੇ ਆਪ੍ਰੇਸ਼ਨ ਸਤਰਕ ਚਲਾਇਆ ਗਿਆ। ਡੀਆਈਜੀ ਅਸ਼ਵਨੀ ਕਪੂਰ ਅਤੇ ਐੱਸਐੱਸਪੀ ਮੋਗਾ ਅਜੈ ਗਾਂਧੀ ਦੀ ਅਗਵਾਈ ਹੇਠ ਸਾਰੀਆਂ ਚੈੱਕ ਪੋਸਟਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਆਉਣ-ਜਾਣ ਵਾਲੇ ਸਾਰੇ ਲੋਕਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ।

ਪਟਿਆਲਾ 'ਚ ਦੋ ਹਜ਼ਾਰ ਤੋਂ ਵਧੇਰੇ ਮੁਲਾਜ਼ਮ ਕਰ ਰਹੇ ਸਰਚ ਆਪ੍ਰੇਸ਼ਨ
ਪਟਿਆਲਾ ਜ਼ਿਲ੍ਹੇ ਦੀ ਨਿਗਰਾਨੀ ਲਈ ਸਪੈਸ਼ਲ ਡੀਜੀਪੀ ਈਸ਼ਵਰ ਸਿੰਘ ਨੇ ਪਟਿਆਲਾ ਪੁਲਸ ਦੇ ਨਾਲ ਮਿਲ ਕੇ ਪਟਿਆਲਾ ਦੇ ਬੱਸ ਸਟੈਂਡ/ਰੇਲਵੇ ਸਟੇਸ਼ਨ ਸਣੇ ਪਟਿਆਲਾ ਜ਼ਿਲ੍ਹੇ ਦੇ ਨਾਲ ਲੱਗਦੇ ਹਰਿਆਣਾ ਦੇ ਬਾਰਡਰਾਂ ਦੇ ਉੱਪਰ ਲੱਗੇ ਇੰਟਰਸਟੇਟ ਨਾਕਾਬੰਦੀ ਦੇ ਉੱਪਰ ਜਾ ਕੇ ਸਰਚ ਆਪਰੇਸ਼ਨ ਚਲਾਇਆ। ਇਸ ਸਰਚ ਅਭਿਆਨ ਦੇ 'ਚ ਪਟਿਆਲਾ ਜ਼ਿਲ੍ਹਾ ਦੇ ਵੱਖ-ਵੱਖ ਥਾਣਿਆਂ ਦੇ ਪੁਲਸ ਮੁਲਾਜ਼ਮ ਮੌਜੂਦ ਹਨ। ਕੁੱਲ ਮਿਲਾ ਕੇ ਇਸ ਸਰਚ ਅਪਰੇਸ਼ਨ 'ਚ 2 ਹਜ਼ਾਰ ਤੋਂ ਵੱਧ ਪੁਲਸ ਮੁਲਾਜ਼ਮ ਸਰਚ ਆਪਰੇਸ਼ਨ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।

ਫਤਹਿਗੜ੍ਹ ਸਾਹਿਬ ਡੀਐੱਸਪੀ ਨੇ ਲੋਕਾਂ ਨੂੰ ਕੀਤੀ ਅਪੀਲ
ਇਸੇ ਲੜੀ ਵਿਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ 'ਚ ਵੀ ਵੱਖ-ਵੱਖ ਥਾਵਾਂ ਤੇ ਪੁਲਸ ਵੱਲੋਂ ਵੱਡੇ ਪੱਧਰ 'ਤੇ ਨਾਕਾਬੰਦੀ ਕੀਤੀ ਗਈ ਅਤੇ ਆਉਣ ਜਾਣ ਵਾਲੇ ਵਹੀਕਲਾਂ ਦੀ ਜਾਂਚ ਕੀਤੀ ਗਈ। ਇਸੇ ਸਬੰਧੀ ਜਾਣਕਾਰੀ ਦਿੰਦਿਆ ਡੀਐੱਸਪੀ ਫਤਹਿਗੜ੍ਹ ਸਾਹਿਬ ਸੁਖਨਾਜ਼ ਸਿੰਘ ਨੇ ਦੱਸਿਆ ਕਿ ਸਮਾਜ ਵਿਰੋਧੀ, ਮਾੜੇ ਤੇ ਨਸ਼ਾ ਤਸਕਰਾਂ 'ਤੇ ਵੀ ਪੁਲਸ ਵੱਲੋਂ ਇਸ ਸਤਰਕ ਆਪਰੇਸ਼ਨ ਦੌਰਾਨ ਸਖ਼ਤ ਨਜ਼ਰ ਰੱਖੀ ਜਾ ਰਹੀ। ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ  ਦੌਰਾਨ ਕਈ ਵਾਹਨਾਂ ਦੇ ਚਾਲਾਨ ਵੀ ਕੀਤੇ ਜਾ ਰਹੇ ਹਨ ਤੇ ਕਈਆਂ ਨੂੰ ਇਮਪਾਊਂਡ ਵੀ ਕੀਤਾ ਜਾ ਰਿਹਾ ਹੈ। ਡੀਐੱਸਪੀ ਨੇ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੇ ਕੋਹੜ ਨੂੰ ਜੜ ਤੋਂ ਖਤਮ ਕਰਨ ਲਈ ਸਮਾਜ ਵਿਰੋਧੀ ਤੇ ਨਸ਼ਾ ਤਾਂ ਸਿੱਖਣਾ ਤਸ਼ਕਰਾਂ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਜਾਵੇ ਤੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। 

ਫਿਰੋਜ਼ਪੁਰ 'ਚ ਸਥਾਪਤ ਕੀਤੀਆਂ ਵਿਸ਼ੇਸ਼ ਚੈੱਕ ਪੋਸਟਾਂ
ਸਰਚ ਆਪ੍ਰੇਸ਼ਨ ਤਹਿਤ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ 'ਚ ਪੰਜਾਬ ਪੁਲਸ ਨੇ ਬੀਐੱਸਐੱਫ ਨਾਲ ਮਿਲ ਕੇ ਸੈਕਿੰਡ ਡਿਫੈਂਸ ਔਫਲਾਈਨ ਅਤੇ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਚੈੱਕ ਪੋਸਟਾਂ ਸਥਾਪਤ ਕੀਤੀਆਂ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ। ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਅਤੇ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਚੈਕਿੰਗ ਪੋਸਟਾਂ ਦਾ ਦੌਰਾ ਕੀਤਾ। ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਦੂਜੇ ਡਿਫੈਂਸ ਵਿੱਚ 16 ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ ਅਤੇ ਵੱਖ-ਵੱਖ ਥਾਵਾਂ 'ਤੇ ਗਸ਼ਤ ਅਤੇ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ ਜਿੱਥੇ ਮੈਂ ਅਤੇ ਐੱਸਐੱਸਪੀ ਨਿੱਜੀ ਤੌਰ 'ਤੇ ਜਾ ਰਹੇ ਹਾਂ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News