ਚਾਕੂ ਮਾਰ ਕੇ ਐਕਟਿਵਾ ਸਵਾਰ ਨੌਜਵਾਨਾਂ ਤੋਂ ਮੋਬਾਈਲ, ਚੇਨ ਅਤੇ ਕੈਸ਼ ਲੁੱਟਿਆ

Saturday, Nov 09, 2024 - 06:32 AM (IST)

ਚਾਕੂ ਮਾਰ ਕੇ ਐਕਟਿਵਾ ਸਵਾਰ ਨੌਜਵਾਨਾਂ ਤੋਂ ਮੋਬਾਈਲ, ਚੇਨ ਅਤੇ ਕੈਸ਼ ਲੁੱਟਿਆ

ਲੁਧਿਆਣਾ (ਬੇਰੀ) : ਬਾਈਕ ਸਵਾਰ 3 ਹਥਿਆਰਬੰਦ ਲੁਟੇਰੇ ਚਾਕੂ ਮਾਰ ਕੇ ਨੌਜਵਾਨਾਂ ਤੋਂ ਕੈਸ਼, ਮੋਬਾਈਲ ਅਤੇ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਰਿਸ਼ਭ ਚੌਧਰੀ ਦੀ ਸ਼ਿਕਾਇਤ ’ਤੇ ਅਣਪਛਾਤੇ ਬਾਈਕ ਸਵਾਰਾਂ ’ਤੇ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਹੱਲਾ ਬਚਨ ਨਗਰ ਦੇ ਰਹਿਣ ਵਾਲੇ ਰਿਸ਼ਭ ਚੌਧਰੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਗ੍ਰੇਸੀ ਸਿੰਘ ਨਾਲ ਐਕਟਿਵਾ ’ਤੇ ਭਾਮੀਆਂ ਰੋਡ ਵੱਲ ਜਾ ਰਿਹਾ ਸੀ। ਜਦੋਂ ਉਹ ਜੇਲ੍ਹ ਦੀ ਬੈਕ ਸਾਈਡ ਪੁੱਜੇ ਤਾਂ ਪਿੱਛੋਂ ਬਾਈਕ ’ਤੇ 3 ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ।

ਇਹ ਵੀ ਪੜ੍ਹੋ : ਭੁਗਤਾਨ ਦੇ ਨਵੇਂ ਪੇਮੈਂਟ ਸਿਸਟਮ ਨਾਲ 78 ਲੱਖ ਪੈਨਸ਼ਨਰਾਂ ਨੂੰ ਹੋਵੇਗਾ ਫ਼ਾਇਦਾ, ਨਵਾਂ CPPS ਇੰਝ ਕਰੇਗਾ ਕੰਮ

ਉਨ੍ਹਾਂ ਨੌਜਵਾਨਾਂ ਦੇ ਕੋਲ ਤੇਜ਼ਧਾਰ ਹਥਿਆਰ ਅਤੇ ਇਕ ਦੇ ਕੋਲ ਹਥੌੜੀ ਸੀ। ਮੁਲਜ਼ਮਾਂ ’ਚੋਂ ਇਕ ਨੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਅਤੇ ਉਸ ਤੋਂ ਮੋਬਾਈਲ, ਗਲੇ ’ਚ ਪਹਿਨੀ ਸੋਨੇ ਦੀ ਚੇਨ ਅਤੇ 3000 ਰੁਪਏ ਲੁੱਟ ਲਏ। ਇਸ ਦੇ ਨਾਲ ਹੀ ਉਸ ਦੇ ਦੋਸਤ ਗ੍ਰੇਸੀ ਸਿੰਘ ਤੋਂ ਉਸ ਦਾ ਮੋਬਾਈਲ ਖੋਹ ਲਿਆ। ਇਸ ਤੋਂ ਬਾਅਦ ਮੁਲਜ਼ਮ ਧਮਕਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News