ਮੈਡੀਕਲ ਸਟੋਰ ''ਤੇ ਦਵਾਈ ਲੈਣ ਆਏ ਨੌਜਵਾਨ ਨੇ ਦੁਕਾਨ ਮਾਲਕ ਨੂੰ ਮਿੰਟਾਂ ''ਚ ਪਾ ਦਿੱਤੀਆਂ ਭਾਜੜਾਂ

11/21/2017 6:34:11 PM

ਜਲੰਧਰ (ਮਹੇਸ਼)— ਦਕੋਹਾ ਪੁਲਸ ਚੌਕੀ ਤੋਂ ਕੁਝ ਹੀ ਦੂਰ ਨੰਗਲਸ਼ਾਮਾ ਚੌਕ ਵਿਚ ਬੈਂਸ ਮੈਡੀਕਲ ਸਟੋਰ ਨਾਮਕ ਦਵਾਈਆਂ ਦੀ  ਦੁਕਾਨ ਤੋਂ ਦਵਾਈਆਂ ਲੈਣ ਆਇਆ ਇਕ ਨੌਜਵਾਨ ਦੁਕਾਨ ਮਾਲਕ ਦਾ ਸੈਮਸੰਗ ਕੰਪਨੀ ਦਾ ਮੋਬਾਇਲ ਲੈ ਕੇ ਫਰਾਰ ਹੋ ਗਿਆ। 
ਦੁਕਾਨ ਮਾਲਕ ਕਾਂਗਰਸੀ ਆਗੂ ਅਤੇ ਬੋਲੀਨਾ ਦੋਆਬਾ ਦੇ ਸਾਬਕਾ ਪੰਚਾਇਤ ਮੈਂਬਰ ਵਿਜੇ ਕੁਮਾਰ ਅਰੋੜਾ ਨੇ ਦੱਸਿਆ ਕਿ ਐਤਵਾਰ ਸ਼ਾਮ ਕਰੀਬ 6 ਵਜੇ ਉਨ੍ਹਾਂ ਦੀ ਦੁਕਾਨ 'ਤੇ ਇਕ ਨੌਜਵਾਨ ਦਵਾਈ ਲੈਣ ਲਈ ਆਇਆ। ਦਵਾਈ ਲੈਣ ਤੋਂ ਬਾਅਦ ਉਸ ਨੇ 100 ਰੁਪਏ ਦਿੱਤੇ। ਉਨ੍ਹਾਂ ਨੇ ਦਵਾਈ ਦੇ 40 ਰੁਪਏ ਕੱਟ ਕੇ ਬਾਕੀ 60 ਰੁਪਏ ਉਸ ਨੂੰ ਵਾਪਸ ਕਰ ਦਿੱਤੇ। ਨੌਜਵਾਨ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਾਊਂਟਰ ਦੇ ਨੇੜੇ ਹੀ ਚਾਰਜਿੰਗ 'ਤੇ ਲਗਾਏ ਆਪਣੇ ਮੋਬਾਇਲ ਨੂੰ ਗਾਇਬ ਦੇਖਿਆ ਤਾਂ ਕਾਫੀ ਹੈਰਾਨ ਹੋਏ। ਉਨ੍ਹਾਂ ਕਿਹਾ ਕਿ ਦਵਾਈ ਲੈਣ ਆਇਆ ਨੌਜਵਾਨ ਮੋਬਾਇਲ ਲੈ ਕੇ ਫਰਾਰ ਹੋ ਗਿਆ। ਪੀੜਤ ਨੇ ਘਟਨਾ ਬਾਰੇ ਦਕੋਹਾ ਪੁਲਸ ਚੌਕੀ ਨੂੰ ਸੂਚਨਾ ਦੇ ਦਿੱਤੀ ਹੈ।


Related News