ਮੋਬਾਇਲ ਖੋਹ ਕੇ ਭੱਜ ਰਹੇ ਮੁਲਜ਼ਮ ਨੂੰ ਫਡ਼ ਕੇ ਪੁਲਸ  ਹਵਾਲੇ ਕੀਤਾ

Saturday, Jul 28, 2018 - 05:52 AM (IST)

ਮੋਬਾਇਲ ਖੋਹ ਕੇ ਭੱਜ ਰਹੇ ਮੁਲਜ਼ਮ ਨੂੰ ਫਡ਼ ਕੇ ਪੁਲਸ  ਹਵਾਲੇ ਕੀਤਾ

ਚੰਡੀਗਡ਼੍ਹ, (ਸੰਦੀਪ)- ਬੁਡ਼ੈਲ ਨਿਵਾਸੀ ਦਵਿੰਦਰ ਸਿੰਘ ਤੋਂ ਕੁੱਟ-ਮਾਰ ਕਰ ਕੇ ਮੋਬਾਇਲ ਖੋਹਣ ਵਾਲੇ  ਮੁਲਜ਼ਮ ਨੂੰ 2 ਰਾਹਗੀਰਾਂ ਨੇ ਫਡ਼ ਕੇ ਪੁਲਸ ਹਵਾਲੇ ਕਰ ਦਿੱਤਾ। ਖਰਡ਼ ਨਿਵਾਸੀ ਅਮਰਜੀਤ ਸਿੰਘ ਤੇ ਕਿਸ਼ਨਗਡ਼੍ਹ ਦੇ ਸਿਮਰਨਜੀਤ ਸਿੰਘ ਨੇ  ਮੁਲਜ਼ਮ ਨੂੰ ਕਾਬੂ ਕੀਤਾ। ਪੁਲਸ ਜਾਂਚ ’ਚ ਮੁਲਜ਼ਮ ਦੀ ਪਛਾਣ ਬੁਡ਼ੈਲ  ਦੇ ਸਨੇਹੀ ਵਜੋਂ  ਹੋਈ ਹੈ।
ਪੀਡ਼ਤ ਸਵੇਰੇ ਘਰੋਂ ਸੈਕਟਰ-17 ਸਥਿਤ ਹੋਟਲ ਨੂੰ ਜਾਣ ਲਈ ਨਿਕਲਿਆ ਸੀ। ਜਿਵੇਂ ਉਹ ਸੈਕਟਰ-44/45  ਨੂੰ  ਵੰਡਦੀ ਸਡ਼ਕ ’ਤੇ ਪਹੁੰਚਿਆ ਤਾਂ ਅਚਾਨਕ ਪਿੱਛੋਂ 2 ਲਡ਼ਕਿਆਂ ਨੇ ਡੰਡੇ ਨਾਲ ਉਸ ਦੀ ਕੁੱਟ-ਮਾਰ ਕਰ ਦਿੱਤੀ ਤੇ ਮੋਬਾਇਲ ਤੇ ਹੋਰ ਸਾਮਾਨ  ਖੋਹ ਕੇ ਫਰਾਰ ਹੋਣ ਲੱਗੇ। ਦਵਿੰਦਰ ਨੇ ਰੌਲਾ ਪਾਇਆ ਤਾਂ ਦੋ ਰਾਹਗੀਰਾਂ ਨੇ ਇਕ  ਮੁਲਜ਼ਮ ਨੂੰ ਫਡ਼ ਲਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਦੂਜਾ ਮੁਲਜ਼ਮ ਅਜੇ ਫਰਾਰ ਹੈ।       
 


Related News