ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ, ਕਤਲ ਦਾ ਮਾਮਲਾ ਦਰਜ
Friday, May 02, 2025 - 11:08 AM (IST)

ਬਠਿੰਡਾ (ਸੁਖਵਿੰਦਰ) : ਪਿੰਡ ਘੁੰਮਣ ਕਲਾਂ ਤੋਂ 29 ਅਪ੍ਰੈਲ ਨੂੰ ਲਾਪਤਾ ਇਕ ਨੌਜਵਾਨ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਅਨਾਜ ਮੰਡੀ ’ਚ ਸੁੱਟ ਦਿੱਤੀ। ਮੌੜ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦਰਸ਼ਨ ਸਿੰਘ ਵਾਸੀ ਘੁੰਮਣ ਖੁਰਦ ਨੇ ਮੌੜ ਪੁਲਸ ਨੂੰ ਦੱਸਿਆ ਕਿ ਉਸਦਾ ਪੁੱਤਰ ਸੁਖਪਾਲ ਸਿੰਘ (45) 29 ਅਪ੍ਰੈਲ ਨੂੰ ਅਚਾਨਕ ਲਾਪਤਾ ਹੋ ਗਿਆ ਸੀ।
ਉਸ ਦੀ ਲਾਸ਼ ਪਿਛਲੇ ਦਿਨ ਪਿੰਡ ਦੀ ਅਨਾਜ ਮੰਡੀ ਤੋਂ ਬਰਾਮਦ ਹੋਈ ਸੀ, ਜਿਸ ’ਤੇ ਸੱਟਾਂ ਦੇ ਨਿਸ਼ਾਨ ਸਨ। ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।