ਬੰਗਾ-ਮੁਕੰਦਪੁਰ ਰੋਡ ''ਤੇ ਸਥਿਤ ਰੈਡੀਮੇਡ ਦੇ ਕੱਪੜਿਆਂ ਦੀ ਦੁਕਾਨ ''ਚ ਚੋਰਾਂ ਨੇ ਬੋਲਿਆ ਧਾਵਾ
Saturday, Jun 22, 2024 - 05:30 PM (IST)
ਬੰਗਾ (ਰਾਕੇਸ਼ ਅਰੋੜਾ)- ਬੰਗਾ-ਮੁਕੰਦਪੁਰ ਰੋਡ 'ਤੇ ਸਥਿਤ ਇਕ ਰੈਡੀਮੇਡ ਕਪੜਿਆਂ ਦੀ ਦੁਕਾਨ ਵਿੱਚ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਪ੍ਰਿਥਵੀ ਸਿੰਘ ਅਤੇ ਸਾਗਰ ਨੇ ਦੱਸਿਆ ਕਿ ਉਹ ਬੰਗਾ ਮੁਕੰਦਪੁਰ ਰੋਡ 'ਤੇ ਸਥਿਤ ਪਿੰਡ ਪੂੰਨੀਆਂ ਵਿਖੇ ਸੜਕ ਕਿਨਾਰੇ ਪੈਂਦੇ ਛੱਪੜ ਦੇ ਸਾਹਮਣੇ ਕੱਪੜਿਆਂ ਦੀ ਫੜੀ ਲਾਉਂਦੇ ਹਨ ਅਤੇ ਆਪਣਾ ਕੰਮ ਵਧਾਉਣ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਮੁਕੰਦਪੁਰ ਰੋਡ 'ਤੇ ਸਥਿਤ ਪੰਡਿਤ ਰੀਠਾ ਰਾਮ ਟਾਹ ਮੰਦਰ ਕੰਪਲੈਕਸ ਦੇ ਬਾਹਰ ਇਕ ਦੁਕਾਨ ਕਿਰਾਏ 'ਤੇ ਲੈ ਕੇ ਕੁਝ ਰੈਡੀਮੇਡ ਦਾ ਸਾਮਾਨ ਦੁਕਾਨ ਅਤੇ ਕੁਝ ਸਾਮਾਨ ਫੜੀ 'ਤੇ ਵੇਚਣਾ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ- ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਅਰਮਾਨੀਆ 'ਚ ਨੁਸ਼ਹਿਰਾ ਦੇ ਵਿਅਕਤੀ ਦੀ ਮੌਤ
ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਫੜੀ ਵਾਲੇ ਸਾਮਾਨ ਨੂੰ ਦੁਕਾਨ ਅੰਦਰ ਰੱਖ ਕੇ ਦੁਕਾਨ ਨੂੰ ਬੰਦ ਕਰਕੇ ਘਰ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਸੇਵਰੇ ਉਕਤ ਦੁਕਾਨ ਨੇੜੇ ਰਹਿੰਦੇ ਇਕ ਵਿਅਕਤੀ ਵੱਲੋਂ ਫੋਨ 'ਤੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੈ ਅਤੇ ਤਾਲੇ ਟੁੱਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਹ ਉਕਤ ਵਿਅਕਤੀ ਦਾ ਫੋਨ ਸੁਣਦੇ ਹੀ ਕੁਝ ਕੁ ਮਿੰਟਾਂ ਵਿੱਚ ਮੌਕੇ 'ਤੇ ਪੁੱਜ ਗਏ ਅਤੇ ਵੇਖਿਆ ਚੋਰਾਂ ਵੱਲੋ ਦੁਕਾਨ ਅੰਦਰ ਰੱਖਿਆ ਰੈਡੀਮੇਡ ਦਾ ਕਾਫ਼ੀ ਸਾਮਾਨ ਚੋਰੀ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ- ਕਪੂਰਥਲਾ 'ਚ ਵੱਡੀ ਵਾਰਦਾਤ, ਡੇਰੇ 'ਚ ਰਹਿੰਦੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਸ ਤੋਂ ਇਲਾਵਾ ਚੋਰ ਦੁਕਾਨ ਅੰਦਰ ਲੱਗਾ ਸੀ. ਸੀ. ਟੀ. ਵੀ ਕੈਮਰਾ ਵੀ ਚੋਰੀ ਕਰ ਨਾਲ ਲੈ ਗਏ ਹਨ। ਉਕਤ ਹੋਈ ਚੋਰੀ ਵਿੱਚ ਉਨ੍ਹਾਂ ਦਾ ਅੰਦਾਜ਼ਨ ਢਾਈ ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਜਿਸ ਸਬੰਧੀ ਬੰਗਾ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜੋਕਿ ਸੂਚਨਾ ਮਿਲਦੇ ਹੀ ਪਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਸਨ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਆਸ-ਪਾਸ ਦੀਆਂ ਹੋਰ ਇਮਾਰਤਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਚੋਰਾਂ ਦੀ ਗਿਣਤੀ 3 ਹੈ ਅਤੇ ਉਹ ਇਕ ਮੋਟਰਸਾਈਕਲ 'ਤੇ ਚੋਰੀ ਕਰਨ ਆਏ ਸਨ ਅਤੇ ਇਕ ਘੰਟਾ ਚੋਰੀ ਕਰਨ ਉਪੰਰਤ ਉਹ ਤਿੰਨ ਵਾਰ ਚੋਰੀ ਕੀਤਾ ਸਾਮਾਨ ਦੁਕਾਨ ਤੋਂ ਮੋਟਰਸਾਈਕਲ 'ਤੇ ਲੈ ਕੇ ਗਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਉਕਤ ਚੋਰਾਂ ਨੂੰ ਜਲਦ ਤੋ ਜਲਦ ਕਾਬੂ ਕਰਕੇ ਉਨਾਂ ਦਾ ਸਾਮਾਨ ਵਾਪਸ ਕਰਵਾਵੇ, ਕਿਉਂਕਿ ਉਹ ਬਹੁਤ ਹੀ ਗ਼ਰੀਬ ਘਰ ਨਾਲ ਸੰਬੰਧ ਰੱਖਦੇ ਹਨ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਉਕਤ ਸਾਮਾਨ ਵੇਚ ਕੇ ਹੀ ਕਰਦੇ ਹਨ।
ਇਹ ਵੀ ਪੜ੍ਹੋ- ਦਸੂਹਾ 'ਚ ਵੱਡਾ ਹਾਦਸਾ, ਬੇਕਾਬੂ ਟਰੱਕ ਦੁਕਾਨਾਂ 'ਚ ਵੜਿਆ, ਇਕ ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।