ਹੁਣ ਵਿਧਾਇਕ ਵੀ ਚੰਡੀਗੜ੍ਹ ਦੇ ਸਿਵਲ ਸਕੱਤਰੇਤ ’ਚ ਬੈਠ ਸਕਣਗੇ, ਪੰਜਾਬ ਸਰਕਾਰ ਨੇ ਕਮਰਾ ਕੀਤਾ ਅਲਾਟ

Thursday, Jul 21, 2022 - 03:50 PM (IST)

ਜਲੰਧਰ (ਧਵਨ) : ਪੰਜਾਬ ’ਚ ਲੋਕਾਂ ਦੇ ਕੰਮਾਂ ਲਈ ਚੰਡੀਗੜ੍ਹ ਜਾਣ ਵਾਲੇ ਵਿਧਾਇਕਾਂ ਨੂੰ ਸਿਵਲ ਸਕੱਤਰੇਤ ’ਚ ਉੱਠਣ-ਬੈਠਣ ’ਚ ਹੁੰਦੀ ਸਮੱਸਿਆ ਤੋਂ ਸੂਬਾ ਸਰਕਾਰ ਨੇ ਛੁਟਕਾਰਾ ਦਿਵਾ ਦਿੱਤਾ ਹੈ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਵਿਧਾਇਕਾਂ ਦੇ ਬੈਠਣ ਲਈ ਪੰਜਾਬ ਸਿਵਲ ਸਕੱਤਰੇਤ-1 ਵਿਚ 5ਵੀਂ ਮੰਜ਼ਿਲ ’ਤੇ ਕਮਰਾ ਨੰਬਰ-14 ਅਲਾਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹੋਏ Encounter ਬਾਰੇ 'ਆਪ' ਦੀ ਪ੍ਰੈੱਸ ਕਾਨਫਰੰਸ, ਮੀਤ ਹੇਅਰ ਨੇ ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ

ਵਿਧਾਇਕਾਂ ਦੀ ਆਮ ਤੌਰ ’ਤੇ ਸ਼ਿਕਾਇਤ ਰਹਿੰਦੀ ਸੀ ਕਿ ਜਦੋਂ ਉਹ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਵਿਚ ਮੰਤਰੀਆਂ ਕੋਲੋਂ ਆਪਣੇ ਕੰਮ ਕਰਵਾਉਣ ਜਾਂਦੇ ਹਨ ਤਾਂ ਉਨ੍ਹਾਂ ਦੇ ਬੈਠਣ ਲਈ ਕੋਈ ਵੱਖਰਾ ਪ੍ਰਬੰਧ ਨਹੀਂ ਹੁੰਦਾ। ਵਿਧਾਇਕਾਂ ਦੀ ਮੰਗ ਨੂੰ ਵੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਵਿਚ ਦਖ਼ਲ ਦਿੰਦਿਆਂ ਪ੍ਰਸੋਨਲ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਵਿਧਾਇਕਾਂ ਨੂੰ ਸਿਵਲ ਸਕੱਤਰੇਤ ਵਿਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇ।

ਇਹ ਵੀ ਪੜ੍ਹੋ : ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਦਾ ਪਹਿਲਾ ਬਿਆਨ ਆਇਆ ਸਾਹਮਣੇ (ਵੀਡੀਓ)

ਮੁੱਖ ਮੰਤਰੀ ਦੇ ਹੁਕਮਾਂ ਤੋਂ ਤੁਰੰਤ ਬਾਅਦ ਪ੍ਰਸੋਨਲ ਵਿਭਾਗ ਨੇ ਹਰਕਤ ਵਿਚ ਆ ਕੇ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤੇ ਹਨ। ਹੁਣ ਵਿਧਾਇਕ 5ਵੀਂ ਮੰਜ਼ਿਲ ’ਤੇ ਆਪਣੇ ਕਮਰਿਆਂ ’ਚ ਆਰਾਮ ਨਾਲ ਬੈਠ ਸਕਣਗੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News