ਤਲਵਾਰਾਂ ਤੇ ਗੰਡਾਸੇ ਲੈ ਕੇ ਆਏ ਮੁੰਡੇ ਪਾ ਗਏ ਖਿਲਾਰੇ, ਦੇਖੋ ਮੌਕੇ ਦੀ ਵੀਡੀਓ

Friday, Jun 21, 2024 - 02:02 PM (IST)

ਤਲਵਾਰਾਂ ਤੇ ਗੰਡਾਸੇ ਲੈ ਕੇ ਆਏ ਮੁੰਡੇ ਪਾ ਗਏ ਖਿਲਾਰੇ, ਦੇਖੋ ਮੌਕੇ ਦੀ ਵੀਡੀਓ

ਪਟਿਆਲਾ (ਕੰਵਲਜੀਤ) : ਪਟਿਆਲਾ ਦੇ ਲਾਹੌਰੀ ਗੇਟ ਇਲਾਕੇ ਦੀ ਇਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ 3 ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ 5 ਤੋਂ 7 ਨੌਜਵਾਨ ਤਲਵਾਰਾਂ ਅਤੇ ਗੰਡਾਸੇ ਲੈ ਕੇ ਇਕ ਘਰ ਦੇ ਬਾਹਰ ਪਹੁੰਚਦੇ ਹਨ ਅਤੇ ਘਰ ਦੇ ਬਾਹਰ ਖੜੀ ਗੱਡੀ ਦੀ ਬੁਰੀ ਤਰ੍ਹਾਂ ਤੋੜਭੰਨ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸ ਵਾਰਦਾਤ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। 

ਇਹ ਵੀ ਪੜ੍ਹੋ : ਕਤਲ ਹੋਈ ਔਰਤ 15 ਦਿਨਾਂ ਬਾਅਦ ਦਰਬਾਰ ਸਾਹਿਬ ਤੋਂ ਜਿਊਂਦੀ ਹੋਈ ਬਰਾਮਦ

ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਜਿਸ ਗੱਡੀ ਦੀ ਤੋੜ-ਭੰਨ ਕੀਤੀ ਗਈ ਹੈ ਉਹ ਗੱਡੀ XUV 300 ਹੈ ਅਤੇ ਗੱਡੀ ਵੀਰੂ ਨਾਮ ਦੇ ਨੌਜਵਾਨ ਦੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਵੀਡੀਓ ਦੇ ਆਧਾਰ 'ਤੇ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ 'ਤੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਪਰਿਵਾਰ 'ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਕਮਰੇ ਦੀ ਛੱਤ ਡਿੱਗਣ ਕਾਰਣ ਇਕ ਦੀ ਮੌਤ

 


author

Gurminder Singh

Content Editor

Related News