ਜੇਲ੍ਹ ਹਵਾਲਾਤੀਆਂ ਤੋਂ 8 ਮੋਬਾਇਲ ਬਰਾਮਦ

Tuesday, Jan 30, 2024 - 02:55 PM (IST)

ਜੇਲ੍ਹ ਹਵਾਲਾਤੀਆਂ ਤੋਂ 8 ਮੋਬਾਇਲ ਬਰਾਮਦ

ਲੁਧਿਆਣਾ (ਸਿਆਲ) : ਸੈਂਟਰਲ ਜੇਲ੍ਹ ’ਚ ਚੈਕਿੰਗ ਦੌਰਾਨ ਹਵਾਲਾਤੀਆਂ ਤੋਂ 8 ਮੋਬਾਈਲ ਬਰਾਮਦ ਹੋਣ ’ਤੇ ਡਵੀਜ਼ਨ ਨੰਬਰ-7 ਦੀ ਪੁਲਸ ਨੇ ਸਹਾਇਕ ਸੁਪਰੀਡੈਂਟ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਹੈ।

ਪੁਲਸ ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਵਾਲਾਤੀਆਂ ’ਤੇ ਸਹਾਇਕ ਸੁਪਰੀਡੈਂਟ ਵੱਲੋਂ ਭੇਜੇ ਗਏ ਪੱਤਰ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਹਵਾਲਾਤੀਆਂ ਦੀ ਪਛਾਣ ਜਤਿੰਦਰ ਕੁਮਾਰ ਜੈਕੀ, ਰਣਜੀਤ ਸਿੰਘ, ਰੋਹਿਤ, ਹਰਵਿੰਦਰ ਸਿੰਘ ਬੱਚੀ, ਸ਼ੁਭਮ ਕਿਰਪਾਲ ਉਰਫ਼ ਗੋਸਤ, ਇਸਪਿੰਦਰ ਸਿੰਘ, ਗੁਲਸ਼ਨ ਸਿੰਘ ਗੋਸ਼ਾ ਵਜੋਂ ਹੋਈ ਹੈ।


author

Babita

Content Editor

Related News