ਐੱਮ.ਐੱਲ.ਏ. ਲੱਖਾ ਪਾਇਲ ਨੇ ਕੀਤਾ ਵੱਡਾ ਐਲਾਨ, ਘਰਾਂ 'ਚ ਦੇਣਗੇ ਜ਼ਰੂਰਤਮੰਦਾਂ ਨੂੰ ਰਾਸ਼ਨ

Monday, Mar 23, 2020 - 03:47 PM (IST)

ਖੰਨਾ (ਬਿਪਨ): ਹਲਕਾ ਪਾਇਲ ਦੇ ਐੱਮ.ਐੱਲ.ਏ. ਲਖਵੀਰ ਲੱਖਾ ਨੇ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਆਪਣੇ ਹਲਕੇ ਦੇ ਲੋਕਾਂ ਲਈ ਦਿਲ ਖੋਲ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ  ਜੇਕਰ ਹਲਕੇ ਦੇ ਵਿਅਕਤੀ ਨੂੰ ਰਾਸ਼ਨ ਦੀ ਲੋੜ ਹੈ ਤਾਂ ਉਨ੍ਹਾਂ ਨਾਲ ਰਾਬਤਾ ਕਰ ਲੈਣ। ਉਨ੍ਹਾਂ ਦੇ ਘਰ ਆਪਣੀ ਜੇਬ 'ਚੋਂ ਰਾਸ਼ਨ ਭੇਜ ਦਿੱਤਾ ਜਾਵੇਗਾ। ਤੇ ਕੋਈ ਹੋਰ ਵੀ ਐਮਰਜੈਂਸੀ ਲੋੜ ਹੋਵੇਗੀ ਤਾਂ ਉਹ ਵੀ ਪੂਰੀ ਕੀਤੀ ਜਾਵੇਗੀ ।

ਇਹ ਵੀ ਪੜ੍ਹੋ: ਪੰਜਾਬ 'ਚ ਲੱਗਾ ਕਰਫਿਊ, ਹਰ ਤਰ੍ਹਾਂ ਦੀ ਰਿਆਇਤ 'ਤੇ ਰੋਕ

ਹਲਕਾ ਪਾਇਲ ਦੇ ਐੱਮ ਐੱਲ.ਏ ਲਖਵੀਰ ਸਿੰਘ ਲੱਖਾ ਨੇ ਕੋਰੋਨਾ ਵਾਇਰਸ ਦੇ ਦਿਨੋਂ-ਦਿਨ ਵਧ ਰਹੇ ਖਤਰੇ ਨੂੰ ਦੇਖਦੇ ਹੋਏ, ਜਿਥੇ ਲੋਕਾਂ ਨੂੰ ਇਸ ਨਾਲ ਲੜਾਈ ਲੜਨ ਲਈ ਆਪਣੇ ਘਰਾਂ ਚ ਰਹਿਣ ਦੀ ਅਪੀਲ ਕੀਤੀ ਹੈ, ਉਥੇ ਹੀ ਆਪਣੀ ਇਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਿਲੀਫ ਫੰਡ 'ਚ ਯੋਗਦਾਨ ਕਰਨ ਦਾ ਐਲਾਨ ਵੀ ਕੀਤਾ ਹੈ।ਉਨ੍ਹਾਂ ਨੇ ਅਪਣੇ ਹਲਕੇ ਦੇ ਲੋਕਾਂ ਲਈ ਆਪਣਾ ਦਿਲ ਖੋਲਦੇ ਹੋਏ ਵੱਡਾ ਐਲਾਨ ਕਰਦੇ ਕਿਹਾ ਕਿ ਘਰਾਂ ਚ ਹੀ ਰਹੋ ਜੇ ਕਿਸੇ ਨੂੰ ਕਿਸੇ ਕਿਸਮ ਦੇ ਰਾਸ਼ਨ ਦੀ  ਜਰੂਰਤ ਹੈ ਤਾਂ ਅਸੀਂ ਉਨ੍ਹਾਂ ਦੇ ਘਰਾਂ 'ਚ ਆਪਣੀ ਜੇਬ 'ਚੋਂ ਰਾਸ਼ਨ ਦੇਵਾਂਗੇ ਤੇ ਉਨ੍ਹਾਂ ਕਿਹਾ ਕਿ ਜੇ ਕਿਸੇ ਹੋਰ ਕਿਸੇ ਕਿਸਮ ਦੀ ਜਰੂਰਤ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਰੋਨਾ ਨਾਲ ਲੜਨ ਦੀ ਜ਼ਰੂਰਤ ਹੈ ਡਰਨ ਦੀ ਜ਼ਰੂਰਤ ਨਹੀਂ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ: ਜਥੇਦਾਰ ਹਰਪ੍ਰੀਤ ਸਿੰਘ ਦੀ ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਨੂੰ ਅਪੀਲ


Shyna

Content Editor

Related News