ਮੋਦੀ ਸਰਕਾਰ ਨੇ 1,29,89,815 ਲੱਖ ਰੁਪਏ ਦਾ MSP 'ਤੇ 688 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨਾ ਖਰੀਦਿਆ

03/26/2021 5:27:12 PM

ਜੈਤੋ (ਰਘੂਨੰਦਨ ਪਰਾਸ਼ਰ) : ਮੌਜੂਦਾ ਸਾਉਣੀ ਦੇ ਮੌਸਮ ਦੌਰਾਨ ਦੇਸ਼ ਵਿੱਚ ਕੇ. ਐੱਮ. ਐੱਸ. ਦੇ ਅਧੀਨ ਕੇਂਦਰ ਸਰਕਾਰ ਦੀਆਂ ਮੌਜੂਦਾ ਸਕੀਮਾਂ ਅਨੁਸਾਰ ਕਿਸਾਨਾਂ ਤੋਂ ਐੱਮ. ਐੱਸ. ਪੀ. ’ਤੇ ਫਸਲਾਂ ਦੀ ਖਰੀਦ ਦੀ ਪ੍ਰਕਿਰਿਆ ਚੱਲ ਰਹੀ ਹੈ । ਕੇਂਦਰੀ ਖੇਤੀਬਾੜੀ ਮੰਤਰਾਲਾ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉੱਤਰਾਖੰਡ, ਤਾਮਿਲਨਾਡੂ, ਚੰਡੀਗੜ੍ਹ, ਜੰਮੂ-ਕਸ਼ਮੀਰ, ਕੇਰਲ, ਗੁਜਰਾਤ, ਆਂਧਰਾ ਪ੍ਰਦੇਸ਼, ਛੱਤੀਸਗੜ, ਓਡੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਝਾਰਖੰਡ, ਅਸਾਮ, ਕਰਨਾਟਕ ਅਤੇ ਪੱਛਮੀ ਬੰਗਾਲ ਵਿਚ ਝੋਨੇ ਦੀ ਸਰਕਾਰੀ ਖਰੀਦ ਸੁਚਾਰੂ ਰਹੀ ਹੈ।

ਸਰਕਾਰੀ ਅੰਕੜਿਆਂ ਅਨੁਸਾਰ 24 ਮਾਰਚ ਤੱਕ ਸਰਕਾਰ ਨੇ 688.02 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ, ਜਦੋਂਕਿ ਪਿਛਲੇ ਸਾਲ ਇਸ ਮਿਆਦ ਦੌਰਾਨ ਖਰੀਦ 605.94 ਲੱਖ ਮੀਟ੍ਰਿਕ ਟਨ ਹੋ ਗਈ ਸੀ। ਇਹ ਖਰੀਦ ਪਿਛਲੇ ਸਾਲ ਨਾਲੋਂ 13.54 ਪ੍ਰਤੀਸ਼ਤ ਵਧੇਰੇ ਹੈ। ਹੁਣ ਤੱਕ ਮੌਜੂਦਾ ਸਾਉਣੀ ਦੇ ਮੌਸਮ ਵਿਚ ਤਕਰੀਬਨ 101.45 ਲੱਖ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ ਹੈ, ਜਿਨ੍ਹਾਂ ਨੂੰ 1,29,89,814 ਲੱਖ ਰੁਪਏ ਅਦਾ ਕੀਤੇ ਗਏ ਹਨ । 
ਸੂਤਰਾਂ ਅਨੁਸਾਰ ਦੇਸ਼ ਵਿਚ ਕੁਲ ਝੋਨੇ ਦੀ ਆਮਦ ਵਿਚੋਂ ਇਕੱਲੇ ਪੰਜਾਬ ਨੇ 202.82 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕਰਕੇ ਦੇਸ਼ ਭਰ ਵਿਚ ਰਿਕਾਰਡ ਕਾਇਮ ਕੀਤਾ ਹੈ। ਪਿਛਲੇ ਸਾਲ 2019- 20 ਵਿਚ ਪੰਜਾਬ ਨੇ ਕੁਲ 162.33 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਸੀ, ਜੋ ਇਸ ਸਾਲ ਦੇਸ਼ ਦੀ ਕੁਲ ਸਰਕਾਰੀ ਝੋਨੇ ਦੀ ਖਰੀਦ ਵਿਚੋਂ 29.47 ਫੀਸਦੀ ਸੀ।

ਇਸ ਤੋਂ ਇਲਾਵਾ 24 ਮਾਰਚ ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 3,85,433.12 ਮੀਟ੍ਰਿਕ ਟਨ ਮੂੰਗ, ਉੜਦ, ਮੂੰਗਫਲੀ ਦੀਆਂ ਫ਼ਲੀਆਂ ਅਤੇ ਸੋਇਆਬੀਨ ਦੀ ਖਰੀਦ ਕੀਤੀ ਹੈ, ਜਿਸ ਵਿੱਚ 2,27,644 ਕਿਸਾਨ, ਜਿਸ ਵਿਚ ਤਾਮਿਲਨਾਡੂ, ਮਹਾਰਾਸ਼ਟਰ, ਗੁਜਰਾਤ, ਹਰਿਆਣਾ ਅਤੇ ਰਾਜਸਥਾਨ ਦੇ ਸ਼ਾਮਲ ਹਨ, ਨੂੰ 2,5454.15 ਕਰੋੜ ਐੱਮ. ਐੱਸ. ਪੀ. ਕੀਮਤਾਂ ਦਾ ਲਾਭ ਮਿਲਿਆ ਹੈ।


Shyna

Content Editor

Related News