ਬੱਸ ਸਟੈਂਡ ਰੋਡ ’ਤੇ ਮੈਡੀਕਲ ਦੀ ਦੁਕਾਨ ਨੂੰ ਲੱਗੀ ਅੱਗ, ਦਵਾਈਆਂ ਦੇ ਨਾਲ-ਨਾਲ AC-ਫਰਿੱਜ ਵੀ ਸੜ ਕੇ ਸੁਆਹ

06/14/2024 10:50:44 AM

ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਸਥਾਨਕ ਬੱਸ ਸਟੈਂਡ ਰੋਡ ’ਤੇ ਇਕ ਦਵਾਈਆਂ ਦੀ ਦੁਕਾਨ ’ਤੇ ਵੀਰਵਾਰ ਸਵੇਰੇ ਅੱਗ ਲੱਗ ਗਈ, ਜਿਸ ’ਚ ਦੁਕਾਨ ’ਚੋਂ ਨਿਕਲਦਾ ਧੂੰਆਂ ਦੇਖ ਕੇ ਗੁਆਂਢੀਆਂ ਨੇ ਮਾਲਕ ਅਤੇ ਪ੍ਰਸ਼ਾਸਨ ਨੂੰ ਦੱਸਿਆ, ਜਿਸ ਤੋਂ ਬਾਅਦ ਦੁਕਾਨ ਖੋਲ੍ਹੀ ਗਈ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਇਸ ਮੌਕੇ ਪੀ. ਸੀ. ਆਰ. ਕਰਮੀਆਂ ਨੇ ਦੱਸਿਆ ਕਿ ਉਹ ਆਪਣੀ ਡਿਊਟੀ ’ਤੇ ਤਾਇਨਾਤ ਸੀ ਅਤੇ ਉਨ੍ਹਾਂ ਨੇ ਧੂੰਆਂ ਨਿਕਲਦਾ ਦੇਖਿਆ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਕੀਤੀ ਅਤੇ ਅੱਗ ’ਤੇ ਕਾਬੂ ਪਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਸਵੇਰੇ-ਸਵੇਰੇ ਹੋਇਆ ਜ਼ੋਰਦਾਰ ਧਮਾਕਾ! ਆਲੇ-ਦੁਆਲੇ ਦੇ ਲੋਕਾਂ ਨੂੰ ਪੈ ਗਈਆਂ ਭਾਜੜਾਂ

ਇਸ ਮੌਕੇ ਆਸ਼ੀਸ਼ ਨੇ ਦੱਸਿਆ ਸਾਨੂੰ ਸਵੇਰੇ ਗੁਆਂਢੀਆਂ ਦਾ ਫ਼ੋਨ ਆਇਆ ਕਿ ਦੁਕਾਨ ’ਚੋਂ ਧੂੰਆਂ ਨਿਕਲ ਰਿਹਾ ਹੈ, ਜਦੋਂ ਅਸੀਂ ਆ ਕੇ ਦੁਕਾਨ ਖੋਲ੍ਹੀ ਤਾਂ ਅੱਗ ਹੋਰ ਵਧ ਗਈ। ਉਨ੍ਹਾਂ ਦੱਸਿਆ ਕਿ ਇਸ ਅੱਗ ’ਚ ਉਨ੍ਹਾਂ ਦੀਆਂ ਦਵਾਈਆਂ, ਏ. ਸੀ., ਫਰਿੱਜ ਅਤੇ ਹੋਰ ਸਾਮਾਨ ਵੀ ਸੜ ਗਿਆ ਅਤੇ ਉਨ੍ਹਾਂ ਦਾ 5 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਕਰਮੀ ਤੁਰੰਤ ਇੱਥੇ ਪਹੁੰਚ ਗਏ ਸੀ, ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News